
ਉਰਫੀ ਜਾਵੇਦ (Urfi Javed) ਅਕਸਰ ਆਪਣੀ ਡਰੈਸਿੰਗ ਸੈਂਸ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ ।ਉਸਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਕਦੇ ਉਹ ਖੁਦ ਨੂੰ ਮੋਬਾਈਲ ਦੇ ਨਾਲ ਢੱਕਣ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆਉਂਦੀ ਹੈ ਅਤੇ ਕਦੇ ਜੰਜੀਰਾਂ ਦੇ ਨਾਲ ਆਪਣੇ ਸਰੀਰ ਨੂੰ ਕਵਰ ਕਰਦੀ ਦਿਖਾਈ ਦਿੰਦੀ ਹੈ ।

ਹੋਰ ਪੜ੍ਹੋ : ਰਾਜਵੀਰ ਜਵੰਦਾ ਦੇ ਨਾਲ ਹੋਈ ਕਲੋਲ, ਪਿੰਡ ਦੇ ਬੱਚਿਆਂ ਨੇ ਕਿਹਾ ‘ਜਵੰਦਾ ਸਾਡਾ ਫੈਨ ਹੈ’, ਹੱਸ-ਹੱਸ ਦੂਹਰਾ ਹੋਇਆ ਗਾਇਕ
ਪਰ ਇਸ ਵਾਰ ਉਹ ਆਪਣੀ ਅਜੀਬੋ ਗਰੀਬ ਡਰੈੱਸ ਨੂੰ ਲੈ ਕੇ ਨਹੀਂ, ਬਲਕਿ ਸੂਟ ਨੂੰ ਲੈ ਕੇ ਚਰਚਾ ‘ਚ ਹੈ । ਉਰਫੀ ਜਾਵੇਦ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਅਦਾਕਾਰਾ ਸੂਟ ‘ਚ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਹੋਈ ਦਿਖਾਈ ਦੇ ਰਹੀ ਹੈ ।

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਦੇ ਵਾਲਾਂ ‘ਚ ਫੁੱਲ ਲਗਾਉਂਦੇ ਨਜ਼ਰ ਆੲੁ ਪਤੀ ਅਭੈ ਅੱਤਰੀ, ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਵੀਡੀਓ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਰਫੀ ਜਾਵੇਦ ਆਏ ਦਿਨ ਨਵੇਂ ਫੈਸ਼ਨ ਦੇ ਨਾਲ ਸੋਸ਼ਲ ਮੀਡੀਆ ‘ਤੇ ਸੁਰਖੀਆਂ ਵਟੋਰਦੀ ਰਹਿੰਦੀ ਹੈ। ਕਦੇ ਉਹ ਸਾਈਕਲ ਦੀ ਚੈਨ ਦੇ ਨਾਲ ਆਪਣੇ ਸਰੀਰ ‘ਤੇ ਲਟਕਾਈ ਦਿਖਾਈ ਦਿੰਦੀ ਹੈ ਅਤੇ ਡਰੈੱਸ ਦੇ ਤੌਰ ‘ਤੇ ਇਸ ਦਾ ਇਸਤੇਮਾਲ ਕਰਦੀ ਹੋਈ ਨਜ਼ਰ ਆ ਰਹੀ ਹੈ ।

ਉਰਫੀ ਜਾਵੇਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ‘ਚ ਨਜ਼ਰ ਆਈ ਸੀ, ਜਿਸ ਤੋਂ ਬਾਅਦ ਉਸ ਨੇ ਬਤੌਰ ਮਾਡਲ ਪੰਜਾਬੀ ਗੀਤਾਂ ‘ਚ ਵੀ ਨਜ਼ਰ ਆਈ ਹੈ ।ਸੋਸ਼ਲ ਮੀਡੀਆ ‘ਤੇ ਇਸ ਸਾਲ ਉਹ ਸਭ ਤੋਂ ਜ਼ਿਆਦਾ ਸਰਚ ਕੀਤੀਆਂ ਜਾਣ ਵਾਲੀਆਂ ਹਸਤੀਆਂ ‘ਚ ਸ਼ੁਮਾਰ ਹੋ ਚੁੱਕੀ ਹੈ ।
View this post on Instagram