
Urfi Javed shares reason : ਉਰਫੀ ਜਾਵੇਦ ਆਪਣੀ ਅਨੋਖੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਇਸ ਕਾਰਨ ਉਹ ਅੱਜ ਸੋਸ਼ਲ ਮੀਡੀਆ ਉੱਤੇ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। ਉਸ ਦੀ ਹਰ ਇੱਕ ਵੀਡੀਓ ਅਤੇ ਤਸਵੀਰ ਸ਼ੇਅਰ ਹੁੰਦੇ ਹੀ ਵਾਇਰਲ ਹੋ ਜਾਂਦੀ ਹੈ। ਉਹ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ ਵਿੱਚ ਤਾਂ ਰਹਿੰਦੀ ਹੀ ਹੈ, ਪਰ ਨਾਲ ਹੀ ਉਸ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਵਾਰ ਉਰਫੀ ਨੇ ਸਭ ਦੇ ਸਾਹਮਣੇ ਦੱਸਿਆ ਕਿ ਉਹ ਘੱਟ ਕੱਪੜੇ ਕਿਉਂ ਪਾਉਂਦੀ ਹੈ। ਉਰਫੀ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਸਤਵਿੰਦਰ ਬਿੱਟੀ ਨੇ ਪੁੱਤਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਸਾਂਝਾ ਕੀਤਾ ਬੇਟੇ ਦਾ ਕਿਊਟ ਜਿਹਾ ਵੀਡੀਓ
ਉਰਫੀ ਜਾਵੇਦ ਨੇ ਆਪਣੇ ਕੱਪੜੇ ਨਾ ਪਾਉਣ ਦਾ ਕਾਰਨ ਦੱਸਿਆ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਵੀਡੀਓਜ਼ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕਿਹਾ ਹੈ ਕਿ ਉਸ ਨੂੰ ਕੱਪੜਿਆਂ ਤੋਂ ਐਲਰਜੀ ਹੈ ਅਤੇ ਇਹੀ ਕਾਰਨ ਹੈ ਕਿ ਉਹ ਕੱਪੜੇ ਨਹੀਂ ਪਾਉਂਦੀ। ਦੱਸ ਦੇਈਏ ਕਿ ਪਿਛਲੇ ਹਫਤੇ ਰਾਜਨੇਤਾ ਚਿਤਰਾ ਵਾਘ ਨੇ ਉਰਫੀ ਜਾਵੇਦ ਦੇ ਕੱਪੜਿਆਂ ਨੂੰ ਲੈ ਕੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਅਭਿਨੇਤਰੀ ਨੂੰ ਹਾਲ ਹੀ 'ਚ ਊਨੀ ਕੱਪੜਿਆਂ 'ਚ ਦੇਖਿਆ ਗਿਆ ਸੀ।

ਉਰਫੀ ਜਾਵੇਦ ਨੇ ਆਪਣੀ ਇੰਸਟਾ ਸਟੋਰੀ 'ਤੇ ਕੁਝ ਕਲਿੱਪ ਸ਼ੇਅਰ ਕੀਤੇ ਹਨ। ਵੀਡੀਓ 'ਚ ਉਰਫੀ ਜਾਵੇਦ ਨੇ ਦਿਖਾਇਆ ਹੈ ਕਿ ਉਸ ਦੇ ਲਾਤਾਂ ਉੱਤੇ ਐਲਰਜੀ ਦੇ ਕਾਰਨ ਕਈ ਮੋਟੇ-ਮੋਟੇ ਧੱਫੜ ਆ ਗਏ ਹਨ। ਉਰਫੀ ਜਾਵੇਦ ਨੇ ਵੀਡੀਓ 'ਚ ਦੱਸਿਆ- ਅਜਿਹਾ ਉਦੋਂ ਹੁੰਦਾ ਹੈ ਜਦੋਂ ਮੈਂ ਊਨੀ ਕੱਪੜੇ ਜਾਂ ਪੂਰੇ ਕੱਪੜੇ ਪਾਉਂਦੀ ਹਾਂ। ਮੇਰੇ ਸਰੀਰ ਨੂੰ ਕੱਪੜਿਆਂ ਤੋਂ ਐਲਰਜੀ ਹੈ। ਇਹ ਬਹੁਤ ਗੰਭੀਰ ਸਮੱਸਿਆ ਹੈ।

ਉਰਫੀ ਜਾਵੇਦ ਨੇ ਆਪਣੇ ਲੱਤਾਂ 'ਤੇ ਉੱਠੇ ਹੋਏ ਧੱਫੜ ਦਿਖਾਉਂਦੇ ਹੋਏ ਕਿਹਾ - ਤਾਂ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕੱਪੜੇ ਕਿਉਂ ਨਹੀਂ ਪਹਿਨਦੀ, ਕਿਉਂਕਿ ਮੇਰੀ ਇਹ ਹਾਲਤ ਹੋ ਜਾਂਦੀ ਹੈ... ਮੇਰਾ ਸਰੀਰ ਕੱਪੜਿਆਂ 'ਤੇ ਪ੍ਰਤੀਕਿਰਿਆ ਕਰਨਾ ਸ਼ੁਰੂ ਕਰ ਦਿੰਦਾ ਹੈ... ਤੁਸੀਂ ਸਬੂਤ ਦੇਖ ਲਿਆ.. ਇਸ ਲਈ ਮੈਂ ਕੱਪੜੇ ਨਹੀਂ ਪਾਉਂਦੀ। ਉਰਫੀ ਨੇ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ 'ਚ ਉਹ ਊਨੀ ਕੱਪੜੇ ਪਾ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
View this post on Instagram