ਉਰਫੀ ਜਾਵੇਦ ਨੇ ਸਾਂਝੀਆਂ ਕੀਤੀਆਂ ਦੁਲਹਨ ਦੇ ਲਿਬਾਸ ‘ਚ ਤਸਵੀਰਾਂ, ਲੋਕ ਹੋਏ ਹੈਰਾਨ, ਕਿਹਾ ‘ਅੱਜ ਤਾਂ ਰੱਬ ਵੀ ਖੁਸ਼ ਹੋਵੇਗਾ’

written by Shaminder | October 05, 2022 02:01pm

ਅਦਾਕਾਰਾ ਉਰਫੀ ਜਾਵੇਦ (Urfi Javed)  ਆਪਣੇ ਅਜੀਬੋ ਗਰੀਬ ਡ੍ਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਜਿਸ ਕਾਰਨ ਉਸ ਨੂੰ ਅਕਸਰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਪਰ ਅੱਜ ਉਰਫ਼ੀ ਆਪਣੀ ਅਜੀਬੋ ਗਰੀਬ ਡ੍ਰੈੱਸ ਨੂੰ ਲੈ ਕੇ ਨਹੀਂ, ਬਲਕਿ ਆਪਣੀ ਪੂਰੀ ਡ੍ਰੈੱਸ ਨੂੰ ਲੈ ਕੇ ਚਰਚਾ ‘ਚ ਆ ਗਈ ਹੈ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ ।

Urfi javed

ਹੋਰ ਪੜ੍ਹੋ : ਮੁਟਿਆਰ ਦੇ ਹੁਸਨ ਦੀ ਤਾਰੀਫ਼ ਕਰਦਾ ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਗ੍ਰੇਸ’ ਰਿਲੀਜ਼,ਸਰੋਤਿਆਂ ਨੂੰ ਆ ਰਿਹਾ ਪਸੰਦ

ਉਰਫੀ ਜਾਵੇਦ ਨੇ ਲਹਿੰਗਾ ਚੋਲੀ ‘ਚ ਇਹ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀਆਂ ਹਨ । ਕੁਝ ਸੋਸ਼ਲ ਮੀਡੀਆ ਯੂਜ਼ਰਸ ਉਸ ਦੇ ਇਸ ਲੁੱਕ ਦੀ ਤਾਰੀਫ਼ ਕਰ ਰਹੇ ਨੇ, ਜਦੋਂਕਿ ਕੁਝ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।ਇੱਕ ਨੇ ਕਿਹਾ, "ਤੁਸੀਂ ਅੱਜ ਬਹੁਤ ਵਧੀਆ ਲੱਗ ਰਹੇ ਹੋ, ਇਸ ਤਰ੍ਹਾਂ ਦੇ ਕੱਪੜੇ ਪਹਿਨਿਆ ਕਰੋ’।

Ranveer Singh calls Uorfi Javed 'Fashion Icon' in Koffee with Karan season 7's opening episode Image Source: Instagram

ਹੋਰ ਪੜ੍ਹੋ : ਦੁਸਹਿਰੇ ਦੇ ਮੌਕੇ ‘ਤੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਗਾਇਕਾ ਪਰਵੀਨ ਭਾਰਟਾ ਨੇ ਦਿੱਤੀ ਵਧਾਈ

ਇੱਕ ਹੋਰ ਨੇ ਕਿਹਾ, ‘ਅੱਜ ਤਾਂ ਰੱਬ ਵੀ ਖੁਸ਼ ਹੋਵੇਗਾ’। ਇੱਕ ਹੋਰ ਯੂਜ਼ਰ ਨੇ ਲਿਖਿਆ,'ਅੱਜ ਸਿਹਤ ਠੀਕ ਆ? ਬੁਖਾਰ ਤਾਂ ਨੀ ਚੜ੍ਹ ਗਿਆ' ।ਇਸ ਤਰ੍ਹਾਂ ਵੱਖੋ ਵੱਖਰੀ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਹਨ ।

Urfi javed pics- Image Source : Instagram

ਉਰਫੀ ਜਾਵੇਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਵੀ ਦਿਖਾਈ ਦੇ ਚੁੱਕੀ ਹੈ । ਉਹ ਕੋਰਾਲਾ ਮਾਨ ਦੇ ਨਾਲ ਕੁਝ ਸਮਾਂ ਪਹਿਲਾਂ ਆਏ ਇੱਕ ਗੀਤ ‘ਚ ਦਿਖਾਈ ਦਿੱਤੀ ਸੀ ।

 

View this post on Instagram

 

A post shared by Uorfi (@urf7i)

You may also like