ਉਰਵਸ਼ੀ ਰੌਤੇਲਾ ਬਣੀ ਭਾਰਤ ਦੀ ਪਹਿਲੀ ਮਹਿਲਾ ਅਦਾਕਾਰਾ ਜਿਨ੍ਹਾਂ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ

written by Lajwinder kaur | October 01, 2021

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ URVASHI RAUTELA ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਹੈ। ਉਹ ਉਨ੍ਹਾਂ ਅਭਿਨੇਤਰੀਆਂ ‘ਚੋਂ ਹੈ ਜੋ ਲਗਾਤਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਅਜਿਹੀ ਸਥਿਤੀ ਵਿੱਚ, ਹੁਣ ਅਭਿਨੇਤਰੀ ਨੂੰ ਯੂਏਈ ਦਾ ਗੋਲਡਨ ਵੀਜ਼ਾ ( UAE’S GOLDEN VISA)ਮਿਲ ਗਿਆ ਹੈ । ਅਭਿਨੇਤਰੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਆਪਣੇ ਸਾਰੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਗੋਲਡਨ ਵੀਜ਼ਾ ਦਾ ਅਰਥ ਇਹ ਹੈ ਕਿ ਹੁਣ ਉਰਵਸ਼ੀ ਰੌਤੇਲਾ ਅਗਲੇ 10 ਸਾਲਾਂ ਲਈ ਯੂਏਈ ਵਿੱਚ ਰਹਿ ਸਕਦੀ ਹੈ।

ਹੋਰ ਪੜ੍ਹੋ : ਬਾਲੀਵੁੱਡ ਐਕਟਰ ਅਨੁਪਮ ਖੇਰ US ਤੋਂ ਮਾਂ ਲਈ ਲੈ ਕੇ ਆਏ ਪਰਸ, ਮਾਂ ਦੁਲਾਰੀ ਨੇ ਪਰਸ ਪਾ ਕੇ ਕੀਤੀ ਕੈਟ ਵਾਕ, ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Urvashi Rautela

ਅਦਾਕਾਰਾ ਉਰਵਸ਼ੀ ਨੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, "ਮੈਂ ਪਹਿਲੀ ਭਾਰਤੀ ਮਹਿਲਾ ਹਾਂ ਜਿਸਨੇ ਸਿਰਫ 12 ਘੰਟਿਆਂ ਵਿੱਚ 10 ਸਾਲਾਂ ਲਈ ਇਹ ਸੁਨਹਿਰੀ ਵੀਜ਼ਾ ਪ੍ਰਾਪਤ ਕੀਤਾ । ਮੈਂ ਅਤੇ ਮੇਰੇ ਪਰਿਵਾਰ ਲਈ ਬਹੁਤ ਹੀ ਖੁਸ਼ ਹਾਂ ਇਹ ਗੋਲਡਨ ਮੌਕਾ ਦੇਣ ਦੇ ਲਈ ਇਸ ਸ਼ਾਨਦਾਰ ਪਛਾਣ ਲਈ ਮੈਂ ਯੂਏਈ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ..., ਇਸ ਦੇਸ਼ ਦੇ ਸ਼ਾਸਕ ਅਤੇ ਲੋਕਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ” ਅਦਾਕਾਰਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਲੋਕ ਕਮੈਂਟ ਕਰਕੇ ਉਰਵਸ਼ੀ ਨੂੰ ਵਧਾਈਆਂ ਦੇ ਰਹੇ ਨੇ।

inside image of urvashi rautela got uae's golden visa

ਹੋਰ ਪੜ੍ਹੋ : ਹੌਸਲਾ ਰੱਖ: ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦਾ ਡਾਂਸ ਗੀਤ ‘Chanel No 5’ ਛਾਇਆ ਟਰੈਂਡਿੰਗ ‘ਚ

ਤੁਹਾਨੂੰ ਦੱਸ ਦੇਈਏ, ਇਸ ਤੋਂ ਪਹਿਲਾਂ ਮਸ਼ਹੂਰ ਅਦਾਕਾਰ ਸੰਜੇ ਦੱਤ ਨੂੰ ਵੀ ਇਹ ਗੋਲਡਨ ਵੀਜ਼ਾ ਮਿਲ ਚੁੱਕਾ ਹੈ। ਹਾਲ ਹੀ 'ਚ ਗਾਇਕਾ ਨੇਹਾ ਕੱਕੜ ਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲਿਆ ਹੈ। ਇਸ ਤੋਂ ਇਲਾਵਾ ਕਈ ਬਾਲੀਵੁੱਡ ਕਲਾਕਾਰਾਂ ਨੂੰ ਇਹ ਵੀਜ਼ਾ ਮਿਲ ਚੁੱਕਿਆ ਹੈ।

0 Comments
0

You may also like