ਉਰਵਸ਼ੀ ਰੌਤੇਲਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ, ਫੈਨਜ਼ ਨੂੰ ਕਿਹਾ ਧੰਨਵਾਦ

written by Pushp Raj | February 26, 2022

ਬਾਲੀਵੁੱਡ ਦੀ ਖੂਬਸੂਰਤ ਅਤੇ ਗਲੈਮਰਸ ਅਦਾਕਾਰਾ ਉਰਵਸ਼ੀ ਰੌਤੇਲਾ ਨੇ 25 ਫਰਵਰੀ ਨੂੰ ਆਪਣਾ ਜਨਮਦਿਨ ਮਨਾਇਆ। ਇਸ ਵਾਰ ਉਰਵਸ਼ੀ ਨੇ ਆਪਣਾ 28ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਲੰਬੇ ਸਮੇਂ ਤੋਂ ਫੈਨ ਫਾਲੋਇੰਗ ਹੈ।

ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਲੰਬੀ ਫੈਨ ਫਾਲੋਇੰਗ ਹੈ। ਉਰਵਸ਼ੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕਈ ਤਸਵੀਰਾਂ ਅਤੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੀ ਹਰ ਪੋਸਟ ਨੂੰ ਪ੍ਰਸ਼ੰਸਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ।

ਹੁਣ ਉਰਵਸ਼ੀ ਰੌਤੇਲਾ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਪੋਸਟ ਰਾਹੀਂ ਉਨ੍ਹਾਂ ਨੇ ਆਪਣੇ ਜਨਮਦਿਨ ਨੂੰ ਖਾਸ ਬਨਾਉਣ ਲਈ ਆਪਣੇ ਫੈਨਜ਼ ਤੇ ਕਰੀਬੀ ਦੋਸਤਾਂ ਦਾ ਧੰਨਵਾਦ ਕੀਤਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਰਵਸ਼ੀ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਰਵਸ਼ੀ ਨੇ ਬਲੈਕ ਕ੍ਰੌਪ ਟਾਪ ਅਤੇ ਮਿਨੀ ਸਕਰਟ ਪਾਈ ਹੋਈ ਹੈ। ਇਸ ਦੇ ਨਾਲ ਹੀ ਉਸ ਨੇ ਹੀਰੇ ਦੇ ਗਹਿਣੇ ਵੀ ਪਾਏ ਹੋਏ ਹਨ। ਇਸ ਵੀਡੀਓ 'ਚ ਉਰਵਸ਼ੀ ਚਮਕਦੀ ਨਜ਼ਰ ਆ ਰਹੀ ਹੈ ਕਿਉਂਕਿ ਉਸ ਨੇ ਵੀਡੀਓ ਬਣਾਉਣ ਲਈ ਗਲੈਮ ਫਿਲਟਰਸ ਦੀ ਵਰਤੋਂ ਕੀਤੀ ਹੈ, ਜਿਸ ਨਾਲ ਉਸ ਦੇ ਗਹਿਣੇ ਹੋਰ ਵੀ ਚਮਕਦਾਰ ਵਿਖਾਈ ਦੇ ਰਹੇ ਹਨ। ਵੀਡੀਓ 'ਚ ਉਰਵਸ਼ੀ ਤੋਹਫੇ ਨੂੰ ਖੋਲ੍ਹਦੀ ਨਜ਼ਰ ਆ ਰਹੀ ਹੈ।

ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਵੀਡੀਓ ਸ਼ੇਅਰ ਕਰਦੇ ਹੋਏ, ਉਰਵਸ਼ੀ ਰੌਤੇਲਾ ਨੇ ਲਿਖਿਆ, "ਜਨਮਦਿਨ ਦੀਆਂ ਸ਼ੁਭਕਾਮਨਾਵਾਂ ਅਤੇ ਤੋਹਫ਼ਿਆਂ ਲਈ ਤੁਹਾਡੇ ਸਾਰਿਆਂ ਦਾ ਖਾਸ ਤੌਰ 'ਤੇ ਮੇਰੇ ਸਾਰੇ ਫੈਨ ਕਲੱਬਾਂ ਦਾ ਧੰਨਵਾਦ! ਮੇਰਾ ਦਿਨ ਬਹੁਤ ਵਧੀਆ ਰਿਹਾ, ਮੇਰੇ ਜੀਵਨ ਵਿੱਚ ਅਜਿਹੇ ਮਹਾਨ ਲੋਕਾਂ ਨੂੰ ਪਾ ਕੇ ਮੈਂ ਖ਼ੁਦ ਨੂੰ ਖੁਸ਼ਨਸੀਬ ਮਹਿਸੂਸ ਕਰਦੀ ਹਾਂ।

ਹੋਰ ਪੜ੍ਹੋ : ਪੰਜਾਬੀਆਂ ਦੀ ਧੀ': ਨੀਰੂ ਬਾਜਵਾ, ਗੁਰੂ ਰੰਧਾਵਾ ਅਤੇ ਬੋਹੇਮੀਆ ਨੇ ਇਕੱਠੇ ਆਪਣੇ ਪਹਿਲੇ ਗੀਤ ਦਾ ਕੀਤਾ ਐਲਾਨ

ਉਰਵਸ਼ੀ ਰੌਤੇਲਾ ਆਪਣੇ ਕੰਮ ਨਾਲੋਂ ਜ਼ਿਆਦਾ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਉਰਵਸ਼ੀ ਨੇ ਸਾਲ 2009 'ਚ ਮਿਸ ਟੀਨ ਇੰਡੀਆ ਦਾ ਖਿਤਾਬ ਜਿੱਤਿਆ ਸੀ, ਜਦਕਿ 2012 'ਚ ਉਸ ਨੇ ਮਿਸ ਯੂਨੀਵਰਸ ਦਾ ਖਿਤਾਬ ਵੀ ਜਿੱਤਿਆ ਸੀ। ਸਾਲ 2013 ਵਿੱਚ, ਉਰਵਸ਼ੀ ਨੇ ਫਿਲਮ ਸਿੰਘ ਸਾਹਬ ਦ ਗ੍ਰੇਟ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਅਤੇ ਇਸ ਤੋਂ ਬਾਅਦ ਉਹ ਸਨਮ ਰੇ, ਗ੍ਰੇਟ ਗ੍ਰੈਂਡ ਮਸਤੀ ਅਤੇ ਹੇਟ ਸਟੋਰੀ 4 ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ। ਇਸ ਤੋਂ ਇਲਾਵਾ ਵੀ ਉਸ ਦੇ ਨਾਂ ਕਈ ਉਪਲਬਧੀਆਂ ਹਨ।

You may also like