ਟ੍ਰੋਲ ਕੀਤੇ ਜਾਣ ਨੂੰ ਲੈ ਕੇ ਛਲਕਿਆ ਉਰਵਸ਼ੀ ਰੌਤੇਲਾ ਦਾ ਦਰਦ, ਵੀਡੀਓ ਸ਼ੇਅਰ ਕਰਕੇ ਕਿਹਾ, 'ਕੋਈ ਮੇਰੀ ਸਪੋਰਟ 'ਚ ਨਹੀਂ '

written by Pushp Raj | October 13, 2022 11:43am

Urvashi Rautela talk about trolling: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਬੀਤੇ ਕਈ ਦਿਨਾਂ ਤੋਂ ਸੁਰਖੀਆਂ 'ਚ ਛਾਈ ਹੋਈ ਹੈ। ਇਸ ਦਾ ਮੁੱਖ ਕਾਰਨ ਹੈ ਅਦਾਕਾਰਾ ਨੂੰ ਲਗਾਤਾਰ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਹੁਣ ਟ੍ਰੋਲ ਕੀਤੇ ਜਾਣ ਦੇ ਮਾਮਲੇ 'ਤੇ ਅਦਾਕਾਰਾ ਨੇ ਅਪਣਾ ਦਰਦ ਬਿਆਨ ਕੀਤਾ ਹੈ।

Image Source: Instagram

ਅਭਿਨੇਤਰੀ ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਰਾਹੀਂ ਅਦਾਕਾਰਾ ਨੇ ਇਹ ਦਾਅਵਾ ਕੀਤਾ ਹੈ, ਕਿ ਉਸ ਨੂੰ ਜਬਰਨ ਟ੍ਰੋਲ ਕੀਤਾ ਜਾ ਰਿਹਾ ਹੈ ਜੋ ਕਿ ਸਰਾਸਰ ਗ਼ਲਤ ਹੈ। ਇਸ ਵੀਡੀਓ ਨੇ ਸ਼ੇਅਰ ਕਰਦੇ ਹੋਏ ਉਰਵਸ਼ੀ ਰੌਤੇਲਾ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ। ਉਰਵਸ਼ੀ ਨੇ ਕੈਪਸ਼ਨ ਵਿੱਚ ਲਿਖਿਆ ਕਿ ਇੱਕ ਔਰਤ ਹੋਣ ਕਾਰਨ ਉਸ ਨਾਲ ਵਾਰ-ਵਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਉਸ ਦੀ ਤੁਲਨਾ ਈਰਾਨ ਦੇ ਮੌਜੂਦਾ ਹਾਲਾਤਾਂ ਨਾਲ ਵੀ ਕੀਤੀ ਗਈ ਹੈ।

ਅਦਾਕਾਰਾ ਨੇ ਆਪਣੀ ਪੋਸਟ 'ਚ ਲਿਖਿਆ, ''ਪਹਿਲਾਂ ਮਹਿਸਾ ਅਮੀਨੀ ਈਰਾਨ 'ਚ ਅਤੇ ਹੁਣ ਭਾਰਤ 'ਚ... ਇਹ ਮੇਰੇ ਨਾਲ ਹੋ ਰਿਹਾ ਹੈ। ਇਹ ਸਾਰੇ ਮੈਨੂੰ ਲੁਟੇਰੇ ਵਾਂਗ ਧਮਕੀਆਂ ਦੇ ਰਹੇ ਹਨ। ਇਸ ਨਾਲ ਨਾ ਤਾਂ ਕਿਸੇ ਨੂੰ ਕੋਈ ਫ਼ਰਕ ਪੈ ਰਿਹਾ ਹੈ ਅਤੇ ਨਾ ਹੀ ਕੋਈ ਮੇਰੇ ਸਮਰਥਨ ਵਿੱਚ ਹੈ। ਇੱਕ ਮਜ਼ਬੂਤ ​​ਔਰਤ ਉਹ ਹੈ ਜੋ ਡੂੰਘਾਈ ਨਾਲ ਮਹਿਸੂਸ ਕਰਦੀ ਹੈ ਅਤੇ ਬਿਨਾਂ ਕਿਸੇ ਡਰ ਦੇ ਪਿਆਰ ਕਰਦੀ ਹੈ। ਉਸ ਦੇ ਹਾਸੇ ਵਾਂਗ ਉਸ ਦੇ ਹੰਝੂ ਵੀ ਵਹਿ ਜਾਂਦੇ ਹਨ। ਉਹ ਕੋਮਲ ਅਤੇ ਸ਼ਕਤੀਸ਼ਾਲੀ, ਅਮਲੀ ਅਤੇ ਅਧਿਆਤਮਿਕ ਦੋਵੇਂ ਹੈ। ਉਹ ਦੁਨੀਆ ਲਈ ਇੱਕ ਤੋਹਫ਼ਾ ਹੈ।"

Image Source: Instagram

ਇੰਨਾ ਹੀ ਨਹੀਂ ਉਰਵਸ਼ੀ ਨੇ ਇੰਸਟਾਗ੍ਰਾਮ ਸਟੋਰੀਜ਼ 'ਚ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਉਸ ਨੇ ਸਟਾਕਰ ਸ਼ਬਦ ਦੇ ਅਰਥਾਂ ਦਾ ਇੱਕ ਸਕ੍ਰੀਨਸ਼ੌਟ ਜੋੜਿਆ ਅਤੇ ਉਸ ਨੂੰ ਸਟੋਰੀ ਵਿੱਚ ਲਿਖਿਆ ਹੈ "ਭਾਰਤੀ ਮੀਡੀਆ ਨੂੰ ਸਟਾਕਰਸ ਦਾ ਅਸਲ ਅਰਥ ਸਮਝਣ ਲਈ।" ਇੱਕ ਹੋਰ ਸਟੋਰੀ ਅਦਾਕਾਰਾ ਨੇ ਦੁਨੀਆ ਦੇ ਨਕਸ਼ੇ 'ਤੇ ਆਸਟ੍ਰੇਲੀਆ ਦੀ ਤਸਵੀਰ ਜੋੜਦਿਆਂ ਲਿਖਿਆ, 'ਇਹ ਭਾਰਤੀ ਮੀਡੀਆ 'ਤੇ ਨਿਰਭਰ ਕਰਦਾ ਹੈ ਕਿ ਆਸਟ੍ਰੇਲੀਆ ਕਿੰਨਾ ਵੱਡਾ ਹੈ।"

ਦੱਸ ਦਈਏ ਕਿ ਉਰਵਸ਼ੀ ਅਤੇ ਰਿਸ਼ਭ ਪੰਤ ਦੀ ਡੇਟਿੰਗ ਦੀਆਂ ਅਫਵਾਹਾਂ 2018 ਵਿੱਚ ਸ਼ੁਰੂ ਹੋਈਆਂ ਸਨ ਜਦੋਂ ਉਨ੍ਹਾਂ ਨੂੰ ਰੈਸਟੋਰੈਂਟ ਅਤੇ ਜਨਤਕ ਸਮਾਗਮਾਂ ਵਿੱਚ ਇਕੱਠੇ ਦੇਖਿਆ ਗਿਆ ਸੀ। ਹਾਲਾਂਕਿ, 2019 ਵਿੱਚ, ਰਿਸ਼ਭ ਨੇ ਉਰਵਸ਼ੀ ਨੂੰ ਡੇਟ ਕਰਨ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਆਪਣੀ ਪ੍ਰੇਮਿਕਾ ਈਸ਼ਾ ਨੇਗੀ ਨਾਲ ਆਪਣੇ ਰਿਸ਼ਤੇ ਦਾ ਐਲਾਨ ਵੀ ਕੀਤਾ।ਇਸ ਸਾਲ ਦੇ ਸ਼ੁਰੂ ਵਿੱਚ, ਉਰਵਸ਼ੀ ਨੇ ਇਸ਼ਾਰਾ ਕੀਤਾ ਸੀ ਕਿ ਰਿਸ਼ਭ ਇੱਕ ਵਾਰ ਇੱਕ ਹੋਟਲ ਵਿੱਚ ਲਗਭਗ 10 ਘੰਟਿਆਂ ਤੋਂ ਉਸ ਦਾ ਇੰਤਜ਼ਾਰ ਕਰ ਰਹੇ ਸਨ। ਉਰਵਸ਼ੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਇੱਕ ਵਿਅਕਤੀ, 'ਮਿਸਟਰ ਆਰਪੀ', ਉਸ ਨੂੰ ਮਿਲਣ ਲਈ ਇੰਤਜ਼ਾਰ ਕਰ ਰਿਹਾ ਸੀ ਜਦੋਂ ਉਹ ਇੱਕ ਵਿਅਸਤ ਦਿਨ ਤੋਂ ਬਾਅਦ ਸੌਂ ਰਹੀ ਸੀ। ਉਸ ਦੀ '16-17 ਮਿਸ ਕਾਲ' ਦੇਖ ਕੇ ਉਸ ਨੂੰ ਬੁਰਾ ਲੱਗਾ।

Image Source: Instagram

ਹੋਰ ਪੜ੍ਹੋ:ਸਤਿੰਦਰ ਸੱਤੀ ਨੇ ਫੈਨਜ਼ ਨਾਲ ਸਾਂਝੀ ਕੀਤੀ ਮੋਟੀਵੇਸ਼ਨਲ ਵੀਡੀਓ, ਕਿਹਾ 'ਵੱਡੇ ਸੁਫ਼ਨੇ ਵੇਖੋ ਤੇ ਮਿਹਨਤ ਕਰੋ'

ਇਸ ਦੇ ਜਵਾਬ ਵਿੱਚ ਰਿਸ਼ਭ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾਈ ਸੀ, ਜਿਸ ਵਿੱਚ ਉਨ੍ਹਾਂ ਨੇ ਉਰਵਸ਼ੀ 'ਤੇ ਅਸਿੱਧੇ ਤੌਰ 'ਤੇ ਨਿਸ਼ਾਨਾ ਸਾਧਦੇ ਹੋਅ ਕਿਹਾ, "ਇਹ ਅਜੀਬ ਹੈ ਕਿ ਲੋਕ ਕੁਝ ਪ੍ਰਸਿੱਧੀ ਪ੍ਰਾਪਤ ਕਰਨ ਅਤੇ ਲਾਈਮਲਾਈਟ ਵਿੱਚ ਆਉਣ ਲਈ ਇੰਟਰਵਿਊ ਵਿੱਚ ਝੂਠ ਬੋਲਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਕੁਝ ਲੋਕ ਕਿਵੇਂ ਨੇਮ ਤੇ ਫੇਮ ਦੇ ਪਿਆਸੇ ਹਨ। ਰੱਬ ਉਨ੍ਹਾਂ ਦਾ ਭਲਾ ਕਰੇ।"

 

View this post on Instagram

 

A post shared by Urvashi Rautela (@urvashirautela)

You may also like