ਊਰਵਸ਼ੀ ਰੌਤੇਲਾ ਲਈ ਮੁਸੀਬਤ ਬਣ ਗਈ ਉਸ ਦੀ ਲੰਬਾਈ, ਲਹਿੰਬਰਗਿਨੀ ‘ਚੋਂ ਨਿਕਲਣ ਵਿੱਚ ਹੋਈ ਪ੍ਰੇਸ਼ਾਨੀ

written by Shaminder | July 28, 2021

ਊਰਵਸ਼ੀ ਰੌਤੇਲਾ ਦੇ ਲਈ ਉਸ ਦੀ ਲੰਬਾਈ ਮੁਸੀਬਤ ਬਣ ਚੁੱਕੀ ਹੈ । ਕਿਉਂਕਿ ਉਸ ਤੋਂ ਲਹਿੰਬਰਗਿਨੀ ਕਾਰ ਚੋਂ ਉਤਰਨਾ ਵੀ ਮੁਸ਼ਕਿਲ ਹੋ ਚੁੱਕਿਆ ਹੈ । ਜੀ ਹਾਂ ਇਹ ਅਸੀਂ ਨਹੀਂ ਬਲਕਿ ਊਰਵਸ਼ੀ ਰੌਤੇਲਾ ਖੁਦ ਕਹਿ ਰਹੀ ਹੈ । ਜੀ ਹਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਚੋਂ ਉਹ ਲਹਿੰਬਰਗਿਨੀ ਕਾਰ ਚੋਂ ਉਤਰਦੀ ਹੋਈ ਦਿਖਾਈ ਦੇ ਰਹੀ ਹੈ ।

Urvashi

ਹੋਰ ਪੜ੍ਹੋ : ਕਾਮੇਡੀਅਨ ਭਾਰਤੀ ਸਿੰਘ ਨੇ ਦੀਪਿਕਾ ਪਾਦੂਕੋਣ ਨੂੰ ਕੀਤਾ ਕਾਪੀ, ਵੀਡੀਓ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਖੂਬ ਪਸੰਦ 

Urvashi ,

ਪਰ ਲੰਬਾਈ ਜ਼ਿਆਦਾ ਹੋਣ ਕਾਰਨ ਅਦਾਕਾਰਾ ਨੂੰ ਉਤਰਨ ‘ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਅਦਾਕਾਰਾ ਨੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਇੰਸਟਾਗ੍ਰਾਮ ਵਰਸਿਜ਼ ਰਿਏਲਿਟੀ’ ।ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Urvashi ,

ਦੱਸ ਦਈਏ ਕਿ ਊਰਵਸ਼ੀ ਰੌਤੇਲਾ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿੰਦੀ ਹੈ ਅਤੇ ਪਿੱਛੇ ਜਿਹੇ ਉਸ ਨੇ ਕਰੋੜਾਂ ਰੁਪਏ ਦੀ ਡਰੈੱਸ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਊਰਵਸ਼ੀ ਰੌਤੇਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਹੁਣ ਉਹ ਜਲਦ ਹੀ ਤਮਿਲ ਭਾਸ਼ਾ ‘ਚ ਵੱਡੇ ਬੈਨਰ ਦੀ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ ।

0 Comments
0

You may also like