ਪੀਟੀਸੀ ਪੰਜਾਬੀ 'ਤੇ ਜਲਦ ਰਿਲੀਜ਼ ਹੋਵੇਗਾ ਉਸਤਾਦ ਜਾਵੇਦ ਬਸ਼ੀਰ ਦੇ ਬੇਟੇ ਜੁਨੈਦ ਬਸ਼ੀਰ ਦਾ ਗੀਤ 'Ey Re Sakhi', ਦਿੱਗਜ਼ ਗਾਇਕਾਂ ਨੇ ਦਿੱਤੀ ਵਧਾਈ

written by Pushp Raj | December 02, 2022 06:12pm

Junaid Bashir's song 'EyRe Sakhi': ਕਹਿੰਦੇ ਨੇ ਕੀ ਦੇਸ਼ਾਂ ਦੀਆਂ ਸਰਹੱਦਾਂ ਹੋ ਸਕੀਆਂ ਨੇ ਪਰ ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ। ਮਸ਼ਹੂਰ ਪਾਕਿਸਤਾਨੀ ਗਾਇਕ ਉਸਤਾਦ ਜਾਵੇਦ ਬਸ਼ੀਰ ਦੇ ਬੇਟੇ ਜੁਨੈਦ ਬਸ਼ੀਰ ਦਾ ਨਵਾਂ ਗੀਤ ਜਲਦ ਹੀ ਪੀਟੀਸੀ ਪੰਜਾਬੀ 'ਤੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਭਾਰਤ ਦੇ ਦਿੱਗਜ਼ ਗਾਇਕਾਂ ਨੇ ਉਸਤਾਦ ਜਾਵੇਦ ਬਸ਼ੀਰ ਤੇ ਉਨ੍ਹਾਂ ਦੇ ਪੁੱਤਰ ਜੁਨੈਦ ਬਸ਼ੀਰ ਨੂੰ ਵਧਾਈ ਦਿੱਤੀ ਹੈ।

Image Source : Instagram

ਦੱਸ ਦਈਏ ਕਿ ਜੁਨੈਦ ਬਸ਼ੀਰ ਦੇ ਇਸ ਨਵੇਂ ਗੀਤ ਦਾ ਟਾਈਟਲ ਹੈ ' ਏ ਰੀ ਸਖੀ' (Ey Re Sakhi) ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਪੀਟੀਸੀ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ, ਗਾਇਕ ਜੁਨੈਦ ਬਸ਼ੀਰ ਨੇ ਦਾਅਵਾ ਕੀਤਾ ਹੈ ਕਿ ਇਹ ਫਿਊਜ਼ਨ ਕਲਾਸੀਕਲ ਦਾ ਮਿਸ਼ਰਣ ਹੈ। ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਤਰੀਕੇ ਨਾਲ  ਲਿਖੇ ਗਏ ਹਨ।

 

View this post on Instagram

 

A post shared by Javed Bashir (@javedbashirmusic)

ਗਾਇਕ ਨੇ ਇਹ ਵੀ ਦੱਸਿਆ ਕਿ ਇਹ ਗੀਤ ਆਪਣੀ ਵਿਲੱਖਣਤਾ ਅਤੇ ਇਸ ਦੀ ਰਚਨਾ ਕਰਨ ਦੇ ਤਰੀਕੇ ਕਾਰਨ ਹਰ ਇੱਕ ਸਰੋਤੇ ਨੂੰ ਰੂਹ ਨਾਲ ਜੁੜਦਾ ਹੈ।ਇਹ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ 5 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਦਰਸ਼ਕ ਪੀਟੀਸੀ ਰਿਕਾਰਡਸ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਤੇ ਇਸ ਗੀਤ ਦਾ ਆਨੰਦ ਮਾਣ ਸਕਣਗੇ।

Image Source : Instagram

 

View this post on Instagram

 

A post shared by Javed Bashir (@javedbashirmusic)

ਇਸ ਤੋਂ ਇਲਾਵਾ, ਜੁਨੈਦ ਨੇ ਕਿਹਾ ਕਿ ਇਸ ਗੀਤ ਦੀ ਵੀਡੀਓ 'ਚ ਇੱਕ ਸੀਨ ਸੀ ਜਿਸ ਲਈ ਭਾਰੀ ਮੀਂਹ ਵਿੱਚ ਸ਼ੂਟ ਕਰਨ ਦੀ ਲੋੜ ਸੀ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਇਸ ਦੀ ਸ਼ੂਟਿੰਗ ਕਰ ਰਹੇ ਸਨ, ਤਾਂ ਇਹ ਕੁਦਰਤੀ ਤੌਰ 'ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਅਤੇ ਹਰ ਕੋਈ ਇਸ ਨੂੰ ਕੁਦਰਤੀ ਤੌਰ 'ਤੇ ਸੁੰਦਰ ਬਣਾਉਣ ਲਈ ਪ੍ਰਮਾਤਮਾ ਦਾ ਧੰਨਵਾਦ ਕਰ ਰਿਹਾ ਸੀ।

 

View this post on Instagram

 

A post shared by Javed Bashir (@javedbashirmusic)

ਇਸ ਗੀਤ ਬਾਰੇ ਗੱਲ ਕਰੀਏ ਤਾਂ ਜੁਨੈਦ ਬਸ਼ੀਰ ਵੱਲੋਂ ਗਾਏ ਗਏ ਇਸ ਗੀਤ ਦੇ ਬੋਲ ਤਹਿਜ਼ੀਬ ਹਾਫੀ ਵੱਲੋਂ ਲਿਖੇ ਗਏ ਹਨ, ਇਸ ਗੀਤ ਦੀ ਰਚਨਾ ਸਈਅਦ ਅਲੀ ਸ਼ਾਹਰੁਖ ਵੱਲੋਂ ਕੀਤੀ ਗਈ ਹੈ, ਅਤੇ ਵੀਡੀਓ ਐਸਕੇ ਸ਼ਾਹ ਕਾਮਰਾਨ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ।

Image Source : Instagram

ਹੋਰ ਪੜ੍ਹੋ: ਸਿਧਾਰਥ ਸ਼ੁਕਲਾ ਨੂੰ ਯਾਦ ਕਰ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਸ਼ਹਿਨਾਜ਼ ਨੇ ਦੱਸਿਆ ਉਸ ਨੂੰ ਕਿਸ ਚੀਜ਼ ਤੋਂ ਲੱਗਦਾ ਹੈ ਡਰ

ਇਸ ਖ਼ਾਸ ਮੌਕੇ 'ਤੇ ਬਾਲੀਵੁੱਡ ਦੇ ਕਈ ਮਸ਼ਹੂਰ ਗਾਇਕਾਂ ਨੇ ਜੁਨੈਦ ਨੂੰ ਵਧਾਈ ਦਿੱਤੀ ਹੈ। ਇਨ੍ਹਾਂ ਵਿੱਚ ਸੋਨੂੰ ਨਿਗਮ, ਜਾਵੇਦ ਅਲੀ, ਤਾਰੀ ਖ਼ਾਨ, ਸ਼ੰਕਰ ਮਹਾਦੇਵਨ, ਵਿਸ਼ਾਲ ਦਦਲਾਨੀ, ਪ੍ਰੀਤਮ, ਅਰਿਜੀਤ ਸਿੰਘ, ਸਲੀਮ ਆਦਿ ਦੇ ਨਾਂਅ ਸ਼ਾਮਿਲ ਹਨ।

 

View this post on Instagram

 

A post shared by Javed Bashir (@javedbashirmusic)

 

View this post on Instagram

 

A post shared by Javed Bashir (@javedbashirmusic)

 

View this post on Instagram

 

A post shared by Javed Bashir (@javedbashirmusic)

You may also like