happy valentine's day: ਕਰਨ ਕੁੰਦਰਾ ਨੇ ਪਿਆਰੀ ਜਿਹੀ ਵੀਡੀਓ ਪੋਸਟ ਕਰਕੇ ਤੇਜਸਵੀ ਪ੍ਰਕਾਸ਼ ਨੂੰ ਕੀਤਾ ਆਪਣੇ ਪਿਆਰ ਦਾ ਇਜ਼ਹਾਰ, ਦੇਖੋ ਵੀਡੀਓ

written by Lajwinder kaur | February 14, 2022

ਬਿੱਗ ਬੌਸ 15 ਦੀ ਵਿਨਰ ਬਣਨ ਤੋਂ ਬਾਅਦ ਤੇਜਸਵੀ ਪ੍ਰਕਾਸ਼ Tejasswi Prakash ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਕੁਝ ਦਿਨਾਂ 'ਚ ਉਹ ਨਾਗਿਨ 6 'ਚ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਆਪਣੀ ਲਵ ਲਾਈਫ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਬਣੀ ਹੋਈ ਹੈ।

ਹੋਰ ਪੜ੍ਹੋ : ਦੇਖੋ ਟੀਜ਼ਰ: ‘Behri Duniya’ ਗੀਤ ਦਾ ਦਿਲ ਨੂੰ ਛੂਹ ਜਾਣ ਵਾਲਾ ਟੀਜ਼ਰ ਹੋਇਆ ਰਿਲੀਜ਼, ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਅਦਾਕਾਰੀ ਕਰਦੇ ਹੋਏ ਆਏ ਨਜ਼ਰ

Bigg Boss-tejasswi

ਬਿੱਗ ਬੌਸ ‘ਚ ਅਕਸਰ ਹੀ ਜੋੜੀ ਬਣਦੀਆਂ ਰਹੀਆਂ ਹਨ। ਇਸ ਵਾਰ ਵੀ ਸੀਜ਼ਨ 15 'ਚ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਦੀ ਜੋੜੀ ਬਣੀ । ਇਹ ਜੋੜੀ ਬਿੱਗ ਬੌਸ ਦੇ ਘਰ ਆਉਣ ਤੋਂ  ਬਾਅਦ ਵੀ ਇਕੱਠੀ ਹੈ। ਦੋਵਾਂ ਨੂੰ ਅਕਸਰ ਹੀ ਲੰਚ ਅਤੇ ਡਿਨਰ ਇਕੱਠੇ ਕਰਦੇ ਦੇਖਿਆ ਜਾ ਚੁੱਕਿਆ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਅੱਜ ਪਿਆਰ ਦਾ ਦਿਨ ਵੈਲੇਨਟਾਈਨ ਡੇਅ ਹੈValentine's Day । ਇਸ ਦਿਨ ਨੂੰ ਮਨੋਰੰਜਨ ਜਗਤ ਦੇ ਸਿਤਾਰੇ ਵੀ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਨ। ਇਸ ਦੇ ਚੱਲਦੇ ਹੀ ਕਰਨ ਕੁੰਦਰਾ ਨੇ ਬਹੁਤ ਹੀ ਪਿਆਰੀ ਜਿਹੀ ਵੀਡੀਓ ਨੂੰ ਆਪਣੇ ਵਾਈਸ ਓਵਰ ਦੇ ਨਾਲ ਤਿਆਰ ਕਰਕੇ ਅਪਲੋਡ ਕੀਤੀ ਹੈ।

ਹੋਰ ਪੜ੍ਹੋ :ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟ੍ਰੇਲਰ ਬਿਆਨ ਕਰ ਰਿਹਾ ਹੈ ਡੌਂਕੀ ਲਾਕੇ ਅਮਰੀਕਾ ਜਾਣ ਵਾਲੇ ਨੌਜਵਾਨਾਂ ਦੀਆਂ ਮਜ਼ਬੂਰੀਆਂ ਅਤੇ ਦੁੱਖਾਂ ਦੀ ਕਹਾਣੀ, ਦੇਖੋ ਟ੍ਰੇਲਰ

karan kundrra shared cute video for tejasvi

ਕਰਨ ਕੁੰਦਰਾ Karan Kundrra ਇਸ ਵੀਡੀਓ 'ਚ ਤੇਜਸਵੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ 'ਚ ਉਨ੍ਹਾਂ ਨੇ ਆਪਣੇ ਖੱਟੇ ਮਿੱਠੇ ਪਲਾਂ ਨੂੰ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ 'ਚ ਲੜਾਈਆਂ ਵੀ ਹੋਣਗੀਆ ਤੇ ਪਿਆਰ ਵੀ ਹੋਵੇਗਾ, ਕੋਈ ਵੀ ਰਿਲੇਸ਼ਨਸ਼ਿਪ ਪਰਫੈਕਟ ਨਹੀਂ ਹੁੰਦਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ- ‘ਜਦੋਂ ਮੈਂ ਅਸੀਸਾਂ ਗਿਣਦਾ ਹਾਂ, ਤਾਂ ਮੈਂ ਤੈਨੂੰ twice  ਲੱਡੂ ਗਿਣਦਾ ਹਾਂ ❤️...ਉਸ ਕੁੜੀ ਨੂੰ ਵੈਲੇਨਟਾਈਨ ਡੇਅ ਦੀਆਂ ਮੁਬਾਰਕਾਂ ਜੋ ਮੇਰੇ ਦਿਲ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਖੁਸ਼ੀ ਦਿੰਦੀ ਹੈ @tejasswiprakash 😘’। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਵੱਡੀ ਗਿਣਤੀ ਚ ਲੋਕ ਇਸ ਨੂੰ ਦੇਖ ਚੁੱਕੇ ਨੇ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਖੁਦ ਤੇਜਸਵੀ ਨੇ ਟਿੱਪਣੀ ਕਰਕੇ ਆਪਣਾ ਪਿਆਰ ਜ਼ਾਹਿਰ ਕੀਤਾ ਹੈ।

 

 

View this post on Instagram

 

A post shared by Karan Kundrra (@kkundrra)

You may also like