ਸਮਾਂਥਾ ਰੂਥ ਦੇ ਬਚਾਅ 'ਚ ਆਏ ਵਰੁਣ ਧਵਨ, ਅਦਾਕਾਰਾ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

written by Pushp Raj | January 11, 2023 03:40pm

Varun Dhawan support Samantha Ruth Prabhu: ਅਕਸਰ ਹੀ ਬਾਲੀਵੁੱਡ ਸੈਲਬਸ ਸੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਦੇ ਰੁਬਰੂ ਹੁੰਦੇ ਹੋਏ ਨਜ਼ਰ ਆਉਂਦੇ ਹਨ। ਜਿੱਥੇ ਇੱਕ ਪਾਸੇ ਸੋਸ਼ਲ ਮੀਡੀਆ ਨੇ ਫ਼ਿਲਮੀ ਸਿਤਾਰਿਆਂ ਨੂੰ ਉਨ੍ਹਾਂ ਦੇ ਫੈਨਜ਼ ਨਾਲ ਜੋੜਨ ਦਾ ਕੰਮ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਕਈ ਵਾਰ ਇਸੇ ਦੇ ਚੱਲਦੇ ਸੈਲਬਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਹੋਇਆ ਸਾਊਥ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਰੂਥ ਪ੍ਰਭੂ ਦੇ ਨਾਲ ਜਦੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ। ਇਸ ਦੌਰਾਨ ਬਾਲੀਵੁੱਡ ਸਟਾਰ ਵਰੁਣ ਧਵਨ ਸਮਾਂਥਾ ਦਾ ਸਮਰਥਨ ਕਰਦੇ ਨਜ਼ਰ ਆਏ।

varun dhawan Image Source : Twitter

ਹਾਲ ਹੀ ਵਿੱਚ ਵਰੁਣ ਧਵਨ ਨੇ ਵੀ ਇੱਕ ਟ੍ਰੋਲਰ ਨੂੰ ਕਰਾਰਾ ਜਵਾਬ ਦਿੱਤਾ ਹੈ। ਇਥੇ ਵਰੁਣ ਧਵਨ ਨੂੰ ਨਹੀਂ ਬਲਕਿ ਸਾਊਥ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਨੂੰ ਟ੍ਰੋਲ ਕੀਤਾ ਜਾ ਰਿਹਾ ਸੀ, ਜਿਸ 'ਤੇ ਵਰੁਣ ਧਵਨ ਅਦਾਕਾਰਾ ਦੇ ਬਚਾਅ 'ਚ ਸਾਹਮਣੇ ਆਏ ਹਨ।

ਦੱਸ ਦੇਈਏ ਕਿ ਹਾਲ ਹੀ 'ਚ ਟਵਿਟਰ 'ਤੇ ਇੱਕ ਪੋਰਟਲ 'ਤੇ ਸਮਾਂਥਾ ਰੂਥ ਪ੍ਰਭੂ ਨੂੰ ਉਨ੍ਹਾਂ ਦੇ ਚਿਹਰੇ 'ਤੇ ਚਮਕ ਲਈ ਟ੍ਰੋਲ ਕਰਦੇ ਦੇਖਿਆ ਗਿਆ ਸੀ। ਇੱਕ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਸੀ ਕਿ ਆਪਣੀ ਆਟੋਇਮਿਊਨ ਡਿਜ਼ੀਜ਼ ਮਾਇਓਸਾਈਟਿਸ ਕਾਰਨ ਸਮਾਂਥਾ ਨੇ ਆਪਣੇ ਚਿਹਰੇ ਦਾ ਗਲੋ ਤੇ ਆਕਰਸ਼ਨ ਗੁਆ ਲਿਆ ਹੈ।

Image Source : Twitter

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, 'ਸਮਾਂਥਾ ਲਈ ਬੁਰਾ ਮਹਿਸੂਸ ਹੋ ਰਿਹਾ ਹੈ। ਉਸ ਨੇ ਆਪਣੇ ਚਿਹਰੇ ਦੀ ਚਮਕ ਗੁਆ ਦਿੱਤੀ ਹੈ। ਜਦੋਂ ਹਰ ਕਿਸੇ ਨੇ ਸੋਚਿਆ ਕਿ ਸਮਾਂਥਾ ਤਲਾਕ ਤੋਂ ਬਾਹਰ ਆ ਗਈ ਹੈ ਅਤੇ ਉਸ ਦਾ ਕਰੀਅਰ ਨਵੀਆਂ ਉਚਾਈਆਂ 'ਤੇ ਜਾ ਰਿਹਾ ਹੈ, ਮਾਈਓਸਾਈਟਿਸ ਨੇ ਉਸ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਸ ਨੂੰ ਮੁੜ ਕਮਜ਼ੋਰ ਬਣਾ ਦਿੱਤਾ ਹੈ।'

Image Source : Twitter

ਇਸ 'ਤੇ ਅਭਿਨੇਤਾ ਵਰੁਣ ਧਵਨ ਨੇ ਟ੍ਰੋਲਰ ਨੂੰ ਕਰਾਰਾ ਜਵਾਬ ਦਿੰਦੇ ਹੋਏ ਇੱਕ ਟਵੀਟ ਕੀਤਾ ਹੈ। ਵਰੁਣ ਧਵਨ ਨੇ ਲਿਖਿਆ, 'ਤੁਹਾਨੂੰ ਕਿਸੇ ਗੱਲ ਦਾ ਬੁਰਾ ਨਹੀਂ ਲੱਗਦਾ। ਤੁਸੀਂ ਬਸ ਜਾਣਦੇ ਹੋ ਕਿ ਲੋਕਾਂ ਨੂੰ ਕਿਵੇਂ ਡਿੱਗਾਉਣਾ ਹੈ ਅਤੇ ਅਜਿਹਾ ਕਰਕੇ ਆਪਣੇ ਵੱਲ ਸਭ ਦਾ ਧਿਆਨ ਆਕਰਸ਼ਿਤ ਕਰਨਾ ਹੈ। ਬੇਟਾ... ਤੇਰੇ ਲਈ ਬੁਰਾ ਮਹਿਸੂਸ ਹੋ ਰਿਹਾ ਹੈ। ਗਲੋ ਇੰਸਟਾਗ੍ਰਾਮ ਫਿਲਟਰਸ ਵਿੱਚ ਵੀ ਮੌਜੂਦ ਹੈ। ਹੁਣੇ ਸੈਮ ਨਾਲ ਮੁਲਾਕਾਤ ਹੋਈ ਮੇਰੀ , ਵਿਸ਼ਵਾਸ ਕਰੋ ਕਿ ਉਹ ਬਹੁਤ ਗਲੋਇੰਗ ਹੈ।"

ਸਮਾਂਥਾ ਰੂਥ ਪ੍ਰਭੂ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਟ੍ਰੋਲਰ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ, ਸਮਾਂਥਾ ਨੇ ਲਿਖਿਆ, 'ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਹਾਨੂੰ ਕਦੇ ਵੀ ਕਈ ਮਹੀਨਿਆਂ ਦੇ ਇਲਾਜ ਅਤੇ ਦਵਾਈਆਂ ਤੋਂ ਨਾ ਗੁਜ਼ਰਨਾ ਪਵੇ ਜਿਸ ਤਰ੍ਹਾਂ ਮੈਨੂੰ ਗੁਜ਼ਰਨਾ ਪਿਆ ਹੈ। ਮੇਰੇ ਵੱਲੋਂ ਪਿਆਰ...'

Image Source : Twitter

ਹੋਰ ਪੜ੍ਹੋ: ਮੁੜ ਵਿਦੇਸ਼ 'ਚ ਧਮਾਲਾਂ ਪਾਉਣਗੇ ਦਿਲਜੀਤ ਦੋਸਾਂਝ, ਵਿਸ਼ਵ ਪ੍ਰਸਿੱਧ ਫੈਸਟੀਵਲ 'ਕੋਚੇਲਾ 2023' 'ਚ ਕਰਨਗੇ ਪਰਫਾਰਮ

ਸਮਾਂਥਾ ਤੇ ਵਰੁਣ ਵੱਲੋਂ ਟ੍ਰੋਲਰਸ ਨੂੰ ਦਿੱਤੇ ਗਏ ਜਵਾਬ ਬਾਰੇ ਦੋਹਾਂ ਦੇ ਫੈਨਜ਼ ਸ਼ਲਾਘਾ ਕਰ ਰਹੇ ਹਨ। ਫੈਨਜ਼ ਨੇ ਕਿਹਾ ਕਿ ਜਦੋਂ ਕੋਈ ਕਲਾਕਾਰ ਕਿਸੇ ਲੰਮੀ ਬਿਮਾਰੀ ਤੋਂ ਬਾਅਦ ਕੰਮ 'ਤੇ ਵਾਪਸੀ ਕਰਦਾ ਹੈ ਤਾਂ ਸਾਨੂੰ ਉਸ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਨਾਂ ਕਿ ਉਸ ਦੀ ਬੁਰਾਈ।

 

You may also like