ਫਿਲਮ 'ਜੁਗ ਜੁਗ ਜੀਓ' ਦੀ ਪ੍ਰਮੋਸ਼ਨ ਲਈ ਵਰੁਣ ਧਵਨ ਨੇ ਅਪਣਾਇਆ ਅਨੋਖਾ ਆਇਡੀਆ, ਬੱਸ 'ਤੇ ਚੜ੍ਹ ਕੀਤਾ ਜ਼ਬਰਦਤ ਡਾਂਸ

written by Pushp Raj | June 20, 2022

ਬਾਲੀਵੁੱਡ ਅਦਾਕਾਰ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜੁਗ ਜੁਗ ਜੀਓ' ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਵਰੁਣ ਧਵਨ ਇਸ ਸਮੇਂ ਆਪਣੀ ਫਿਲਮ 'ਜੁਗ ਜੁਗ ਜੀਓ' ਦਾ ਪੂਰੇ ਜ਼ੋਰ ਸ਼ੋਰ ਨਾਲ ਪ੍ਰਮੋਸ਼ਨ ਕਰ ਰਹੇ ਹਨ। ਇਸੇ ਲੜੀ ਵਿੱਚ ਵੁਰੁਣ ਧਵਨ ਦਿੱਲੀ ਪਹੁੰਚ ਗਏ ਹਨ, ਜਿੱਥੇ ਉਹ ਜਮਕਰ ਮਸਤੀ ਕੀਤੀ।

ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਵਰੁਣ ਧਵਨ ਕਈ ਥਾਵਾਂ 'ਤੇ ਵੱਖ-ਵੱਖ ਪ੍ਰੋਗਰਾਮਾਂ 'ਚ ਸ਼ਿਰਕਤ ਕਰ ਰਹੇ ਹਨ। ਵਰੁਣ ਧਵਨ ਮੌਜੂਦਾ ਸਮੇਂ ਵਿੱਚ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਲਈ ਦਿੱਲੀ ਪਹੁੰਚੇ। ਇਥੋ ਪ੍ਰੋਗਰਾਮ ਈਵੈਂਟ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ।

ਵਰੁਣ ਧਵਨ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ, ਇਸ ਵਿੱਚ ਉਹ ਫਿਲਮ 'ਜੁਗ ਜੁਗ ਜੀਓ' ਦੇ ਗੀਤਾਂ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਵਰੁਣ ਧਵਨ ਅਤੇ ਜੁਗ ਜੁਗ ਜੀਓ ਦੀ ਟੀਮ ਨੂੰ ਵੱਖ-ਵੱਖ ਥਾਵਾਂ 'ਤੇ ਲੋਕਾਂ ਵਿਚਾਲੇ ਫਿਲਮ ਦਾ ਪ੍ਰਚਾਰ ਕਰਦੇ ਦੇਖਿਆ ਗਿਆ ਹੈ। ਫਿਲਹਾਲ ਵਰੁਣ ਨੇ ਆਪਣੀ ਫਿਲਮ ਦੀ ਪ੍ਰਮੋਸ਼ਨ ਨਾਲ ਜੁੜੀ ਨਵੀਂ ਵੀਡੀਓ ਜੋ ਸ਼ੇਅਰ ਕੀਤੀ ਹੈ, ਉਸ 'ਚ ਉਹ ਬੱਸ ਦੇ ਉੱਪਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਾ ਨੇ ਲਿਖਿਆ, ਦਿੱਲੀ ਮੇਰੀ ਜਾਨ ਇਸ ਸਾਰੇ ਪਿਆਰ ਲਈ ਦੁਨੀਆ ਦੇ ਸਿਖਰ 'ਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦੀ ਰਿਲੀਜ਼ ਡੇਟ ਵੀ ਯਾਦ ਕਰਾਈ ਹੈ।

ਜੇਕਰ ਬਾਲੀਵੁੱਡ ਦੀ ਗੱਲ ਕਰੀਏ ਤਾਂ ਸਿਰਫ 'ਭੂਲ ਭੁਲਾਇਆ 2' ਹੀ ਅਜਿਹੀ ਫਿਲਮ ਰਹੀ ਹੈ ਜਿਸ ਨੇ ਮੇਕਰਸ ਦੀ ਉਮੀਦ ਦੇ ਮੁਤਾਬਕ ਕਮਾਈ ਕੀਤੀ ਹੈ। ਹਾਲਾਂਕਿ ਇਹ ਅਭਿਨੇਤਾ ਕਾਰਤਿਕ ਆਰੀਅਨ ਦੀ ਸਖ਼ਤ ਮਿਹਨਤ ਸੀ ਜਿਸਦਾ ਫਲ ਮਿਲਿਆ, ਉਸ ਨੇ ਨਾ ਸਿਰਫ ਸਮਾਗਮਾਂ ਅਤੇ ਸੋਸ਼ਲ ਮੀਡੀਆ ਰਾਹੀਂ ਬਲਕਿ ਵੱਖ-ਵੱਖ ਸ਼ਹਿਰਾਂ ਵਿੱਚ ਲੋਕਾਂ ਨੂੰ ਮਿਲਣ ਦੁਆਰਾ ਵੀ ਫਿਲਮ ਦਾ ਪ੍ਰਚਾਰ ਕੀਤਾ। ਹੁਣ ਵਰੁਣ ਧਵਨ ਜਿਸ ਤਰ੍ਹਾਂ 'ਜੁਗ ਜੁਗ ਜੀਓ' ਨੂੰ ਪ੍ਰਮੋਟ ਕਰ ਰਹੇ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਕਾਰਤਿਕ ਆਰੀਅਨ ਦੇ ਰਾਹ 'ਤੇ ਹਨ।

ਹੋਰ ਪੜ੍ਹੋ: ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਲਈ ਸ਼ੇਅਰ ਕੀਤੀ ਖ਼ਾਸ ਪੋਸਟ, ਲਿਖਿਆ '#JusticeForSidhu💔'

ਵਰੁਣ ਧਵਨ ਤੇ ਕਿਆਰਾ ਅਡਵਾਨੀ ਸਟਾਰਰ ਫਿਲਮ ਵਿੱਚ ਉਨ੍ਹਾਂ ਤੋਂ ਇਲਾਵਾ ਅਨਿਲ ਕਪੂਰ ਅਤੇ ਨੀਤੂ ਕਪੂਰ ਵੀ ਨਜ਼ਰ ਆਉਣਗੇ। ਇਹ ਇੱਕ ਪਰਿਵਾਰਕ ਡਰਾਮਾ ਹੋਵੇਗਾ। ਇਹ ਕਹਾਣੀ ਕਦੇ ਉਹ ਤੁਹਾਨੂੰ ਭਾਵੁਕ ਕਰ ਦੇਵੇਗੀ ਅਤੇ ਕਦੇ ਤੁਹਾਨੂੰ ਹੱਸਾਵੇਗੀ। ਹੁਣ ਤੱਕ ਫਿਲਮ ਦੇ ਦੋਵੇਂ ਗੀਤ ਅਤੇ ਟ੍ਰੇਲਰ ਰਿਲੀਜ਼ ਹੋ ਚੁੱਕੇ ਹਨ, ਫਿਲਹਾਲ ਫਿਲਮ ਜੁਗ ਜੁਗ ਜੀਓ 24 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।

 

View this post on Instagram

 

A post shared by VarunDhawan (@varundvn)

You may also like