ਵਰੁਣ ਧਵਨ ਆਪਣੀ ਗਰਲ ਫਰੈਂਡ ਨਤਾਸ਼ਾ ਦਲਾਲ ਨਾਲ ਇਸ ਮਹੀਨੇ ਕਰਨ ਜਾ ਰਹੇ ਹਨ ਵਿਆਹ

written by Rupinder Kaler | January 13, 2021

ਵਰੁਣ ਧਵਨ ਆਪਣੀ ਗਰਲ ਫਰੈਂਡ ਨਤਾਸ਼ਾ ਦਲਾਲ ਨਾਲ ਵਿਆਹ ਕਰਨ ਜਾ ਰਹੇ ਹਨ। ਵਰੁਣ ਅਤੇ ਨਤਾਸ਼ਾ ਦਾ ਵਿਆਹ ਅਲੀਬਾਗ ਦੇ ਇੱਕ ਪੰਜ-ਸਿਤਾਰਾ ਹੋਟਲ ਵਿੱਚ ਹੋਵੇਗਾ ।ਖ਼ਬਰਾਂ ਦੀ ਮੰਨੀਏ ਤਾਂ ਵਰੁਣ ਧਵਨ ਅਲੀਬਾਗ ਵਿੱਚ ਇੱਕ ਪੰਜ ਤਾਰਾ ਹੋਟਲ ਦੀ ਬੁਕਿੰਗ ਕਰਨ ਲਈ ਗਏ ਸੀ । ਅਜੇ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਵਰੁਣ ਅਤੇ ਨਤਾਸ਼ਾ ਇਸ ਮਹੀਨੇ ਕਿਸ ਤਾਰੀਖ ਵਿੱਚ ਵਿਆਹ ਕਰਨਗੇ। Varun-Dhawan   ਹੋਰ ਪੜ੍ਹੋ : ਲੋਹੜੀ ਦੀਆਂ ਰੌਣਕਾਂ, ਅਦਾਕਾਰਾ ਨੀਰੂ ਬਾਜਵਾ ਨੇ ਵੀ ਪ੍ਰਸ਼ੰਸਕਾਂ ਨੂੰ ਦਿੱਤੀ ਲੋਹੜੀ ਦੀ ਵਧਾਈ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਤੋਂ ਜਪਜੀ ਖਹਿਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ varun-dhawan ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਕਰੀਨਾ ਕਪੂਰ ਨੇ ਇੱਕ ਸ਼ੋਅ ਦੌਰਾਨ ਖੁਲਾਸਾ ਕੀਤਾ ਸੀ ਕਿਮ ਵਰੁਣ ਧਵਨ ਅਤੇ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਦੀ ਮੰਗਣੀ ਹੋ ਗਈ ਹੈ । ਇਸ ਰੇਡੀਓ ਸ਼ੋਅ ਵਿੱਚ ਵਰੁਣ ਧਵਨ ਇਕੱਲੇ ਸਨ । ਨਤਾਸ਼ਾ ਅਤੇ ਵਰੁਣ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਸਾਲ 2020 ਵਿਚ ਦੋਵਾਂ ਦੇ ਵਿਆਹ ਹੋਣ ਦੀ ਚਰਚਾ ਸੀ। Varun-Dhawan   ਵਰੁਣ ਧਵਨ ਨੇ ਰੇਡੀਓ ਸ਼ੋਅ 'ਤੇ ਕਿਹਾ, "ਪਹਿਲੀ ਵਾਰ ਜਦੋਂ ਮੈਂ ਨਤਾਸ਼ਾ ਨੂੰ ਮਿਲਿਆ ਸੀ ਉਹ ਛੇਵੀਂ ਜਮਾਤ ਵਿੱਚ ਸੀ। 11 ਵੀਂ ਜਾਂ 12 ਵੀਂ ਕਲਾਸ ਤੱਕ ਅਸੀਂ ਦੋਸਤ ਸੀ। ਅਸੀਂ ਬਹੁਤ ਕਰੀਬੀ ਦੋਸਤ ਸਾਂ।"ਕਾਫੀ ਸਮੇਂ ਬਾਅਦ ਵਰੁਣ ਨੇ ਨਤਾਸ਼ਾ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਵਰੁਣ ਨੇ ਇਸ ਰੇਡੀਓ ਵਿਚ ਕਿਹਾ, "ਉਸਨੇ ਮੈਨੂੰ ਤਿੰਨ ਜਾਂ ਚਾਰ ਵਾਰ ਰਿਜੈਕਟ ਕਰ ਦਿੱਤਾ ਸੀ, ਪਰ ਮੈਂ ਉਮੀਦ ਨਹੀਂ ਛੱਡੀ।"

0 Comments
0

You may also like