ਕੋਰੋਨਾ ਵਾਇਰਸ ਕਾਰਨ ਅਦਾਕਾਰ ਵਰੁਣ ਧਵਨ ਦੀ ਮਾਸੀ ਦਾ ਦਿਹਾਂਤ, ਅਦਾਕਾਰ ਨੇ ਇਸ ਤਰ੍ਹਾਂ ਜਤਾਇਆ ਦੁੱਖ

Written by  Shaminder   |  May 25th 2020 11:16 AM  |  Updated: May 25th 2020 11:16 AM

ਕੋਰੋਨਾ ਵਾਇਰਸ ਕਾਰਨ ਅਦਾਕਾਰ ਵਰੁਣ ਧਵਨ ਦੀ ਮਾਸੀ ਦਾ ਦਿਹਾਂਤ, ਅਦਾਕਾਰ ਨੇ ਇਸ ਤਰ੍ਹਾਂ ਜਤਾਇਆ ਦੁੱਖ

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ । ਹੁਣ ਤੱਕ ਕਈ ਲੋਕ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਭਾਰਤ ‘ਚ ਵੀ ਇਸ ਬਿਮਾਰੀ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ । ਇਸ ਬਿਮਾਰੀ ਦੀ ਲਪੇਟ ‘ਚ ਹੁਣ ਤੱਕ ਕਈ ਸੈਲੀਬ੍ਰੇਟੀਜ਼ ਵੀ ਆ ਚੁੱਕੇ ਹਨ । ਕਈ ਤਾਂ ਬਾਲੀਵੁੱਡ ਹਸਤੀਆਂ ਇਸ ਬਿਮਾਰੀ ਨੂੰ ਮਾਤ ਪਾ ਚੁੱਕੀਆਂ ਹਨ ਜਦੋਂਕਿ ਕਈ ਇਸ ਬਿਮਾਰੀ ਨੂੰ ਮਾਤ ਪਾਉਣ ‘ਚ ਨਾਕਾਮ ਸਾਬਿਤ ਹੋਏ ਅਤੇ ਮੌਤ ਦੇ ਆਗੌਸ਼ ‘ਚ ਸਮਾਂ ਗਏ ।

https://www.instagram.com/p/CAhqxFVhAyL/

ਹੁਣ ਵਰੁਣ ਧਵਨ ਦੀ ਮਾਸੀ ਦੀ ਵੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ । ਵਰੁਣ ਧਵਨ ਨੇ ਇੰਸਟਾਗ੍ਰਾਮ 'ਤੇ ਆਪਣੀ ਮਾਸੀ ਨਾਲ ਤਸਵੀਰ ਸ਼ੇਅਰ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਫੋਟੋ ਨਾਲ ਕੈਪਸ਼ਨ 'ਚ ਗਾਯਤਰੀ ਮੰਤਰ ਲਿਖਿਆ ਤੇ ਆਪਣਾ ਦੁੱਖ ਪ੍ਰਗਟ ਕੀਤਾ। ਅਦਾਕਾਰ ਨੇ ਆਪਣੀ ਮਾਸੀ ਦੇ ਦੇਹਾਂਤ 'ਤੇ ਲਿਖਿਆ-'ਲਵ ਯੂ ਮਾਸੀ। ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਣ।'

https://www.instagram.com/p/B-COaKzhL6b/

ਖ਼ਬਰਾਂ ਮੁਤਾਬਿਕ ਵਰੁਣ ਧਵਨ ਦੀ ਮਾਸੀ ਦਾ ਦੇਹਾਂਤ ਵੀ ਕੋਰੋਨਾ ਵਇਰਸ ਕਾਰਨ ਹੋਇਆ ਹੈ। ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਤੋਂ ਬਾਅਦ ਫਿਲਮ ਨਿਰਮਾਤਾ ਕਰੀਮ ਮੋਰਾਨੀ ਦੀ ਅਦਾਕਾਰਾ ਬੇਟੀ ਜੋਆ ਮੋਰਾਨੀ ਹੁਣ ਹਸਪਤਾਲ 'ਚ ਭਰਤੀ ਸੀ ਤਾਂ ਵਰੁਣ ਧਵਨ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network