ਵਰੁਣ ਸ਼ਰਮਾ ਨੇ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਰਿਸ਼ਤੇ 'ਤੇ ਲਗਾਈ ਮੋਹਰ ?

written by Lajwinder kaur | September 16, 2022

Sonakshi Sinha And  Zaheer Iqbal News: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਕਸਰ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਕਾਫੀ ਸਮੇਂ ਤੋਂ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ ਰਿਸ਼ਤਾ ਚਰਚਾ ਚ ਬਣਿਆ ਹੋਇਆ ਹੈ। ਕੁਝ ਸਮਾਂ ਪਹਿਲਾਂ ਖਬਰਾਂ ਆਈਆਂ ਸਨ ਕਿ ਸੋਨਾਕਸ਼ੀ ਜਲਦ ਹੀ ਦੁਲਹਨ ਬਣਨ ਵਾਲੀ ਹੈ।

ਹਾਲ ਹੀ 'ਚ ਸੋਨਾਕਸ਼ੀ ਅਤੇ ਜ਼ਹੀਰ ਇਕਬਾਲ ਨੂੰ ਮੁੰਬਈ ਦੇ ਇਕ ਰੈਸਟੋਰੈਂਟ 'ਚ ਡਿਨਰ ਡੇਟ 'ਤੇ ਦੇਖਿਆ ਗਿਆ। ਸੋਨਾਕਸ਼ੀ ਨਾਲ ਫਿਲਮ 'Khandani Shafakhana' 'ਚ ਕੰਮ ਕਰ ਚੁੱਕੇ ਅਭਿਨੇਤਾ ਵਰੁਣ ਸ਼ਰਮਾ ਨੇ ਸੋਨਾਕਸ਼ੀ ਅਤੇ ਜ਼ਹੀਰ ਦੀ ਡਿਨਰ ਡੇਟ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਫੋਟੋ ਸ਼ੇਅਰ ਕਰਦੇ ਹੋਏ ਵਰੁਣ ਸ਼ਰਮਾ ਨੇ ਲਿਖਿਆ- ਓਏ ਹੋਏ, ਇਸ ਨੂੰ ਬਲਾਕਬਸਟਰ ਜੋੜੀ ਕਿਹਾ ਜਾਂਦਾ ਹੈ।

image source instagram

ਹੋਰ ਪੜ੍ਹੋ: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਆਰੀਅਨ ਖ਼ਾਨ ਦਾ ਵੀਡੀਓ, ਏਅਰਪੋਰਟ 'ਤੇ ਫੈਨ ਨੇ ਦਿੱਤਾ ਗੁਲਾਬ ਦਾ ਫੁੱਲ ਤਾਂ ਇੰਝ ਆਇਆ ਸ਼ਾਹਰੁਖ ਦੇ ਲਾਡਲੇ ਦਾ ਰਿਐਕਸ਼ਨ

Sonakshi Sinha, boyfriend Zaheer image source instagram

ਇਸ ਤੋਂ ਪਹਿਲਾਂ ਜ਼ਹੀਰ ਨੇ ਸੋਨਾਕਸ਼ੀ ਦੇ ਜਨਮਦਿਨ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਅਤੇ ਅਭਿਨੇਤਰੀ ਸੋਨਾਕਸ਼ੀ ਸਿਨਹਾ ਦੇ ਰਿਸ਼ਤੇ 'ਤੇ ਮੋਹਰ ਲਗਾਈ ਸੀ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, 'ਹੈਪੀ ਬਰਥਡੇਅ ਸੋਨਜ, ਮੈਨੂੰ ਨਾ ਮਾਰਨ ਲਈ ਧੰਨਵਾਦ, ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਅੱਗੇ ਹੋਰ ਭੋਜਨ, ਉਡਾਣਾਂ, ਪਿਆਰ ਅਤੇ ਹੱਸਣ ਲਈ। ਜ਼ਹੀਰ ਦੀ ਇਸ ਪੋਸਟ ਦਾ ਜਵਾਬ ਦਿੰਦੇ ਹੋਏ ਸੋਨਾਕਸ਼ੀ ਨੇ ਲਿਖਿਆ ਆਈ ਲਵ ਯੂ ਅਤੇ ਹੁਣ ਮੈਂ ਤੁਹਾਨੂੰ ਮਾਰਨ ਆ ਰਹੀ ਹਾਂ।

Sonakshi-sinha image source instagram

ਤੁਹਾਨੂੰ ਦੱਸ ਦੇਈਏ ਕਿ ਅਭਿਨੇਤਾ ਜ਼ਹੀਰ ਇਕਬਾਲ ਨੇ ਸਾਲ 2019 ਵਿੱਚ ਫਿਲਮ ਨੋਟਬੁੱਕ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਫਿਲਮ 'ਚ ਜ਼ਹੀਰ ਦੇ ਨਾਲ ਪ੍ਰਨੂਤਨ ਬਹਿਲ ਨਜ਼ਰ ਆਈ ਸੀ। ਇਹ ਫਿਲਮ ਸਲਮਾਨ ਖ਼ਾਨ ਦੇ ਪ੍ਰੋਡਕਸ਼ਨ 'ਚ ਬਣੀ ਸੀ। ਜ਼ਹੀਰ ਦੇ ਪਿਤਾ ਇਕਬਾਲ ਰਤਨਸੀ, ਜੋ ਸਲਮਾਨ ਖ਼ਾਨ ਦਾ ਦੋਸਤ ਸੀ, ਜ਼ਾਹਰ ਤੌਰ 'ਤੇ ਆਪਣੇ ਪਿਤਾ ਨਾਲ ਸਲਮਾਨ ਖ਼ਾਨ ਦੇ ਸੈੱਟ 'ਤੇ ਗਿਆ ਸੀ। ਇੱਥੋਂ ਹੀ ਉਸ ਨੂੰ ਅਦਾਕਾਰੀ ਵਿੱਚ ਰੁਚੀ ਪੈਦਾ ਹੋਈ।

 

You may also like