ਵੀ ਮਿਊਜ਼ਿਕ ਖੇਡਣ ਦੀ ਉਮਰ 'ਚ ਕਰਦੇ ਸੀ ਰਿਆਜ਼, ਗੁਰੂ ਰੰਧਾਵਾ ਦੇ ਕਈ ਹਿੱਟ ਗੀਤਾਂ ਨੂੰ ਦਿੱਤਾ ਮਿਊਜ਼ਿਕ, ਦੇਖੋ ਵੀਡੀਓ

Written by  Aaseen Khan   |  April 15th 2019 12:33 PM  |  Updated: April 15th 2019 12:33 PM

ਵੀ ਮਿਊਜ਼ਿਕ ਖੇਡਣ ਦੀ ਉਮਰ 'ਚ ਕਰਦੇ ਸੀ ਰਿਆਜ਼, ਗੁਰੂ ਰੰਧਾਵਾ ਦੇ ਕਈ ਹਿੱਟ ਗੀਤਾਂ ਨੂੰ ਦਿੱਤਾ ਮਿਊਜ਼ਿਕ, ਦੇਖੋ ਵੀਡੀਓ

ਵੀ ਮਿਊਜ਼ਿਕ ਖੇਡਣ ਦੀ ਉਮਰ 'ਚ ਕਰਦੇ ਸੀ ਰਿਆਜ਼, ਗੁਰੂ ਰੰਧਾਵਾ ਦੇ ਕਈ ਹਿੱਟ ਗੀਤਾਂ ਨੂੰ ਦਿੱਤਾ ਮਿਊਜ਼ਿਕ, ਦੇਖੋ ਵੀਡੀਓ : ਪੀਟੀਸੀ ਚੱਕਦੇ ਦਾ ਸ਼ੋਅ ਪੀਟੀਸੀ ਸਪਾਟ ਲਾਈਟ ਜਿਸ 'ਚ ਉਹਨਾਂ ਸਿਤਾਰਿਆਂ ਨੂੰ ਦਰਸ਼ਕਾਂ ਦੇ ਰੂ-ਬ ਰੂ ਕੀਤਾ ਜਾਂਦਾ ਹੈ ਜਿੰਨ੍ਹਾਂ ਨੇ ਆਪਣੀ ਕਲਾ ਅਤੇ ਆਪਣੇ ਦਮ 'ਤੇ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ। ਇਸ ਵਾਰ ਪੀਟੀਸੀ ਸਪਾਟ ਲਾਈਟ 'ਚ ਪਹੁੰਚੇ ਹਨ ਪੰਜਾਬੀ ਇੰਡਸਟਰੀ ਦੇ ਨਾਮਵਰ ਮਿਊਜ਼ਿਕ ਡਾਇਰੈਕਟਰ ਵੀ ਮਿਊਜ਼ਿਕ। ਜਿੰਨ੍ਹਾਂ ਨੇ ਆਪਣੀ ਮਿਹਨਤ ਅਤੇ ਜ਼ਿੰਦਗੀ ਦੇ ਅਹਿਮ ਪਹਿਲੂਆਂ ਬਾਰੇ ਦਰਸ਼ਕਾਂ ਨੂੰ ਖੁੱਲ੍ਹ ਕੇ ਦੱਸਿਆ ਹੈ।

ਵੀ ਮਿਊਜ਼ਿਕ ਦਾ ਕਹਿਣਾ ਹੈ ਕਿ ਜਦੋਂ ਬਚਪਨ 'ਚ ਬੱਚੇ ਬਾਹਰ ਖੇਡਦੇ ਹੁੰਦੇ ਸੀ ਉਸ ਵੇਲ਼ੇ ਵੀ ਘਰ 'ਚ ਰਹਿ ਕੇ ਸੰਗੀਤ ਦਾ ਰਿਆਜ਼ ਕਰਿਆ ਕਰਦੇ ਸੀ। ਉਹਨਾਂ ਦੇ ਪਰਿਵਾਰ 'ਚ ਸੰਗੀਤ ਦਾ ਇਹ ਬੂਟਾ ਉਹਨਾਂ ਦੀ ਦਾਦੀ ਵੱਲੋਂ ਲਗਾਇਆ ਗਿਆ ਹੈ। ਜਿੰਨ੍ਹਾਂ ਦੀ ਰਾਹ 'ਤੇ ਉਹ ਹਮੇਸ਼ਾ ਚੱਲਦੇ ਆ ਰਹੇ ਹਨ।

 

View this post on Instagram

 

Back in Punjab.....

A post shared by V E E ♠️ M U S I C (@officialveemusic) on

ਵੀ ਮਿਊਜ਼ਿਕ ਗੁਰੂ ਰੰਧਾਵਾ ਵੱਲੋਂ ਗਾਏ ਲਾਹੌਰ ਗੀਤ ਲਈ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2018 'ਚ ਬੈਸਟ ਨਾਨ ਰੇਸੀਡੈਂਟਲ ਮਿਊਜ਼ਿਕ ਡਾਇਰੈਕਟਰ ਦਾ ਖ਼ਿਤਾਬ ਵੀ ਆਪਣੇ ਨਾਮ ਕਰ ਚੁੱਕੇ ਹਨ। ਵੀ ਮਿਊਜ਼ਿਕ ਗੁਰੂ ਰੰਧਾਵਾ ਵੱਲੋਂ ਗਾਏ ਗੀਤ ਲਾਹੌਰ, ਡਾਊਨ ਟਾਊਨ, ਤੇਰੇ 'ਤੇ ਅਤੇ ਰਵਨੀਤ ਸਿੰਘ ਵੱਲੋਂ ਗਾਏ ਗੀਤ ਲੌਂਗ ਗਵਾਚਾ ਵਰਗੇ ਬਲਾਕਬਸਟਰ ਗਾਣਿਆਂ ਦਾ ਮਿਊਜ਼ਿਕ ਕਰ ਚੁੱਕੇ ਹਨ।

ਹੋਰ ਵੇਖੋ : ਜਦੋਂ ਪਹਿਲੀ ਵਾਰ ਵਿਦੇਸ਼ ਇਹ ਕੰਮ ਕਰਨ ਗਏ ਸੀ ਹੈਪੀ ਰਾਏਕੋਟੀ, 2011 ਦੀ ਤਸਵੀਰ ਕੀਤੀ ਸਾਂਝੀ, ਲਿਖਿਆ ਭਾਵੁਕ ਸੰਦੇਸ਼

ਇਸ ਤੋਂ ਇਲਾਵਾ ਵੀ ਮਿਊਜ਼ਿਕ ਗੁਰੂ ਰੰਧਾਵਾ ਅਤੇ ਅੰਤਰਰਾਸ਼ਟਰੀ ਸਿੰਗਰ ਪਿਟਬੁੱਲ ਦੇ ਗੀਤ ਸਲੋਲੀ ਸਲੋਲੀ ਦਾ ਮਿਊਜ਼ਿਕ ਵੀ ਉਹਨਾਂ ਵੱਲੋਂ ਹੀ ਦਿੱਤਾ ਗਿਆ ਹੈ। ਇਹ ਗੀਤ 19 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network