ਸੋਨਮ ਅਤੇ ਕਰੀਨਾ ਨੱਚਣਗੀਆਂ ਪੰਜਾਬੀ ਰੈਪਰ ਬਾਦਸ਼ਾਹ ਦੀ ਆਵਾਜ਼ ਤੇ, ਫੁਕੇਤ ਵਿਚ ਹੋ ਰਿਹਾ ਹੈ ਸ਼ੂਟ

Written by  Gourav Kochhar   |  April 12th 2018 10:45 AM  |  Updated: April 12th 2018 10:45 AM

ਸੋਨਮ ਅਤੇ ਕਰੀਨਾ ਨੱਚਣਗੀਆਂ ਪੰਜਾਬੀ ਰੈਪਰ ਬਾਦਸ਼ਾਹ ਦੀ ਆਵਾਜ਼ ਤੇ, ਫੁਕੇਤ ਵਿਚ ਹੋ ਰਿਹਾ ਹੈ ਸ਼ੂਟ

ਸ਼ਸ਼ਾੰਕ ਘੋਸ਼ ਦੀ ਫਿਲਮ ਵੀਰੇ ਦੀ ਵੈਡਿੰਗ ਦੀ ਸ਼ੂਟਿੰਗ ੪ ਮਹੀਨੇ ਪਹਿਲਾਂ ਫੂਕੇਟ 'ਚ ਖ਼ਤਮ ਹੋ ਚੁਕੀ ਹੈ | ਫਿਲਮ ਚ ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨੀਆ ਮੁੱਖ ਕਿਰਦਾਰ ਨਿਭਾਉਣਗੇ | ਹੁਣ ਫਿਲਮ ਦੀ ਟੀਮ "ਤਾਰੀਫਾਂ" ਨਾਂ ਦੇ ਗੀਤ ਨੂੰ ਸ਼ੂਟ ਕਰਨ ਲਈ ਇਕੱਠੇ ਹੋ ਰਹੀ ਹੈ | ਫਿਲਮ ਖੂਬਸੂਰਤ ਤੇ ਗੀਤ "ਅਭੀ ਤੋ ਪਾਰਟੀ ਸ਼ੁਰੂ ਹੁਈ ਹੈ" ਦੇ ਬਾਅਦ ਸਾਨੂੰ ਫਿਰ ਬਾਦਸ਼ਾਹ ਤੇ ਸੋਨਮ ਦੀ ਜੋੜੀ ਇਸ ਗੀਤ ਵਿਚ ਫਿਰ ਜਾਦੂ ਬਿਖੇਰਦੀ ਦਿਖਾਈ ਦੇਣਗੇ | ਗੀਤ ਨੂੰ ਫਰਾਹ ਖ਼ਾਨ ਦੁਆਰਾ ਕੋਰੀਓਗ੍ਰਾਫ ਕੀਤਾ ਜਾਵੇਗਾ |

Veerey di wedding

ਖ਼ਬਰ ਅਨੁਸਾਰ ਬਾਦਸ਼ਾਹ ਨਾ ਕੇਵਲ ਇਸ ਗੀਤ ਵਿਚ ਰੈਪ ਕਰਣਗੇ, ਉਹ ਬਤੌਰ ਗਾਇਕ ਇਸ ਗੀਤ ਨਾਲ ਆਪਣੀ ਸ਼ੁਰੂਆਤ ਕਰ ਰਹੇ ਹਨ ਤੇ ਇਸ ਗੀਤ ਨੂੰ ਆਪ ਗਾਉਣਗੇ ਵੀ | ਗਾਣੇ ਦਾ ਕੁਝ ਹਿੱਸਾ ਵੀ ਬਾਦਸ਼ਾਹ ਨੇ ਹੀ ਲਿਖਿਆ ਹੈ | ਗੀਤ ਦਾ ਮਿਊਜ਼ਿਕ ਕਰਨ ਮਹਿਤ ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਇਹ ਗੀਤ ਉਨ੍ਹਾਂ ਦੇ ਬਾਕੀ ਡਾਂਸ ਨੰਬਰਾਂ ਤੋਂ ਵੱਖਰਾ ਹੋਵੇਗਾ |

ਉਮੀਦ ਕੀਤੀ ਜਾ ਰਹੀ ਹੈ ਕਿ ਸਾਰੀ ਟੀਮ ਅੱਜ ਮਿਲ ਕੇ ਗਾਣੇ ਦੀ ਸ਼ੂਟਿੰਗ ਖ਼ਤਮ ਕਰ ਦੇਣਗੇ | ਇਕ ਇੰਟਰਵਿਊ ਦੇ ਦੌਰਾਨ ਬਾਦਸ਼ਾਹ ਨੇ ਦਸਿਆ ਕਿ ਇਸ ਵਾਰੀ ਉਹ ਗਾਣਾ ਚਾਹੁੰਦੇ ਸਨ ਤੇ ਫਿਲਮ ਦੀ ਕੋ-ਪ੍ਰੋਡਿਊਸਰ ਰਿਆ ਕਪੂਰ ਨੇ ਉੰਨਾ ਤੇ ਭਰੋਸਾ ਕਰ ਕੇ ਉਨ੍ਹਾਂ ਨੂੰ ਗਾਉਣ ਦਾ ਮੌਕਾ ਦਿੱਤਾ |

veerey di wedding

ਇੰਨ੍ਹੇ ਵੱਡੇ ਸਿਤਾਰਿਆਂ ਨਾਲ ਐਕਟਿੰਗ ਕਰਨ ਬਾਰੇ ਜਦ ਪੁੱਛਿਆ ਗਿਆ ਤਾਂ ਬਾਦਸ਼ਾਹ Badshah ਨੇ ਕਿਹਾ ਕਿ ਯਕੀਨੀ ਤੌਰ ਤੇ ਗੀਤ ਧਮਾਕੇਦਾਰ ਹੋਵੇਗਾ | ਤੇ ਉਹ ਇਸ ਗੀਤ ਤਾ ਹਿੱਸਾ ਬਨਣ 'ਚ ਮਾਨ ਮਹਿਸੂਸ ਕਰ ਰਹੇ ਹਨ | ਅਸੀਂ ਵੀ ਉਮੀਦ ਕਰਦੇ ਹਾਂ ਕਿ ਬਾਦਸ਼ਾਹ ਦਾ ਇਹ ਗੀਤ ਕਮਾਲ ਦਾ ਹੋਵੇਗਾ |

Veerey di wedding


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network