ਵੇਖੋ ਬੱਬਲ ਰਾਏ ਦੇ ਗੀਤ "ਰੋਂਦੀ ਤੇਰੇ ਲਈ" ਦੀ ਪਹਿਲੀ ਝਲਕ

Written by  PTC Buzz   |  October 26th 2017 01:24 PM  |  Updated: October 26th 2017 01:24 PM

ਵੇਖੋ ਬੱਬਲ ਰਾਏ ਦੇ ਗੀਤ "ਰੋਂਦੀ ਤੇਰੇ ਲਈ" ਦੀ ਪਹਿਲੀ ਝਲਕ

ਡ੍ਰੀਮ ਬੋਆਏ ਬੱਬਲ ਰਾਏ ਦੇ ਡ੍ਰੀਮ ਬੋਆਏ ਗੀਤ ਦਾ ਖੁਮਾਰ ਹਾਲ਼ੇ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ | ਪਰ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਜਿਹੜੇ ਫੈਨ ਹੁੰਦੇ ਨੇ ਨਾ ਉਹ ਜੇ ਕਿੱਸੇ ਨੂੰ ਪਿਆਰ ਕਰਦੇ ਨੇ ਤੇ ਉਸ ਕੋਲੋਂ ਉੱਮੀਦਾਂ ਵੀ ਖੂਬ ਸਾਰੀ ਕਰਦੇ ਨੇ ਤੇ ਫੈਨਸ ਦਾ ਦਿਲ ਹੈ ਕਿ ਮੰਨਦਾ ਨਹੀਂ | ਤਾਂ ਹੀ ਤਾਂ Babbal Rai ਨੇ ਫੈਨਸ ਦੇ ਦਿਲਾਂ ਨੂੰ ਪਰਚਾਉਣ ਦੇ ਲਈ ਆਪਣੇ ਆਉਣ ਵਾਲੇ ਗੀਤ ਦੀ ਪਹਿਲੀ ਝਲਕ ਰਿਲੀਜ਼ ਕਰ ਦਿੱਤੀ ਹੈ |

https://youtu.be/4QOGas_YZIA

ਜੀ ਹਾਂ ਬੱਬਲ ਰਾਏ ਨੇ ਆਪਣੇ ਆਉਣ ਵਾਲੇ ਗੀਤ “Rondi Tere Layi” ਦੀ ਝਲਕ ਨੂੰ ਰਿਲੀਜ਼ ਕਰ ਦਿੱਤਾ ਹੈ | ਜਿਵੇਂ ਕਿ ਗੀਤ ਦੇ ਨਾਂ ਤੋਂ ਹੀ ਤੁਹਾਨੂੰ ਸਾਰੀਆਂ ਨੂੰ ਪਤਾ ਲੱਗ ਰਿਹਾ ਹੈ ਕਿ ਗੀਤ ਉਦਾਸ ਰੋਮਾੰਟਿਕ ਹੋਵੇਗਾ | ਇਸ ਗੀਤ ਨੂੰ ਲਿਖਿਆ ਹੈ ਹੁੰਡਲ ਮੋਹਾਲੀ ਵਾਲ਼ੇ ਨੇ ਯਾਨੀ ਕਿ ਪ੍ਰੀਤ ਹੁੰਡਲ ਨੇ, ਬਿਲਕੁਲ ਜੀ! ਜੇ ਲਿਖਿਆ ਉਨ੍ਹਾਂ ਨੇ ਹੈ ਤੇ ਮਿਊਜ਼ਿਕ ਵੀ ਉਨ੍ਹਾਂ ਦਾ ਹੀ ਹੋਵੇਗਾ | ਬਾਕੀ ਵੀਡੀਓ ਬਣਾਈ ਹੈ ਸੁਪਰਹਿਊਮਨ ਪਵ ਧਾਰਿਆ ਨੇ |

https://youtu.be/TOP9dqWBKwU

ਇਸ ਤਰਾਂ ਸਾਰੇ ਦੇ ਸਾਰੇ ਜਿੰਨੇ ਵੱਡੇ ਨਾਂ ਇਸ ਪ੍ਰੋਜੈਕਟ ਨਾਲ ਜੁੜੇ ਨੇ | ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਜੈਕਟ ਵੀ ਉੰਨਾ ਹੀ ਵੱਡਾ ਹਿੱਟ ਹੋਵੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network