ਬਾਲੀਵੁੱਡ ਅਦਾਕਾਰਾ ਵਿਦਿਆ ਸਿਨ੍ਹਾ ਦਾ ਮੁੰਬਈ ਵਿੱਚ ਹੋਇਆ ਸਸਕਾਰ, ਆਖਰੀ ਸਮੇਂ ਨਹੀਂ ਦਿਖਾਈ ਦਿੱਤਾ ਕੋਈ ਵੀ ਬਾਲੀਵੁੱਡ ਸਟਾਰ 

Written by  Rupinder Kaler   |  August 16th 2019 10:33 AM  |  Updated: August 16th 2019 10:33 AM

ਬਾਲੀਵੁੱਡ ਅਦਾਕਾਰਾ ਵਿਦਿਆ ਸਿਨ੍ਹਾ ਦਾ ਮੁੰਬਈ ਵਿੱਚ ਹੋਇਆ ਸਸਕਾਰ, ਆਖਰੀ ਸਮੇਂ ਨਹੀਂ ਦਿਖਾਈ ਦਿੱਤਾ ਕੋਈ ਵੀ ਬਾਲੀਵੁੱਡ ਸਟਾਰ 

ਬਾਲੀਵੁੱਡ ਅਦਾਕਾਰਾ ਵਿਦਿਆ ਸਿਨ੍ਹਾ ਦਾ ਮੁੰਬਈ ਦੇ ਇੱਕ ਸਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ । ਬੀਤੇ ਦਿਨ ਉਹਨਾਂ ਦੀ 72 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ। ਉਹਨਾਂ ਨੇ ਮੁੰਬਈ ਦੇ ਜੁਹੂ ਕ੍ਰਿਟੀਕੇਅਰ ਹਸਪਤਾਲ 'ਚ ਆਪਣੇ ਆਖਰੀ ਸਾਹ ਲਏ। ਵਿਦਿਆ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਨਿੱਜੀ ਚੈਨਲ ਦੇ ਫੇਮਸ ਸੀਰੀਅਲ 'ਕੁਲਫੀ ਕੁਮਾਰ ਬਾਜੇਵਾਲਾ' 'ਚ ਸਿਕੰਦਰ ਦੀ ਮਾਂ ਦਾ  ਕਿਰਦਾਰ ਨਿਭਾਇਆ ਸੀ।

https://www.instagram.com/p/B1LskQxAaQD/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਵਿਦਿਆ ਸਿਨ੍ਹਾ ਆਪਣੀ ਦਿਲ ਦੀ ਬੀਮਾਰੀ ਕਰਕੇ ਬਿਮਾਰ ਚੱਲ ਰਹੇ ਸਨ ਉਹਨਾਂ ਨੂੰ ਹਾਲ ਹੀ ਵਿੱਚ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਵਿਦਿਆ ਹਸਪਤਾਲ 'ਚ ਆਈਸੀਯੂ 'ਚ ਐਡਮਿਟ ਸੀ। ਗੰਭੀਰ ਬੀਮਾਰੀ ਦੇ ਚੱਲਦੇ ਐਕਟਰਸ ਪਿਛਲੇ ਕੁਝ ਸਮੇਂ 'ਚ ਸੀਰੀਅਲ 'ਚ ਕਾਫੀ ਘੱਟ ਨਜ਼ਰ ਆ ਰਹੀ ਸੀ।

https://www.instagram.com/p/B1LtZ6sgPXY/

ਕੁਝ ਸਮੇਂ ਪਹਿਲਾਂ ਸੀਰੀਅਲ 'ਚ ਉਸ ਦੀ ਵਪਾਸੀ ਹੋਈ ਸੀ ਜੋ ਜ਼ਿਆਦਾ ਦਿਨ ਨਹੀਂ ਚੱਲੀ। ਵਿਦਿਆ ਨੇ 70 ਤੇ 8੦ ਦੇ ਦਹਾਕਿਆਂ 'ਚ ਆਪਣੇ ਐਕਟਿੰਗ ਨਾਲ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ।ਕੁਝ ਫ਼ਿਲਮਾਂ 'ਚ ਕੰਮ ਕਰਨ ਤੋਂ ਬਾਅਦ ਵਿਦਿਆ ਨੇ 'ਭਾਬੀ ਔਰ ਬਹੂ ਰਾਣੀ' ਸੀਰੀਅਲ ਨਾਲ ਟੀਵੀ ਦੀ ਦੁਨੀਆ 'ਚ ਐਂਟਰੀ ਕੀਤੀ ਸੀ। ਉਹ ਆਖਰੀ ਵਾਰ ਸਲਮਾਨ ਦੀ ਫ਼ਿਲਮ 'ਬਾਡੀਗਾਰਡ' 'ਚ ਵੀ ਨਜ਼ਰ ਆਏ ਸਨ ।

https://www.instagram.com/p/B1NhP9ZlpLP/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network