ਰਾਜਸਥਾਨ ਦੀ ਇਸ ਜਗ੍ਹਾ ‘ਤੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਹੋਵੇਗਾ ਵਿਆਹ

written by Shaminder | November 09, 2021 05:30pm

ਅਦਾਕਾਰਾ ਕੈਟਰੀਨਾ ਕੈਫ (Katrina Kaif ) ਅਤੇ ਵਿੱਕੀ ਕੌਸ਼ਲ (Vicky Kaushal) ਦੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹਨ । ਇਸ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ ਫਿਲਮ ਅਦਾਕਾਰਾ ਕੈਟਰੀਨਾ ਕੈਫ ਤੇ ਅਦਾਕਾਰ ਵਿੱਕੀ ਕੌਸ਼ਲ ਦਾ ਵਿਆਹ ਰਾਜਸਥਾਨ ਦੇ ਸਵਾਈਮਾਧੋਪੁਰ ਜ਼ਿਲ੍ਹੇ ’ਚ ਸਥਿਤ ‘ਚੌਥ ਕਾ ਬਰਵਾੜਾ’ ਕਿਲ੍ਹੇ ’ਚ ਹੋਵੇਗਾ। ਕਿਲ੍ਹੇ ’ਚ ਬਣੇ ਰਿਆਸਤਕਾਲੀਨ ਹੋਟਲ ’ਚ ਸੱਤ ਤੋਂ 12 ਦਸੰਬਰ ਵਿਚਾਲੇ ਵੱਖ-ਵੱਖ ਪ੍ਰੋਗਰਾਮ ਹੋਣਗੇ।

Vicky-and-Katrina,,,,,,,,-min Image From Google

ਹੋਰ ਪੜ੍ਹੋ : ਅਦਾਕਾਰਾ ਰੁਬੀਨਾ ਦਿਲੈਕ ਦੀ ਭੈਣ ਦੀ ਹੋਈ ਮੰਗਣੀ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਹਾਲਾਂਕਿ ਵਿਆਹ ਸਮਾਗਮ ਦਾ ਅਧਿਕਾਰਕ ਐਲਾਨ ਨਹੀਂ ਹੋਇਆ ਪਰ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਹੋਟਲ ਸੱਤ ਤੋਂ 12 ਦਸੰਬਰ ਲਈ ਬੁੱਕ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਅੱਠ ਦਸੰਬਰ ਨੂੰ ਵਿਆਹ ਹੋਵੇਗਾ।

vicky Kaushal And Katrina image From instagram

ਜਦੋਂ ਤੋਂ ਇਹ ਖਬਰ ਫੈਲੀ ਹੈ, ਪ੍ਰਸ਼ੰਸਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਇਹ ਦੋਵੇਂ ਕਦੋਂ ਵਿਆਹ ਦੇ ਬੰਧਨ ਵਿੱਚ ਬੱਝਣਗੇ। ਹੁਣ ਖ਼ਬਰ ਆ ਰਹੀ ਹੈ ਕਿ ਦੋਹਾਂ ਦਾ ਰੋਕਾ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਦੋਵੇਂ ਸੱਤ ਫੇਰੇ ਵੀ ਲੈਣਗੇ। ਮੀਡੀਆ ਰਿਪੋਰਟਸ ਮੁਤਾਬਕ, ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਮੁੰਬਈ ਵਿੱਚ ਨਿਰਦੇਸ਼ਕ ਕਬੀਰ ਖਾਨ ਦੇ ਘਰ ਇੱਕ ਨਿੱਜੀ ਅਤੇ ਵਿਸ਼ੇਸ਼ ਰੋਕਾ ਸਮਾਰੋਹ ਕੀਤਾ ਸੀ। ਇਹ ਰਸਮ ਦਿਵਾਲੀ ਵਾਲੇ ਦਿਨ ਹੋਈ ਕਿਉਂਕਿ ਦੋਵਾਂ ਪਰਿਵਾਰਾਂ ਨੇ ਇਸ ਨੂੰ ਸ਼ੁਭ ਤਰੀਕ ਮੰਨਿਆ। ਸੂਤਰਾਂ ਨੇ ਈਟਾਈਮਜ਼ ਨੂੰ ਖੁਲਾਸਾ ਕੀਤਾ ਹੈ ਕਿ ਵਿੱਕੀ ਅਤੇ ਕੈਟਰੀਨਾ ਪਾਪਰਾਜ਼ੀ ਅਤੇ ਮੀਡੀਆ ਦੇ ਧਿਆਨ ਤੋਂ ਬਚਣ ਲਈ ਵੱਖਰੀਆਂ ਕਾਰਾਂ ਵਿੱਚ ਕਬੀਰ ਖਾਨ ਦੇ ਘਰ ਪਹੁੰਚੇ ਸਨ।

 

You may also like