ਵਿੱਕੀ ਕੌਸ਼ਲ ਦੇ ਸਿਰ ਚੜ੍ਹਿਆ ਐਮੀ ਵਿਰਕ ਦੇ ਨਵੇਂ ਗੀਤ ‘Heart Attack’ ਦਾ ਬੁਖਾਰ, ਦੇਖੋ ਵੀਡੀਓ

written by Lajwinder kaur | April 28, 2022

ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਪੰਜਾਬੀ ਗੀਤ ਜਿਨ੍ਹਾਂ ਨੂੰ ਬਾਲੀਵੁੱਡ ਦੇ ਐਕਟਰ  ਖੂਬ ਪਸੰਦ ਕਰਦੇ ਹਨ। ਵਿੱਕੀ ਕੌਸ਼ਲ ਨੂੰ ਪੰਜਾਬੀ ਮਿਊਜ਼ਿਕ ਬਹੁਤ ਜ਼ਿਆਦਾ ਪਸੰਦ ਹੈ। ਜਿਸ ਕਰਕੇ ਉਨ੍ਹਾਂ ਅਕਸਰ ਹੀ ਪੰਜਾਬੀ ਗੀਤਾਂ ਦਾ ਅਨੰਦ ਲੈਂਦੇ ਦੇਖਿਆ ਜਾ ਚੁੱਕਿਆ ਹੈ। ਏਨੀਂ ਦਿਨੀਂ ਉਨ੍ਹਾਂ ਦੇ ਸਿਰ ਉੱਤੇ ਐਮੀ ਵਿਰਕ ਦਾ ਨਵਾਂ ਗੀਤ ਹਾਰਟ ਅਟੈਕ ਦਾ ਖੁਮਾਰ ਛਾਇਆ ਹੋਇਆ ਹੈ।

inside image of ammy virk

ਹੋਰ ਪੜ੍ਹੋ : ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫ਼ਿਲਮ 'ਬ੍ਰਹਮਾਸਤਰ' ਦੇ ਟ੍ਰੇਲਰ ਨੂੰ ਲੈ ਕੇ ਸਾਹਮਣੇ ਆਇਆ ਵੱਡਾ ਅਪਡੇਟ, ਜਾਣੋ ਪੂਰੀ ਖਬਰ

ਜੀ ਹਾਂ ਵਿੱਕੀ ਕੌਸ਼ਲ ਨੇ ਐਮੀ ਵਿਰਕ ਦੇ ਨਵੇਂ ਗੀਤ ਉੱਤੇ ਵੀਡੀਓ ਬਣਾਈ ਹੈ। ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਉੱਤੇ ਸਾਂਝਾ ਕੀਤਾ ਹੈ। ਵੀਡੀਓ 'ਚ ਉਹ ਐਕਸਰਸਾਈਜ਼ ਕਰਦੇ ਹੋਏ ਇਸ ਗੀਤ ਦਾ ਪੂਰਾ ਲੁਤਫ ਲੈਂਦੇ ਹੋਏ ਨਜ਼ਰ ਆ ਰਹੇ ਹਨ। ਐਮੀ ਵਿਰਕ ਨੇ ਵੀ ਵਿੱਕੀ ਕੌਸ਼ਲ ਦਾ ਧੰਨਵਾਦ ਕਰਦੇ ਹੋਏ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਟ ਉੱਤੇ ਸਾਂਝਾ ਕੀਤਾ ਹੈ।

vicky kaushal Latest video on punjabi song

ਐਮੀ ਵਿਰਕ ਨੇ ਕੈਪਸ਼ਨ ‘ਚ ਲਿਖਿਆ ਹੈ- ‘Bhaji big hug…ਲਵ ਯੂ ਤੇ ਬਹੁਤ-ਬਹੁਤ ਧੰਨਵਾਦ … ਬਹੁਤ ਸਾਰਾ ਪਿਆਰ..’ ਤੇ ਨਾਲ ਹੀ ਉਨ੍ਹਾਂ ਨੇ ਵਿੱਕੀ ਨੂੰ ਟੈਗ ਵੀ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ammyv virk

ਦੱਸ ਦਈਏ ਐਮੀ ਵਿਰਕ ਦਾ ਨਵਾਂ ਗੀਤ ਹਾਰਟ ਅਟੈਕ (HEART ATTACK) ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਅਜੇ ਤੱਕ ਟਰੈਂਡਿੰਗ ‘ਚ ਚੱਲ ਰਿਹਾ ਹੈ।  15 ਮਿਲੀਅਨ ਤੋਂ ਵੱਧ ਵਿਊਜ਼ ਯੂਟਿਊਬ ਉੱਤੇ ਆ ਚੁੱਕੇ ਹਨ। ਇੰਸਟਾਗ੍ਰਾਮ ਉੱਤੇ ਵੀ ਪ੍ਰਸ਼ੰਸਕ ਇਸ ਗੀਤ ਉੱਤੇ ਰੀਲਾਂ ਬਣਾ ਚੁੱਕੇ ਹਨ। ਦੱਸ ਦਈਏ ਵਿੱਕੀ ਕੌਸ਼ਲ ਨੇ ਆਪਣੇ ਵਿਆਹ ‘ਚ ਵੀ ਪੰਜਾਬੀ ਗੀਤਾਂ ਉੱਤੇ ਜੰਮ ਕੇ ਭੰਗੜੇ ਪਾਏ ਸਨ।

Vicky-ammy Virk

ਦੱਸ ਦਈਏ ਹਾਲ ਹੀ ‘ਚ ਵਿੱਕੀ ਕੌਸ਼ਲ ਦੀ ਫ਼ਿਲਮ ‘ਸਰਦਾਰ ਊਧਮ’ ਨੇ ਆਈਫਾ 2022 ਅਵਾਰਡਸ ਵਿੱਚ ਤਿੰਨ ਅਵਾਰਡਾਂ ਜਿੱਤੇ ਹਨ। ਜਿਸ ‘ਚ ਸਰਵੋਤਮ ਸਿਨੇਮੈਟੋਗ੍ਰਾਫੀ, ਸੰਪਾਦਨ ਅਤੇ ਵਿਸ਼ੇਸ਼ ਪ੍ਰਭਾਵ ਸ਼ਾਮਲ ਹਨ। ਵਿੱਕੀ ਕੌਸ਼ਲ ਨੂੰ ਇਸ ਫ਼ਿਲਮ ਵਿੱਚ ਬਹਿਤਰੀਨ ਅਦਾਕਾਰੀ ਦੇ ਲਈ ਬਹੁਤ ਸ਼ਲਾਘਾ ਮਿਲੀ ਹੈ।

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਗੀਤ ‘Dhokebaaz’ ‘ਚ ਨਜ਼ਰ ਆਉਣਗੇ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਅਤੇ ਤ੍ਰਿਧਾ ਚੌਧਰੀ

You may also like