'ਨੱਚ ਪੰਜਾਬਣ' ਗੀਤ 'ਤੇ ਵਿੱਕੀ ਕੌਸ਼ਲ ਨੇ ਕੀਤਾ ਜ਼ਬਰਦਸਤ ਡਾਂਸ, ਤਾਂ ਪਤਨੀ ਕੈਟਰੀਨਾ ਕੈਫ ਨੇ ਕਮੈਂਟ ਕਰਕੇ ਕਿਹਾ...

written by Lajwinder kaur | June 01, 2022

ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਮਨੋਰੰਜਨ ਦੇ ਲਈ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੱਕ ਮਜ਼ੇਦਾਰ ਵੀਡੀਓ ਪੰਜਾਬੀ ਗੀਤ ਨੱਚ ਪੰਜਾਬਣ ਉੱਤੇ ਬਣਾਇਆ ਹੈ। ਇਹ ਗੀਤ ਹਾਲ ਹੀ ‘ਚ ਵਰੁਣ ਧਵਨ ਦੀ ਆਉਣ ਵਾਲੀ ਫ਼ਿਲਮ ਜੁਗ ਜੁਗ ਜੀਓ 'ਚੋਂ ਰਿਲੀਜ਼ ਹੋਇਆ ਹੈ।

ਹੋਰ ਪੜ੍ਹੋ : ਰਣਬੀਰ ਕਪੂਰ ਦੇ ਵਿਆਹ ਤੋਂ ਪਹਿਲਾਂ ਮਾਂ ਨੀਤੂ ਨੇ ਬੇਟੇ ‘ਤੇ ਲੁਟਾਇਆ ਪਿਆਰ ਤੇ ਨਾਲ ਲਿਖਿਆ ਇਹ ਖਾਸ ਮੈਸੇਜ

vicky dance video

ਏਨੀਂ ਦਿਨੀਂ ਫਿਲਮ 'ਜੁਗ ਜੁਗ ਜੀਓ' ਦੀ ਸਟਾਰ ਕਾਸਟ ਵੀ ਜ਼ੋਰਾਂ-ਸ਼ੋਰਾਂ ਨਾਲ ਫ਼ਿਲਮ ਦੇ ਪ੍ਰਮੋਸ਼ਨ ਕਰ ਰਹੀ ਹੈ। ਫਿਲਮ ਦਾ ਗੀਤ 'ਨੱਚ ਪੰਜਾਬਣ' ਰਿਲੀਜ਼ ਹੋ ਗਿਆ ਹੈ ਅਤੇ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਬਾਲੀਵੁੱਡ ਸੈਲੇਬਸ ਵੀ ਇਸ ਗੀਤ ਨੂੰ ਆਪਣੀਆਂ ਰੀਲਾਂ ਬਣਾ ਕੇ ਸ਼ੇਅਰ ਕਰ ਰਹੇ ਹਨ।

ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਨੇ ਵੀ 'ਨੱਚ ਪੰਜਾਬਣ' ਗੀਤ ਦੇ ਹੁੱਕ ਸਟੈਪ ਕਰਦੇ ਹੋਏ ਖੁਦ ਦਾ ਡਾਂਸ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਪੋਸਟ 'ਤੇ ਪ੍ਰਸ਼ੰਸਕਾਂ ਦੇ ਕਈ ਕਮੈਂਟਸ ਆ ਰਹੇ ਹਨ। ਸਭ ਦਾ ਧਿਆਨ ਖਿੱਚਿਆ ਕੈਟਰੀਨਾ ਕੈਫ ਦੇ ਕਮੈਂਟ ਨੇ।

katrina kaif comments on vicky kaushal dance

ਵਿੱਕੀ ਕੌਸ਼ਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਤੁਸੀਂ ਦੇਖ ਸਕਦੇ ਹੋ ਕਿ ਉਹ 'ਨੱਚ ਪੰਜਾਬਣ' ਗੀਤ 'ਤੇ ਕਿਸ ਤਰ੍ਹਾਂ ਜੰਮ ਕੇ ਡਾਂਸ ਕਰ ਰਹੇ ਨੇ, ਜਿਸ ਨੂੰ ਬਾਅਦ ਵਿਚ ਉਸ ਦੇ ਦੋਸਤ  ਵੀ ਨਾਲ ਆ ਕੇ ਨੱਚਣ ਲੱਗ ਜਾਂਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਵਿੱਕੀ ਨੇ ਕੈਪਸ਼ਨ ਲਿਖਿਆ, "ਜਿੰਨਾ ਪੰਜਾਬੀ ਹੋ ਸਕਦਾ ਹੈ... ਨੱਚ ਪੰਜਾਬਣ 'ਤੇ ਆਪਣੇ ਭਰਾ ਨਾਲ ਨੱਚਣ ਦਾ ਆਨੰਦ ਮਾਣਿਆ।

Jug Jugg Jeeyo Trailer: Varun Dhawan and Kiara Advani’s family drama is high on entertainment, emotions Image Source: YouTube

ਟੀਮ ਨੂੰ ਸਾਡੀਆਂ ਸ਼ੁਭਕਾਮਨਾਵਾਂ ਅਤੇ ਪਿਆਰ"। ਵਿੱਕੀ ਕੌਸ਼ਲ ਦੀ ਇਸ ਪੋਸਟ 'ਤੇ ਬਾਲੀਵੁੱਡ ਸਿਤਾਰੇ ਵੀ ਕਮੈਂਟ ਕਰ ਰਹੇ ਹਨ। ਵੀਡੀਓ 'ਤੇ ਉਨ੍ਹਾਂ ਦੀ ਪਤਨੀ ਕੈਟਰੀਨਾ ਕੈਫ ਨੇ ਲਿਖਿਆ, "@bindraamritpal ਤੁਸੀਂ ਕਿਲ ਕਰ ਦਿੱਤਾ "। ਤਾਂ ਉਥੇ ਵਰੁਣ ਧਵਨ ਲਿਖਦੇ ਹਨ, ''ਅੰਮ੍ਰਿਤ ਪਾਜੀ ਬੈਸਟ''। ਇਸ ਫ਼ਿਲਮ ਵਰੁਣ ਧਵਨ, ਕਿਆਰਾ ਅਡਵਾਨੀ ਤੋਂ ਇਲਾਵਾ ਨੀਤੂ ਕਪੂਰ ਅਤੇ ਅਨਿਲ ਕਪੂਰ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

 

 

View this post on Instagram

 

A post shared by Vicky Kaushal (@vickykaushal09)

You may also like