ਵਿੱਕੀ ਕੌਸ਼ਲ ਦੀ ਖੁਹਾਇਸ਼ ਹੋਈ ਪੂਰੀ, ਜਲਦ ਹੀ ਰਿਲੀਜ਼ ਹੋਵੇਗੀ ਫ਼ਿਲਮ ‘The Immortal Ashwatthama’

Written by  Pushp Raj   |  October 01st 2022 02:22 PM  |  Updated: October 01st 2022 02:41 PM

ਵਿੱਕੀ ਕੌਸ਼ਲ ਦੀ ਖੁਹਾਇਸ਼ ਹੋਈ ਪੂਰੀ, ਜਲਦ ਹੀ ਰਿਲੀਜ਼ ਹੋਵੇਗੀ ਫ਼ਿਲਮ ‘The Immortal Ashwatthama’

Vicky Kushal and Samantha news : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨ ਲਾਈਫ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹਨ। ਵਿੱਕੀ ਕੌਸ਼ਲ ਨੇ ਹਾਲ ਹੀ ਵਿੱਚ ਬੈਸਟ ਮੇਲ ਐਕਟਰ ਦਾ ਅਵਾਰਡ ਹਾਸਿਲ ਕੀਤਾ ਹੈ। ਹੁਣ ਜਲਦ ਹੀ ਵਿੱਕੀ ਕੌਸ਼ਲ ਦੀ ਇੱਕ ਹੋਰ ਖੁਹਾਇਸ਼ ਪੂਰੀ ਹੋਣ ਜਾ ਰਹੀ ਹੈ, ਜੀ ਹਾਂ ਵਿੱਕੀ ਕੌਸ਼ਲ ਦੀ ਫ਼ਿਲਮ 'ਦਿ ਇਮੋਰਟਲ ਅਸ਼ਵਥਾਮਾ' (The Immortal Ashwatthama)  ਜਲਦ ਹੀ ਰਿਲੀਜ਼ ਹੋਵੇਗੀ। ਹੁਣ ਖ਼ਬਰਾਂ ਹਨ ਕਿ ਫ਼ਿਲਮ ਦੇ ਵਿੱਚ ਵਿੱਕੀ ਕੌਸ਼ਲ ਦੇ ਨਾਲ ਸਾਊਥ ਅਦਾਕਾਰਾ ਸਮਾਂਥਾ ਰੁੱਥ ਪ੍ਰਭੂ ਵੀ ਨਜ਼ਰ ਆ ਸਕਦੀ ਹੈ।

Image Source : Instagram

ਮੀਡੀਆ ਰਿਪੋਰਟਾਂ ਮੁਤਾਬਕ ਨਿਰਦੇਸ਼ਕ ਆਦਿਤਿਆ ਧਰ ਆਪਣੀ ਫ਼ਿਲਮ 'ਦਿ ਇਮੋਰਟਲ ਅਸ਼ਵਥਾਮਾ' ਲਈ ਸਮੰਥਾ ਨਾਲ ਗੱਲਬਾਤ ਕਰ ਰਹੇ ਹਨ, ਜਿਸ 'ਚ ਉਹ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਵੇਗੀ। ਆਦਿਤਿਆ ਪਿਛਲੇ ਕੁਝ ਸਮੇਂ ਤੋਂ 'ਦਿ ਇਮੋਰਟਲ ਅਸ਼ਵਥਾਮਾ' ਦੀ ਸਕ੍ਰਿਪਟ 'ਤੇ ਕੰਮ ਕਰ ਰਹੇ ਹਨ ਅਤੇ ਇਹ ਫ਼ਿਲਮ ਅਗਲੇ ਸਾਲ 2023 ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

Image Source : Instagram

ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ ਆਦਿਤਿਆ ਧਰ  ਇਸ ਫ਼ਿਲਮ ਦੇ ਹੋਰ ਕਿਰਦਾਰਾਂ ਲਈ ਵੀ ਕਾਸਟਿੰਗ ਕਰ ਰਹੇ ਹਨ,  ਆਦਿਤਿਆ ਸਮਾਂਥਾ ਨਾਲ ਮੁੱਖ ਭੂਮਿਕਾ ਨਿਭਾਉਣ ਲਈ ਗੱਲਬਾਤ ਕਰ ਰਹੇ ਹੈ। ਸਮਾਂਥਾ ਨੂੰ ਵੀ ਇਸ ਫ਼ਿਲਮ ਦੀ ਸਕ੍ਰੀਪਟ ਬੇਹੱਦ ਪਸੰਦ ਆਈ ਹੈ। ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਸਮਾਂਥਾ ਇਸ ਫ਼ਿਲਮ ਵਿੱਚ ਵਿੱਕੀ ਕੌਸ਼ਲ ਦੇ ਨਾਲ ਸਕ੍ਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ।

ਦੱਸ ਦਈਏ ਕਿ ਵਿੱਕੀ ਕੌਸ਼ਲ ਨਾਲ 'ਦਿ ਇਮੋਰਟਲ ਅਸ਼ਵਥਾਮਾ' ਬਣਾਉਣ ਦਾ ਐਲਾਨ ਪਿਛਲੇ ਸਾਲ ਜਨਵਰੀ 'ਚ ਕੀਤਾ ਗਿਆ ਸੀ। ਹਾਲਾਂਕਿ, ਵਿੱਤੀ ਮੁੱਦਿਆਂ ਦੇ ਕਾਰਨ, ਫ਼ਿਲਮ ਬਾਕਸ ਆਫਿਸ 'ਤੇ ਨਹੀਂ ਆ ਸਕੀ ਅਤੇ ਅਜਿਹੇ ਵਿੱਚ ਇਸ ਦੀ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਸੀ।

Image Source : Instagram

ਹੋਰ ਪੜ੍ਹੋ: ਰਿਚਾ ਚੱਢਾ ਅਤੇ ਅਲੀ ਫਜ਼ਲ ਦੀ ਕਾਕਟੇਲ ਪਾਰਟੀ ਦੀ ਵੀਡੀਓ ਹੋਈ ਵਾਇਰਲ, ਇੱਕ ਦੂਜੇ ਦੇ ਹੱਥਾਂ 'ਚ ਹੱਥ ਪਾ ਪੋਜ਼ ਦਿੰਦੇ ਆਏ ਨਜ਼ਰ

ਗੌਰਤਲਬ ਹੈ ਕਿ ਇਹ ਫ਼ਿਲਮ ਰੋਨੀ ਸਕ੍ਰਰੂਵਾਲਾ ਵੱਲੋਂ ਆਰਐਸਵੀਪੀ ਮੂਵੀਜ਼ ਪ੍ਰੋਡਕਸ਼ਨ ਬੈਨਰ ਹੇਠ ਬਣਾਈ ਜਾਣੀ ਸੀ, ਪਰ ਉਹ ਫ਼ਿਲਮ ਬਨਾਉਣ ਤੋਂ ਪਿੱਛੇ ਹਟ ਗਏ ਹਨ। ਹੁਣ ਨਵੇਂ ਨਿਰਮਾਤਾ ਨਾਲ ਮੁੜ ਤੋਂ ਫ਼ਿਲਮ ਦਾ ਕੰਮ ਸ਼ੁਰੂ ਹੋ ਗਿਆ ਹੈ। ਵਿੱਕੀ ਕੌਸ਼ਲ ਦੇ ਨਾਲ-ਨਾਲ ਉਨ੍ਹਾਂ ਦੇ ਫੈਨਜ਼ ਵੀ ਉਨ੍ਹਾਂ ਦੀ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network