ਵਿੱਕੀ ਕੌਸ਼ਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪਿਤਾ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Lajwinder kaur | November 24, 2022 03:57pm

Vicky Kaushal Note: ਐਕਟਰ ਵਿੱਕੀ ਕੌਸ਼ਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਹੀ ਐਕਟਰ ਨੇ ਆਪਣੇ ਪਿਤਾ ਸ਼ਾਮ ਕੌਸ਼ਲ ਦੇ ਲਈ ਇੱਕ ਮਿੱਠੀ ਜਿਹੀ ਪੋਸਟ ਪਾਈ ਹੈ। ਐਕਸ਼ਨ ਨਿਰਦੇਸ਼ਕ ਸ਼ਾਮ ਕੌਸ਼ਲ ਜੋ ਕਿ 24 ਨਵੰਬਰ ਯਨੀਕਿ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ।

ਹੋਰ ਪੜ੍ਹੋ: ਦੇਬੀਨਾ ਬੈਨਰਜੀ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਨਵਜੰਮੀ ਦੂਸਰੀ ਬੇਟੀ ਦੀ ਪਿਆਰੀ ਜਿਹੀ ਝਲਕ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

vicky kaushal wished his father image source: instagram

ਅਭਿਨੇਤਾ ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਆਪਣੇ ਮਾਤਾ-ਪਿਤਾ ਦੀ ਇੱਕ ਫੋਟੋ ਸਾਂਝੀ ਕੀਤੀ ਅਤੇ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਵਿੱਕੀ ਨੇ ਬਲੈਕ ਐਂਡ ਵ੍ਹਾਈਟ ਫੋਟੋ ਦੇ ਨਾਲ ਜਨਮਦਿਨ ਦਾ ਇੱਕ ਪਿਆਰਾ ਸੁਨੇਹਾ ਵੀ ਲਿਖਿਆ।

vicky post image source: instagram

ਫੋਟੋ ਸ਼ੇਅਰ ਕਰਦੇ ਹੋਏ ਵਿੱਕੀ ਨੇ ਲਿਖਿਆ, ''ਮੇਰੀ ਤਾਕਤ ਦਾ ਥੰਮ... ਜਨਮਦਿਨ ਮੁਬਾਰਕ, ਪਿਤਾ ਜੀ!!! ਖਿਚਕੇ ਜੱਫ਼ੀ ਤੁਹਨੂੰ ਤੇ ਨਾਲ ਹੀ ਹੱਗਿੰਗ ਫੇਸ ਵਾਲੇ ਇਮੋਜੀ ਵੀ ਸ਼ੇਅਰ ਕੀਤੇ ਹਨ।

ਇਸੇ ਸਾਲ ਵਿੱਕੀ ਕੌਸ਼ਲ ਨੂੰ ਸਰਦਾਰ ਊਧਮ ਵਿੱਚ ਆਪਣੇ ਪ੍ਰਦਰਸ਼ਨ ਲਈ 67ਵੇਂ ਫਿਲਮਫੇਅਰ ਅਵਾਰਡ ਵਿੱਚ ਸਰਵੋਤਮ ਅਭਿਨੇਤਾ ਪੁਰਸਕਾਰ ਜਿੱਤਿਆ ਸੀ।

family pic of vicky kaushal image source: instagram

ਜੇ ਗੱਲ ਕਰੀਏ ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਤਾਂ ਉਹ ਜਲਦ ਹੀ ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਦੇ ਨਾਲ ਗੋਵਿੰਦਾ ਨਾਮ ਮੇਰਾ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਇਹ ਫ਼ਿਲਮ 16 ਦਸੰਬਰ ਨੂੰ ਡਿਜ਼ਨੀ ਹੌਟਸਟਾਰ 'ਤੇ ਰਿਲੀਜ਼ ਹੋਵੇਗੀ। ਉਹ ਸੈਮ ਬਹਾਦਰ ਨਾਮਕ ਬਾਇਓਪਿਕ ਵਿੱਚ ਵੀ ਦਿਖਾਈ ਦੇਣਗੇ, ਜੋ ਮਰਹੂਮ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ 'ਤੇ ਅਧਾਰਿਤ ਹੈ।

 

You may also like