ਦੇਬੀਨਾ ਬੈਨਰਜੀ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਨਵਜੰਮੀ ਦੂਸਰੀ ਬੇਟੀ ਦੀ ਪਿਆਰੀ ਜਿਹੀ ਝਲਕ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

written by Lajwinder kaur | November 24, 2022 09:53am

Debina Bonnerjee news: ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਲਈ ਸਾਲ 2022 ਬਹੁਤ ਖਾਸ ਰਿਹਾ ਹੈ। ਸਿਰਫ ਸੱਤ ਮਹੀਨਿਆਂ ਦੇ ਅੰਤਰਾਲ 'ਤੇ ਦੋਵਾਂ ਦੇ ਘਰ ਵਿੱਚ ਦੋ ਛੋਟੀਆਂ ਰਾਜਕੁਮਾਰੀਆਂ ਨੇ ਜਨਮ ਲਿਆ ਹੈ। ਦੇਬੀਨਾ ਨੇ ਅਪ੍ਰੈਲ 'ਚ ਬੇਟੀ ਲਿਆਨਾ ਦੇ ਜਨਮ ਤੋਂ ਬਾਅਦ ਹੀ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਅਭਿਨੇਤਰੀ ਇੱਕ ਵਾਰ ਫਿਰ ਮਾਂ ਬਣ ਗਈ ਹੈ। ਉਨ੍ਹਾਂ ਦੀ ਦੂਜੀ ਬੇਟੀ ਸਮੇਂ ਤੋਂ ਪਹਿਲਾਂ ਹੀ ਇਸ ਸੰਸਾਰ ਵਿੱਚ ਆ ਗਈ। ਲੋਕ ਗੁਰਮੀਤ ਅਤੇ ਦੇਬੀਨਾ ਦੀ ਦੂਜੀ ਬੇਟੀ ਦੀ ਇੱਕ ਝਲਕ ਪਾਉਣ ਲਈ ਕਾਫੀ ਉਤਸੁਕ ਹਨ।

ਹੋਰ ਪੜ੍ਹੋ : ਰਿਚਾ ਚੱਢਾ ਨੇ ਵੱਖਰੇ ਅੰਦਾਜ਼ ਨਾਲ ਪਤੀ ਅਲੀ ਫਜ਼ਲ ਲਈ ਕੀਤਾ ਪਿਆਰ ਦਾ ਇਜ਼ਹਾਰ, ਪਤੀ ਦੇ ਨਾਮ ਦਾ ਗੁੰਦਵਾਇਆ ਟੈਟੂ

Debina Bonnerjee second delivery video image source: instagram

ਦੇਬੀਨਾ ਬੈਨਰਜੀ ਨੇ ਕੁਝ ਸਮਾਂ ਪਹਿਲਾਂ ਆਪਣੀ ਦੂਜੀ ਬੇਟੀ ਦੀ ਪਹਿਲੀ ਤਸਵੀਰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੇਬੀਨਾ ਨੇ ਆਪਣੀ ਨਵਜੰਮੀ ਬੇਟੀ ਲਈ ਇੱਕ ਕਵਿਤਾ ਵੀ ਲਿਖੀ ਹੈ। ਇਸ ਤਸਵੀਰ 'ਚ ਮਾਂ-ਧੀ ਦੋਵੇਂ ਨਜ਼ਰ ਆ ਰਹੀਆਂ ਹਨ, ਹਾਲਾਂਕਿ ਅਦਾਕਾਰਾ ਨੇ ਦੁਨੀਆ ਨੂੰ ਛੋਟੀ ਪਰੀ ਦਾ ਚਿਹਰਾ ਨਹੀਂ ਦਿਖਾਇਆ ਹੈ। ਅਦਾਕਾਰਾ ਨੇ ਆਪਣੀ ਨਵਜੰਮੀ ਧੀ ਦਾ ਚਿਹਰਾ ਹਾਰਟ ਇਮੋਜੀ ਨਾਲ ਛੁਪਾ ਰੱਖਿਆ ਹੈ। ਇਸ ਤਸਵੀਰ 'ਚ ਦੇਬੀਨਾ ਬਹੁਤ ਹੀ ਪਿਆਰ ਦੇ ਨਾਲ ਆਪਣੀ ਧੀ ਨੂੰ ਦੇਖਦੀ ਨਜ਼ਰ ਆ ਰਹੀ ਹੈ।

Debina Bonnerjee image image source: instagram

ਪੋਸਟ ਸ਼ੇਅਰ ਕਰਦੇ ਹੋਏ ਦੇਬੀਨਾ ਨੇ ਕੈਪਸ਼ਨ 'ਚ ਮਸ਼ਹੂਰ ਲੇਖਿਕਾ ਐਮਾ ਰੌਬਿਨਸਨ ਦੀ ਕਵਿਤਾ ਲਿਖੀ ਹੈ। ਦੇਬੀਨਾ ਦੀ ਇਸ ਤਸਵੀਰ 'ਤੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ। ਪ੍ਰਸ਼ੰਸਕ ਇਸ ਪੋਸਟ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ।

Debina Bonnerjee,.j image source: instagram

ਦੱਸ ਦੇਈਏ ਕਿ ਦੇਬੀਨਾ ਅਤੇ ਗੁਰਮੀਤ ਦਾ ਵਿਆਹ ਸਾਲ 2011 ਵਿੱਚ ਹੋਇਆ ਸੀ। ਦੋਵਾਂ ਪਰਿਵਾਰਾਂ 'ਚ ਇਸ ਸਾਲ 3 ਅਪ੍ਰੈਲ ਨੂੰ ਪਹਿਲੀ ਬੇਟੀ ਲਿਆਨਾ ਦਾ ਜਨਮ ਹੋਇਆ ਸੀ। ਸਿਰਫ਼ ਸੱਤ ਮਹੀਨਿਆਂ ਬਾਅਦ, ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਨੇ 11 ਨਵੰਬਰ ਨੂੰ ਆਪਣੀ ਦੂਜੀ ਧੀ ਦਾ ਸਵਾਗਤ ਕੀਤਾ।

 

View this post on Instagram

 

A post shared by Debina Bonnerjee (@debinabon)

You may also like