ਕੈਟਰੀਨਾ ਕੈਫ ਨੂੰ ਖੁਸ਼ ਕਰਨ ਲਈ ਵਿੱਕੀ ਕੌਸ਼ਲ ਬਣੇ ਫੋਟੋਗ੍ਰਾਫਰ, ਪ੍ਰਸ਼ੰਸਕ ਕਰ ਰਹੇ ਨੇ ਇਸ ਜੋੜੇ ਦੀ ਤਾਰੀਫ, ਦੇਖੋ ਵੀਡੀਓ

written by Lajwinder kaur | October 20, 2022 01:40pm

Vicky Kaushal Viral Video: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬਾਲੀਵੁੱਡ ਦੇ ਪਰਫੈਕਟ ਜੋੜਿਆਂ ਵਿੱਚੋਂ ਇੱਕ ਹਨ। ਪ੍ਰਸ਼ੰਸਕ ਵੀ ਇਸ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ। ਖੈਰ, ਹੁਣ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਵਿੱਕੀ ਪਤਨੀ ਕੈਟਰੀਨਾ ਲਈ ਫੋਟੋਗ੍ਰਾਫਰ ਦਾ ਰੋਲ ਪਲੇਅ ਕਰਦੇ ਹੋਏ ਨਜ਼ਰ ਆਏ। ਦਰਅਸਲ ਵਿੱਕੀ ਅਤੇ ਕੈਟਰੀਨਾ ਬੀਤੀ ਰਾਤ ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ 'ਚ ਪਹੁੰਚੇ ਸਨ। ਜਿਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਮਾਨੁਸ਼ੀ ਛਿੱਲਰ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਦਰਾਸ, ਦੇਖੋ ਤਸਵੀਰਾਂ

Image Source: Twitter

ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕੈਟਰੀਨਾ ਅਤੇ ਵਿੱਕੀ ਮਸ਼ਹੂਰ ਫਿਲਮਕਾਰ ਰਮੇਸ਼ ਤੋਰਾਨੀ ਦੇ ਦੀਵਾਲੀ ਬੇਸ਼ 'ਤੇ ਪਹੁੰਚੇ ਸਨ। ਵਿੱਕੀ ਜਿੱਥੇ ਐਥਨਿਕ ਲੁੱਕ 'ਚ ਸ਼ਾਨਦਾਰ ਲੱਗ ਰਹੇ ਸਨ, ਉੱਥੇ ਹੀ ਕੈਟਰੀਨਾ ਕੈਫ ਲਾਲ ਪ੍ਰਿੰਟਿਡ ਸ਼ਰਾਰਾ ਪਹਿਰਾਵੇ 'ਚ ਖੂਬਸੂਰਤ ਲੱਗ ਰਹੀ ਸੀ।

vicky and kat viral video image source: instagram

ਇਸ ਦੇ ਨਾਲ ਹੀ ਕੈਟਰੀਨਾ ਨੂੰ ਉੱਥੇ ਮੌਜੂਦ ਇੱਕ ਛੋਟੀ ਫੀਮੇਲ ਪ੍ਰਸ਼ੰਸਕ ਅਦਾਕਾਰਾ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਹੋਏ ਦੇਖ ਕੇ ਵਿੱਕੀ ਕੌਸ਼ਲ ਦੋਵਾਂ ਦੇ ਲਈ ਫੋਟੋਗ੍ਰਾਫਰ ਬਣ ਗਏ। ਵਿੱਕੀ ਨੇ ਉਸ ਛੋਟੀ ਬੱਚੀ ਨਾਲ ਕੈਟਰੀਨਾ ਦੀਆਂ ਕਈ ਤਸਵੀਰਾਂ ਕਲਿੱਕ ਕੀਤੀਆਂ। ਐਕਟਰ ਵਿੱਕੀ ਦਾ ਇਹ ਕਿਊਟ ਜਿਹਾ ਅੰਦਾਜ਼ ਸੋਸ਼ਲ ਮੀਡੀਆ ਉੱਤੇ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

vicky and katrina kaif virla video image source: instagram

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਇਹ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਤੇ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਕਮੈਂਟ 'ਚ ਲਿਖਿਆ- 'ਦੋਵੇਂ ਬਹੁਤ ਵਧੀਆ ਲੱਗਦੇ ਹਨ।' ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਵੀਡੀਓ 'ਤੇ ਕਮੈਂਟ ਕਰਦੇ ਹੋਏ ਲਿਖਿਆ, 'ਪਰਫੈਕਟ ਕਪਲ'। ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ 9 ਦਸੰਬਰ 2021 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ।

ਵਿਆਹ ਤੋਂ ਬਾਅਦ ਦੋਵੇਂ ਇਕੱਠੇ ਪਹਿਲੀ ਦੀਵਾਲੀ ਮਨਾਉਣਗੇ। ਇਸ ਤੋਂ ਇਲਾਵਾ ਕੈਟਰੀਨਾ ਨੇ ਵਿੱਕੀ ਕੌਸ਼ਲ ਲਈ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਵੀ ਰੱਖਿਆ ਸੀ। ਦੋਵਾਂ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਵਿੱਕੀ ਨੇ ਅਦਾਕਾਰਾ ਲਈ ਵਰਤ ਵੀ ਰੱਖਿਆ।

 

View this post on Instagram

 

A post shared by Manav Manglani (@manav.manglani)

You may also like