ਏ ਆਰ ਰਹਿਮਾਨ ਦੀ ਬੇਟੀ ਦੇ ਰਿਸੈਪਸ਼ਨ ਦਾ ਵੀਡੀਓ ਆਇਆ ਸਾਹਮਣੇ, ਖਤੀਜਾ ਦੀ ਸਾਦਗੀ ਦੇਖ ਕੇ ਪ੍ਰਸ਼ੰਸਕਾਂ ਕਰ ਰਹੇ ਨੇ ਤਾਰੀਫ਼

written by Lajwinder kaur | May 08, 2022

AR Rahman's daughter Khatija and Riyasdeen's reception : ਬੀਤੇ ਦਿਨੀਂ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਏ ਆਰ ਰਹਿਮਾਨ AR Rahman ਦੀ ਬੇਟੀ ਖਤੀਜਾ ਦਾ ਵਿਆਹ ਧੂਮ-ਧਾਮ ਨਾਲ ਹੋਇਆ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਆਪਣੀ ਬੇਟੀ ਦੇ ਵਿਆਹ ਦੀ ਜਾਣਕਾਰੀ ਦਿੱਤੀ ਹੈ। ਏ ਆਰ ਰਹਿਮਾਨ ਦੀ ਬੇਟੀ ਦਾ ਵਿਆਹ ਚੇਨਈ ‘ਚ ਹੋਇਆ ਹੈ। ਪ੍ਰਸ਼ੰਸਕਾਂ ਨੇ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਨਵੇਂ ਜੋੜੇ ਅਤੇ ਏ ਆਰ ਰਹਿਮਾਨ ਨੂੰ ਵਧਾਈ ਦਿੱਤੀ ਹੈ। ਏ ਆਰ ਰਹਿਮਾਨ ਦੀ ਬੇਟੀ ਖਤੀਜਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

AR Rahman Daughter Khatija Marriage Pic Image Source: Twitter

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਆਪਣੀ ਮੰਮੀ ਨੂੰ 70ਵੇਂ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਇਸ ਸਿਲਸਿਲੇ 'ਚ ਸੋਸ਼ਲ ਮੀਡੀਆ ਉੱਤੇ ਖਤੀਜਾ ਦੀ ਵੈਡਿੰਗ ਰਿਸ਼ੈਪਸ਼ਨ ਪਾਰਟੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਏ ਆਰ ਰਹਿਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵੀ ਸ਼ੇਅਰ ਕੀਤਾ ਹੈ।

ਵੀਡੀਓ 'ਚ ਤੁਸੀਂ ਖਤੀਜਾ ਨੂੰ ਆਪਣੇ ਪਤੀ ਨਾਲ ਨਜ਼ਰ ਆ ਰਹੀ ਹੈ। ਸਟੇਜ 'ਤੇ ਇੱਕ ਤੋਂ ਬਾਅਦ ਇੱਕ ਮਹਿਮਾਨਾਂ ਦੀ ਭੀੜ ਹੈ। ਵੀਡੀਓ 'ਚ ਖਤੀਜਾ ਆਪਣਾ ਚਿਹਰਾ ਹਿਜਾਬ ਨਾਲ ਢੱਕਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਮਹਿਮਾਨ ਵੀ ਉਨ੍ਹਾਂ ਨੂੰ ਤੋਹਫੇ ਦਿੰਦੇ ਨਜ਼ਰ ਆਏ। ਇਸ ਦੇ ਨਾਲ ਹੀ ਵੀਡੀਓ 'ਚ ਰਿਸੈਪਸ਼ਨ ਦੇ ਸ਼ਾਨਦਾਰ ਸਥਾਨ ਨੂੰ ਵੀ ਲਾਈਟਾਂ ਨਾਲ ਸਜਾਇਆ ਗਿਆ ਸੀ।

AR Rahman Daughter Khatija Marriage Pic Image Source: Instagram

ਏ ਆਰ ਰਹਿਮਾਨ ਨੇ ਵੀਡੀਓ ਨੂੰ ਸਾਂਝਾ ਕੀਤਾ ਅਤੇ ਕੈਪਸ਼ਨ ਚ ਲਿਖਿਆ ਹੈ "ਖਤੀਜਾ ਅਤੇ ਰਿਆਜ਼ ਦੀ ਰਿਸ਼ੈਪਸ਼ਨ"। ਇਸ ਵੀਡੀਓ 'ਤੇ ਲੋਕਾਂ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ''ਨਵੇਂ ਜੋੜੇ ਨੂੰ ਵਧਾਈਆਂ''। ਇਸ ਲਈ ਇਕ ਹੋਰ ਯੂਜ਼ਰ ਨੇ ਲਿਖਿਆ, ''ਅੱਲ੍ਹਾ ਤੁਹਾਡੇ ਦੋਹਾਂ ਦੀ ਜੋੜੀ ਨੂੰ ਸੁਰੱਖਿਅਤ ਰੱਖੇ''। ਇੱਕ ਹੋਰ ਉਪਭੋਗਤਾ ਲਿਖਦਾ ਹੈ, "ਮਾਸ਼ਾਅੱਲ੍ਹਾ ਕਯਾ ਪਰਵਰਿਸ਼"। ਤੁਹਾਨੂੰ ਦੱਸ ਦੇਈਏ ਕਿ ਏਆਰ ਰਹਿਮਾਨ ਦੀ ਬੇਟੀ ਖਤੀਜਾ ਦਾ ਵਿਆਹ ਰਿਆਸਦੀਨ ਰਿਆਨ ਨਾਲ ਹੋਇਆ ਹੈ, ਜੋ ਪੇਸ਼ੇ ਤੋਂ ਆਡੀਓ ਇੰਜੀਨੀਅਰ ਹੈ।

ਹੋਰ ਪੜ੍ਹੋ : ਓ ਓ ਆ ਕੀ ਹੋਇਆ! ਨਿਮਰਤ ਖਹਿਰਾ ਨੇ ਪੁੱਟੀ ਸਰਗੁਣ ਮਹਿਤਾ ਦੀ ਗੁੱਤ, ਦੇਖੋ ਇਹ ਵੀਡੀਓ

 

 

View this post on Instagram

 

A post shared by ARR (@arrahman)

You may also like