ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੂੰ ਕਾਪੀ ਕਰਨ ਵਾਲੀ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ

written by Shaminder | September 13, 2021

ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ (Kiara Advani ) ਅਤੇ ਸਿਧਾਰਥ ਮਲਹੋਤਰਾ  ਦੀ ਫ਼ਿਲਮ ‘ਸ਼ੇਰਸ਼ਾਹ’ (Shershah ) ਜੋ ਹਾਲ ਹੀ ‘ਚ ਰਿਲੀਜ਼ ਹੋਈ ਹੈ । ਇਹ ਫ਼ਿਲਮ ਸ਼ਹੀਦ ਵਿਕਰਮ ਬੱਤਰਾ ਦੇ ਜੀਵਨ ‘ਤੇ ਬਣੀ ਹੈ । ਇਸ ਫ਼ਿਲਮ ‘ਚ ਕਿਆਰਾ ਅਡਵਾਨੀ ਨੇ ਡਿੰਪਲ ਚੀਮਾ ਦਾ ਕਿਰਦਾਰ ਨਿਭਾਇਆ ਹੈ । ਕਿਆਰਾ ਦੇ ਵੱਲੋਂ ਨਿਭਾਏ ਗਏ ਰੋਲ ਨੂੰ ਜਿੱਥੇ ਪਸੰਦ ਕੀਤਾ ਜਾ ਰਿਹਾ ਹੈ, ਉੱਥੇ ਹੀ ਉਨ੍ਹਾਂ ਦੀ ਲੁੱਕ ਦੀ ਵੀ ਖੂਬ ਸ਼ਲਾਘਾ ਹੋ ਰਹੀ ਹੈ । ਕਿਆਰਾ ਅਡਵਾਨੀ ਦੇ ਸਾਦਗੀ ਭਰੇ ਲੁੱਕ ਨੂੰ ਵੀ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Kiara,, -min Image From Instagram

ਹੋਰ ਪੜ੍ਹੋ: ਡਾਂਸ ਦੇ ਮਾਮਲੇ ਵਿੱਚ ਵੱਡਿਆਂ ਵੱਡਿਆਂ ਨੂੰ ਫੇਲ ਕਰ ਦਿੰਦੀ ਹੈ ਇਹ ਬੇਬੇ, ਡਾਂਸ ਦੀਆਂ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਕਿਆਰਾ ਅਡਵਾਨੀ ਦੇ ਨੌਜਵਾਨ ਹੀ ਨਹੀਂ ਬੱਚੇ ਵੀ ਵੱਡੇ ਪ੍ਰਸ਼ੰਸਕ ਹਨ । ਸੋਸ਼ਲ ਮੀਡੀਆ ‘ਤੇ ਇੱਕ ਬੱਚੀ ਦੇ ਵੀਡੀਓਜ਼ ਖੂਬ ਵਾਇਰਲ ਹੋ ਰਹੇ ਹਨ । ਇਹ ਬੱਚੀ ਕਿਆਰਾ ਅਡਵਾਨੀ ਨੂੰ ਕਾਪੀ ਕਰਦੀ ਹੋਈ ਵਿਖਾਈ ਦੇ ਰਹੀ ਹੈ ।ਕਿਆਰਾ ਅਡਵਾਨੀ ਦੀ ਇਸ ਪ੍ਰਸ਼ੰਸਕ ਦਾ ਨਾਂਅ ਵੀ ਕਿਆਰਾ ਖੰਨਾ ਹੈ ।

ਇਸ ਬੱਚੀ ਨੇ ਕਿਆਰਾ ਅਡਵਾਨੀ ਵਾਂਗ ਹੀ ਉਸ ਦਾ ਲੁੱਕ ਕਾਪੀ ਕੀਤਾ ਹੈ । ਬੱਚੀ ਦਾ ਕਿਊਟ ਅੰਦਾਜ਼ ਹਰ ਕਿਸੇ ਨੂੰ ਖੂਬ ਪਸੰਦ ਆ ਰਿਹਾ ਹੈ ।

Kiara -min

Image From Instagramਇਸ ਦੇ ਨਾਲ ਹੀ ਉਸ ਦਾ ਕਿਆਰਾ ਵਾਂਗ ਡਾਇਲੌਗ ਬੋਲਣ ਦਾ ਅੰਦਾਜ਼ ਵੀ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।ਕਿਉਂਕਿ ਇਹ ਬੱਚੀ ਹੁਬਹੂ ਕਿਆਰਾ ਨੂੰ ਕਾਪੀ ਕਰਦੀ ਦਿਖਾਈ ਦੇ ਰਹੀ ਹੈ । ਦੱਸ ਦਈਏ ਕਿ ਫ਼ਿਲਮ ‘ਸ਼ੇਰਸ਼ਾਹ’ ‘ਚ ਕਿਆਰਾ ਨੇ ਵਿਕਰਮ ਬੱਤਰਾ ਦੀ ਪ੍ਰੇਮਿਕਾ ਡਿੰਪਲ ਚੀਮਾ ਦਾ ਕਿਰਦਾਰ ਨਿਭਾਇਆ ਹੈ ।

 

0 Comments
0

You may also like