ਸੋਸ਼ਲ ਮੀਡੀਓ ਖੂਬ ਵਾਇਰਲ ਹੋ ਰਿਹਾ ਹੈ ਪੁਰਾਣਾ ਅਤੇ ਪਹਿਲਾ ਵੀਡੀਓ ਜਿਸ ‘ਚ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਇਕੱਠੇ ਆਏ ਨਜ਼ਰ

written by Lajwinder kaur | July 01, 2022

ਸੋਸ਼ਲ ਮੀਡੀਆ ਉੱਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਦਾ ਇੱਕ ਪੁਰਾਣਾ ਵੀਡੀਓ ਜੰਮ ਕੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸਟੇਜ ਉੱਤੇ ਕਰਨ ਔਜਲਾ ਅਤੇ ਸਿੱਧੂ ਮੂਸੇਵਾਲਾ ਇੱਕ ਦੂਜੇ ਦੇ ਨਾਲ ਇਕੱਠੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਗਾਇਕਾਂ ਦੇ ਪ੍ਰਸ਼ੰਸਕਾਂ ਇਸ ਵੀਡੀਓ ਉੱਤੇ ਖੂਬ ਪਿਆਰ ਲੁਟਾ ਰਹੇ ਹਨ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਕਰਨ ਔਜਲਾ ਦਾ ਛਲਕਿਆ ਦਰਦ, ਕਹਿ- ‘ਮਾਂ ਪਿਉ ਤੋਂ ਪੁੱਤ ਜਾਂ ਪੁੱਤ ਤੋਂ ਮਾਂ ਪਿਉ ਦੇ ਵਿਛੋੜੇ ਮੈਂ ਬਹੁਤ ਨੇੜੇ ਤੋਂ ਮਹਿਸੂਸ...’

 

ਇਹ ਖ਼ਾਸ ਵੀਡੀਓ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਪੇਜ਼ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇੱਕ ਵਾਰ ਕਰਨ ਔਜਲਾ ਨੇ ਆਪਣੇ ਇੱਕ ਇੰਟਰਵਿਊ ‘ਚ ਗਾਇਕ ਸਿੱਧੂ ਮੂਸੇਵਾਲਾ ਦੀ ਗਾਇਕੀ ਤੇ ਲੇਖਣੀ ਦੀ ਤਾਰੀਫ ਕੀਤੀ ਸੀ। ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਗਾਇਕ ਕਰਨ ਔਜਲਾ ਨੇ ਭਾਵੁਕ ਪੋਸਟ ਪਾਈ ਸੀ।

ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਲੋਕੀਂ ਕਰਨ ਔਜਲਾ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਪੁੱਤਰ ਬਣਕੇ ਰਹਿਣ ਦੀ ਗੱਲ ਆਖੀ ਸੀ। ਕੌਰ ਬੀ ਨੇ ਵੀ ਪੋਸਟ ਪਾ ਕੇ ਕਰਨ ਔਜਲਾ ਨੂੰ ਵੀ ਇਹ ਬੇਨਤੀ ਕੀਤੀ ਸੀ, ਉਹ ਸਿੱਧੂ ਦੇ ਮਾਪਿਆਂ ਦਾ ਪੁੱਤਰ ਬਣੇ। ਦੱਸ ਦਈਏ ਕਰਨ ਔਜਲਾ ਨੇ ਛੋਟੀ ਉਮਰ 'ਚ ਹੀ ਆਪਣੇ ਮਾਪਿਆਂ ਨੂੰ ਗੁਆ ਦਿੱਤਾ ਸੀ।

ਦੱਸ ਦਈਏ ਕਰਨ ਔਜਲਾ ਅਤੇ ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਭਰਦੇ ਹੋਏ ਨਾਮੀ ਗਾਇਕ ਸਨ। ਦੋਹਾਂ ਦੀ ਚੰਗੀ ਫੈਨ ਫਾਲਵਿੰਗ ਹੈ। ਪਰ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਫੈਲ ਗਈ ਸੀ। 29 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਇੱਕ ਮਹੀਨਾ ਹੋ ਗਿਆ ਹੈ, ਇਨਸਾਫ ਉਡੀਕ ਕਰ ਰਹੇ ਨੇ ਸਿੱਧੂ ਮੂਸੇਵਾਲਾ ਦੇ ਮਾਪੇ, ਪ੍ਰਸ਼ੰਸਕ ਤੇ ਕਲਾਕਾਰ ਭਾਈਚਾਰਾ।

 

View this post on Instagram

 

A post shared by Instant Pollywood (@instantpollywood)

You may also like