
ਮਲਾਇਕਾ ਅਰੋੜਾ (Malaika Arora) ਆਪਣੀ ਖ਼ੂਬਸੂਰਤੀ ਅਤੇ ਫਿੱਟਨੈਸ ਦੇ ਲਈ ਜਾਣੀ ਜਾਂਦੀ ਹੈ । ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਸ਼ਖਸ ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਦਿਖਾਈ ਦੇਣ ਵਾਲਾ ਸ਼ਖਸ ਹੁਬਹੂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਾਂਗ ਦਿੱਸ ਰਿਹਾ ਹੈ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ਗਾਇਆ ‘ਦਿਲ ਕੋ ਕਰਾਰ ਆਇਆ’ ਗੀਤ, ਵੇਖੋ ਵੀਡੀਓ
ਪਹਿਲੀ ਨਜ਼ਰ ਜਿਸ ਕਿਸੇ ਨੇ ਵੀ ਮਲਾਇਕਾ ਅਰੋੜਾ ਦੇ ਨਾਲ ਇਸ ਸ਼ਖਸ ਨੂੰ ਵੇਖਿਆ ਉਸ ਨੂੰ ਲੱਗਿਆ ਕਿ ਸ਼ਾਇਦ ਵੀਡੀਓ ‘ਚ ਨਜ਼ਰ ਆਉਣ ਵਾਲੀ ਸ਼ਖਸੀਅਤ ਪ੍ਰਧਾਨ ਮੰਤਰੀ ਹਨ । ਕਿਉਂਕਿ ਇਸ ਸ਼ਖਸ ਦੇ ਹਾਵ ਭਾਵ ਵੀ ਬਿਲਕੁਲ ਪ੍ਰਧਾਨ ਮੰਤਰੀ ਦੇ ਨਾਲ ਮਿਲਦੇ ਜੁਲਦੇ ਸਨ ।

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਕਰਵਾਇਆ ਵਿਆਹ
ਇਸ ਵੀਡੀਓ ਨੂੰ ਵੇਖ ਕੇ ਸੋਸ਼ਲ ਮੀਡੀਆ ‘ਤੇ ਕਮੈਂਟਸ ਦਾ ਹੜ੍ਹ ਜਿਹਾ ਆ ਗਿਆ । ਇੱਕ ਨੇ ਲਿਖਿਆ ਕਿ ‘ਗੈੱਸ ਮੋਦੀ ਜੀ ਕੌਣ ਸੇ ਟੌਪਿਕ ਪੇ ਬਾਤ ਕਰ ਰਹੇਂ ਹੋਂਗੇ’। ਇੱਕ ਹੋਰ ਨੇ ਲਿਖਿਆ ‘ਅਰੇ ਮੁਝੇ ਲਗਾ ਮੋਦੀ ਹੈ’। ਇੱਕ ਹੋਰ ਨੇ ਲਿਖਿਆ ‘ਨਕਲੀ ਮੋਦੀ’ ।

ਇੱਕ ਹੋਰ ਯੂਜ਼ਰ ਨੇ ਲਿਖਿਆ ‘ਨਕਲੀ ਮੋਦੀ ਹੈ, ਯੇ ਫ਼ਿਲਮੀ ਭਾਂਡ ਜਾਤੇ ਮੋਦੀ ਕੇ ਪਾਸ, ਵੋ ਨਹੀਂ ਆਤੇ ਇਨਕੇ ਪਾਸ’। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । ਦੱਸ ਦਈਏ ਕਿ ਮਲਾਇਕਾ ਅਰੋੜਾ ਆਪਣੀ ਖ਼ੂਬਸੂਰਤੀ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਇਸ ਦੇ ਨਾਲ ਹੀ ਅਰਜੁਨ ਕਪੂਰ ਦੇ ਨਾਲ ਉਨ੍ਹਾਂ ਦੀ ਰਿਲੇਸ਼ਨਸ਼ਿਪ ਵੀ ਚਰਚਾ ‘ਚ ਹੈ ।
View this post on Instagram