ਹਰਮਨ ਚੀਮੇ ਨੂੰ ਜਨਤਾ ਕਰਫਿਊ ਦੀ ਉਲੰਘਣਾ ਕਰਨੀ ਪਈ ਮਹਿੰਗੀ…! ਪੁਲਿਸ ਵਾਲਿਆਂ ਨੇ ਇਸ ਤਰ੍ਹਾਂ ਸਿਖਾਇਆ ਸਬਕ, ਵੀਡੀਓ ਵਾਇਰਲ

Written by  Rupinder Kaler   |  March 25th 2020 03:10 PM  |  Updated: March 25th 2020 03:10 PM

ਹਰਮਨ ਚੀਮੇ ਨੂੰ ਜਨਤਾ ਕਰਫਿਊ ਦੀ ਉਲੰਘਣਾ ਕਰਨੀ ਪਈ ਮਹਿੰਗੀ…! ਪੁਲਿਸ ਵਾਲਿਆਂ ਨੇ ਇਸ ਤਰ੍ਹਾਂ ਸਿਖਾਇਆ ਸਬਕ, ਵੀਡੀਓ ਵਾਇਰਲ

ਸੋਸ਼ਲ ਮੀਡੀਆ ਦੇ ਸਟਾਰ ਕਹੇ ਜਾਣ ਵਾਲੇ ਹਰਮਨ ਚੀਮਾ ਦੀ ਏਨੀਂ ਦਿਨੀਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਹਰਮਨ ਚੀਮਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਪੰਗਾ ਲੈਂਦੇ ਹੋਏ ਦਿਖਾਈ ਦੇ ਰਹੇ ਹਨ । ਵੀਡੀਓ ਦੀ ਗੱਲ ਕੀਤੀ ਜਾਵੇ ਇਸ ਵੀਡੀਓ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਨਾਕਾ ਲਗਾਇਆ ਗਿਆ ਹੈ । ਇਸ ਦੌਰਾਨ ਹਰਮਨ ਚੀਮਾ ਆਉਂਦਾ ਹੈ ਤੇ ਨਾਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਕੁਝ ਕਹਿੰਦਾ ਹੈ, ਇਸ ਦੌਰਾਨ ਹਰਮਨ ਚੀਮਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਪੁਲਿਸ ਵਾਲੇ ਉਸ ਦੇ ਪਿੱਛੇ ਭੱਜਦੇ ਹੋਏ ਦਿਖਾਈ ਦਿੰਦੇ ਹਨ ।

https://www.instagram.com/p/B6I6Ug4FrMv/

ਇਸ ਵੀਡੀਓ ਨੂੰ ਲੈ ਕੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਹਰਮਨ ਚੀਮਾ ਦੀ ਇਹ ਵੀਡੀਓ ਜਨਤਾ ਕਰਫਿਊ ਦੌਰਾਨ ਬਣਾਈ ਗਈ ਹੈ । ਹਰਮਨ ਚੀਮਾ ਜਨਤਾ ਕਰਫਿਊ ਦੌਰਾਨ ਆਪਣੇ ਘਰ ਤੋਂ ਬਾਹਰ ਆ ਗਿਆ ਸੀ ਸਿ ਕਰਕੇ ਪੰਜਾਬ ਪੁਲਿਸ ਨੇ ਆਪਣੇ ਤਰੀਕੇ ਨਾਲ ਹਰਮਨ ਚੀਮਾ ਨੂੰ ਸਬਕ ਸਿਖਾਇਆ ਹੈ ਜਦੋਂ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਵੀਡੀਓ ਹਰਮਨ ਚੀਮੇ ਦੇ ਕਿਸੇ ਗਾਣੇ ਦੀ ਸ਼ੂਟਿੰਗ ਦਾ ਹੈ ।

https://www.instagram.com/p/Bw2IlDiAh8P/

ਇਸ ਵੀਡੀਓ ਨੂੰ ਲੈ ਕੇ ਹਰਮਨ ਚੀਮੇ ਦਾ ਕੋਈ ਵੀ ਪ੍ਰਤੀਕਰਮ ਸਾਹਮਣੇ ਨਹੀਂ ਆਇਆ । ਪਰ ਹਰਮਨ ਚੀਮਾ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਇਨਜੁਆਏ ਕਰ ਰਹੇ ਹਨ ।

https://www.youtube.com/watch?v=8VZ6_Zfk2m8


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network