ਵਿਦਯੁਤ ਜਾਮਵਾਲ ਕਰਦੇ ਨੇ ਹੈਰਤਅੰਗੇਜ਼ ਕਾਰਨਾਮੇ, ਦੇਖੋ ਕਿਵੇਂ ਭਰੇ ਹੋਏ ਸਿਲੰਡਰ ਨਾਲ ਕਰ ਰਹੇ ਨੇ ਕਰਤਬ, ਇੰਸਟਾਗ੍ਰਾਮ ‘ਤੇ ਵੀਡੀਓ ਦੇ ਵਿਊਜ਼ ਪਹੁੰਚੇ 6 ਲੱਖ ਤੱਕ

Written by  Lajwinder kaur   |  September 05th 2019 05:29 PM  |  Updated: September 05th 2019 05:29 PM

ਵਿਦਯੁਤ ਜਾਮਵਾਲ ਕਰਦੇ ਨੇ ਹੈਰਤਅੰਗੇਜ਼ ਕਾਰਨਾਮੇ, ਦੇਖੋ ਕਿਵੇਂ ਭਰੇ ਹੋਏ ਸਿਲੰਡਰ ਨਾਲ ਕਰ ਰਹੇ ਨੇ ਕਰਤਬ, ਇੰਸਟਾਗ੍ਰਾਮ ‘ਤੇ ਵੀਡੀਓ ਦੇ ਵਿਊਜ਼ ਪਹੁੰਚੇ 6 ਲੱਖ ਤੱਕ

ਦੰਦਾਂ ਹੇਠਾਂ ਉਂਗਲੀ ਦਬਾਉਣ ਨੂੰ ਮਜਬੂਰ ਕਰ ਰਹੇ ਨੇ ਵਿਦਯੁਤ ਜਾਮਵਾਲ ਦਾ ਇਹ ਹੈਰਾਨੀਜਨਕ ਕਾਰਨਾਮਾ। ਬਾਲੀਵੁੱਡ ਦੇ ਐਕਸ਼ਨ ਹੀਰੋ ਜਿਨ੍ਹਾਂ ਨੂੰ ਕਮਾਂਡੋ ਹੀਰੋ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਾਰ ਉਨ੍ਹਾਂ ਨੇ ਭਰੇ ਹੋਏ ਸਿਲੰਡਰ ਦੇ ਨਾਲ ਹੈਰਤਅੰਗਜ਼ ਸਟੰਟ ਵਾਲੇ ਵੀਡੀਓ ਨੂੰ ਪੋਸਟ ਕੀਤਾ ਹੈ।‘ਅਬ ਯੇ ਕਰਕੇ ਦੇਖੋ! ..................... ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ,ਇਹ ਇੱਕ ਭਰਿਆ ਹੋਇਆ ਸਿਲੰਡਰ ਹੈ. .................ਤੁਹਾਡਾ ਸਰੀਰ ਸਿਖਲਾਈ ਲਈ ਤਿਆਰ ਹੈ,ਤੁਹਾਡਾ ਮਨ ਇਸ ਨੂੰ ਨਹੀਂ ਜਾਣਦਾ. ਬਹਾਨੇ ਨਾ ਮਾਰੋ’

ਹੋਰ ਵੇਖੋ:ਸ਼ਾਹਿਦ ਕਪੂਰ ਦਾ 20 ਸਾਲ ਪੁਰਾਣੇ ਵਿਗਿਆਪਨ ਦਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਕੀ ਤੁਹਾਨੂੰ ਵੀ ਹੈ ਯਾਦ?

ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਤਿੰਨ ਘੰਟਿਆਂ ‘ਚ ਇਸ ਵੀਡੀਓ ਨੂੰ 6 ਲੱਖ ਤੋਂ ਵੱਧ ਵਾਰ  ਦੇਖਿਆ ਜਾ ਚੁੱਕਿਆ ਹੈ। ਵਿਦਯੁਤ ਜਾਮਵਾਲ ਬਹੁਤ ਜਲਦ ਵੱਡੇ ਪਰਦੇ ਉੱਤੇ ਇੱਕ ਵਾਰ ਫਿਰ ਤੋਂ ਕਮਾਂਡੋ 3 ‘ਚ ਨਜ਼ਰ ਆਉਣ ਵਾਲੇ ਹਨ। ਕਮਾਂਡੋ ਫ਼ਿਲਮ ਦੇ ਪਹਿਲੇ ਦੋਵੇਂ ਭਾਗਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ ਜਿਸ ਤੋਂ ਬਾਅਦ ਹੁਣ ਫ਼ਿਲਮ ਕਮਾਂਡੋ ਦਾ ਤੀਜਾ ਭਾਗ ਆ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network