ਸ਼ਾਹਿਦ ਕਪੂਰ ਦਾ 20 ਸਾਲ ਪੁਰਾਣੇ ਵਿਗਿਆਪਨ ਦਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਕੀ ਤੁਹਾਨੂੰ ਵੀ ਹੈ ਯਾਦ?

Written by  Lajwinder kaur   |  August 23rd 2019 04:30 PM  |  Updated: August 23rd 2019 04:41 PM

ਸ਼ਾਹਿਦ ਕਪੂਰ ਦਾ 20 ਸਾਲ ਪੁਰਾਣੇ ਵਿਗਿਆਪਨ ਦਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਕੀ ਤੁਹਾਨੂੰ ਵੀ ਹੈ ਯਾਦ?

ਬਾਲੀਵੁੱਡ ਦੇ ਨਾਮੀ ਅਦਾਕਾਰ ਸ਼ਾਹਿਦ ਕਪੂਰ ਜਿਨ੍ਹਾਂ ਨੇ ਮਨੋਰੰਜਨ ਜਗਤ ‘ਚ ਆਪਣੇ ਕਰੀਅਰ ਦਾ ਸਫਰ ਹੇਠਲੇ ਪੱਧਰ ਤੋਂ ਸ਼ੁਰੂ ਕਰਕੇ ਟਾਪ ਲੇਵਲ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਬਤੌਰ ਬੈਕਗਰਾਉਂਡ ਡਾਂਸਰ ਕੰਮ ਕੀਤਾ ਹੈ। ਸਾਲ 1999 ‘ਚ ਆਈ ਫ਼ਿਲਮ ‘ਤਾਲ’ ਦੇ ਗਾਣਿਆਂ ‘ਚ ਉਨ੍ਹਾਂ ਨੂੰ ਬਤੌਰ ਬੈਕਗਰਾਊਂਡ ਡਾਂਸਰ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀਵੀ ਵਿਗਿਆਪਨਾਂ ‘ਚ ਵੀ ਕੰਮ ਕੀਤਾ ਹੈ।

ਹੋਰ ਵੇਖੋ :ਅੱਜ ਰਾਤ ਦੇਖੋ ਦਿਲ ਨੂੰ ਛੂਹ ਜਾਣ ਵਾਲੇ ਵੱਖਰੇ ਵਿਸ਼ੇ ਉੱਤੇ ਬਣੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਪਤਵਾਰ', ਦੇਖੋ ਟੀਜ਼ਰ

ਹਾਲ ਹੀ ‘ਚ ਉਨ੍ਹਾਂ ਦਾ ਇੱਕ ਟੀਵੀ ਐਡ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਜੀ ਹਾਂ ਇਸ ਨੂੰ ਦੂਰਦਰਸ਼ਨ ਫੈਨ ਪੇਜ਼ ਵਾਲਿਆਂ ਨੇ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਸੱਤ ਮਿਲੀਅਨ ਵਿਊਜ਼ ਮਿਲ ਚੁੱਕੇ ਨੇ।  ਚਾਰ ਹਜ਼ਾਰ ਤੋਂ ਵੱਧ ਕਮੈਂਟਸ, 163,171 ਲਾਇਕ ਤੇ 19 ਹਜ਼ਾਰ ਤੋਂ ਵੀ ਵੱਧ ਵਾਰ ਸ਼ੇਅਰ ਹੋ ਚੁੱਕਿਆ ਹੈ। ਇਹ ਐਡ ਕਿਸੇ ਫੈਬਰੀਕ ਵ੍ਹਾਈਟਨਰ ਦਾ ਹੈ। ਇਹ ਵਿਗਿਆਪਨ ਲਗਭਗ 20 ਸਾਲ ਪੁਰਾਣਾ ਹੈ। ਜਿਸ ‘ਚ ਸ਼ਾਹਿਦ ਕਪੂਰ ਪਤਲੇ ਦੁਬਲੇ ਤੇ ਲੰਮੇ ਵਾਲਾਂ ‘ਚ ਨਜ਼ਰ ਆ ਰਹੇ ਹਨ।

ਗੱਲ ਕਰੀਏ ਸ਼ਾਹਿਦ ਕਪੂਰ ਦੀ ਹਾਲ ਹੀ ‘ਚ ਆਈ ਫ਼ਿਲਮ ਕਬੀਰ ਸਿੰਘ ਦੀ ਤਾਂ ਉਸ ਨੇ ਬਾਕਸ ਆਫ਼ਿਸ ਉੱਤੇ ਕਮਾਲ ਦੀ ਕਾਮਯਾਬੀ ਹਾਸਿਲ ਕੀਤੀ ਹੈ। ਇਹ ਫ਼ਿਲਮ ਹਲੇ ਵੀ ਕੁਝ ਸਿਨੇਮਾ ਘਰਾਂ ‘ਚ ਚੱਲ ਰਹੀ ਹੈ। ਸ਼ਾਹਿਦ ਕਪੂਰ ਆਪਣੀ ਇਸ ਫ਼ਿਲਮ ਦੀ ਸਫਲਤਾ ਤੋਂ ਕਾਫੀ ਖੁਸ਼ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network