ਵਿਜੇ ਦੇਵਰਕੋਂਡਾ ਤੇ ਅਨੰਨਿਆ ਪਾਂਡੇ ਨੇ ਲਗਜ਼ਰੀ ਫਲਾਈਟ ਛੱਡ ਕੇ ਇਕਾਨਮੀ ਕਲਾਸ 'ਚ ਕੀਤਾ ਸਫ਼ਰ, ਜਾਣੋ ਕਿਉਂ?

written by Pushp Raj | August 09, 2022

Vijay Deverakonda traveled in economy class: ਸਾਊਥ ਸੁਪਰ ਸਟਾਰ ਵਿਜੇ ਦੇਵਰਕੋਂਡਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਲਾਈਗਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਵਿਜੇ ਦੇਵਰਕੋਂਡਾ ਤੇ ਅਨੰਨਿਆ ਪਾਂਡੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਵਿਜੇ ਅਤੇ ਅਨੰਨਿਆ ਲਗਜ਼ਰੀ ਫਲਾਈਟ ਛੱਡ ਇਕਾਨਮੀ ਕਲਾਸ 'ਚ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਹਨ।

image from instagram

ਦੱਸ ਦਈਏ ਕਿ 'ਲਾਈਗਰ' ਸਟਾਰ ਅਨੰਨਿਆ ਪਾਂਡੇ ਅਤੇ ਵਿਜੇ ਦੇਵਕੋਂਡਾ ਦੀ ਵਾਇਰਲ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਦੋਵੋਂ ਕਲਾਕਾਰ ਇੱਕ ਇਕਾਨਮੀ ਕਲਾਸ ਫਲਾਈਟ 'ਚ ਸਫ਼ਰ ਕਰ ਰਹੇ ਹਨ। ਮੀਡੀਆ ਰਿਪੋਰਟਸ ਮੁਤਾਬਕ ਇਹ ਦੋਵੇਂ ਕਲਾਕਾਰ ਆਪਣੀ ਆਉਣ ਵਾਲੀ ਫਿਲਮ ਲਾਈਗਰ ਦੀ ਪ੍ਰਮੋਸ਼ਨ ਕਰਨ ਲਈ ਅਜਿਹਾ ਕਰ ਰਹੇ ਹਨ।

ਅਨੰਨਿਆ ਪਾਂਡੇ ਅਤੇ ਵਿਜੇ ਦੇਵਰਕੋਂਡਾ ਦੀ ਫਿਲਮ 'ਲਾਈਗਰ' 25 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਦੋਵੇਂ ਕਲਾਕਾਰਾਂ ਨੇ ਫਿਲਮ ਦੀ ਪ੍ਰਮੋਸ਼ਨ ਲਈ ਪੂਰੀ ਤਿਆਰੀ ਕਰ ਲਈ ਹੈ। ਇਸ ਦੀ ਪ੍ਰਮੋਸ਼ਨਲ ਆਊਟਿੰਗ ਵੀ ਸ਼ੁਰੂ ਹੋ ਗਈ ਹੈ। ਅਨੰਨਿਆ ਅਤੇ ਵਿਜੇ ਦੀ ਕੈਮਿਸਟਰੀ ਪਹਿਲਾਂ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਨਾਂ ਮਹਿਜ਼ ਸਕ੍ਰੀਨ ਉੱਤੇ ਬਲਕਿ ਪ੍ਰਮੋਸ਼ਨ ਦੇ ਦੌਰਾਨ ਵੀ ਦੋਵਾਂ ਦੀ ਅਸਲ ਜ਼ਿੰਦਗੀ ਦੀ ਕੈਮਿਸਟਰੀ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ।

ਹਾਲ ਹੀ 'ਚ ਇਸ ਫਿਲਮ ਦਾ ਰੋਮੈਂਟਿਕ ਗੀਤ 'ਆਫ਼ਤ' ਵੀ ਰਿਲੀਜ਼ ਹੋਇਆ ਹੈ, ਜਿਸ ਦੇ ਰੋਮਾਂਟਿਕ ਦ੍ਰਿਸ਼ਾਂ ਅਤੇ ਵਿਜੇ ਤੇ ਅਨੰਨਿਆ ਦੀ ਕੈਮੀਸਟਰੀ ਨੇ ਫਿਲਮ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ।

image from instagram

ਫਿਲਮ 'ਲਾਈਗਰ' ਇੱਕ ਸਪੋਰਟਸ ਡਰਾਮਾ 'ਤੇ ਅਧਾਰਿਤ ਫਿਲਮ ਹੈ। ਇਸ ਵਿੱਚ ਵਿਜੇ ਦੇਵਰਕੋਂਡਾ ਇੱਕ ਮਿਕਸਡ ਮਾਰਸ਼ਲ ਆਰਟਸ (MMA) ਫਾਈਟਰ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ ਦੀ ਕਹਾਣੀ ਦੱਸਦੀ ਹੈ ਕਿ ਕਿਵੇਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਇਹ ਕਿਰਦਾਰ ਖੇਡ ਦੀ ਜੰਗ ਵਿੱਚ ਕਮਾਲ ਕਰ ਦਿੰਦਾ ਹੈ।

ਅਨੰਨਿਆ ਪਾਂਡੇ ਦੀ ਗੱਲ ਕਰੀਏ ਤਾਂ ਉਹ ਆਖ਼ਰੀ ਵਾਰ ਫਿਲਮ ਗਹਿਰਾਈਆਂ ਵਿੱਚ ਨਜ਼ਰ ਆਈ ਸੀ। ਫਿਲਮ ਲਾਈਗਰ ਦੇ ਨਾਲ ਅਨੰਨਿਆ ਸਾਊਥ ਇੰਡਸਟਰੀ ਵਿੱਚ ਡੈਬਿਊ ਕਰਨ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਵਿਜੇ ਵੀ ਇਸ ਫਿਲਮ ਰਾਹੀਂ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਵਾਲੇ ਹਨ।

image from instagram

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਸਲਮਾਨ ਖ਼ਾਨ ਦੀ ਫ਼ਿਲਮ 'ਕਭੀ ਈਦ ਕਭੀ ਦੀਵਾਲੀ' ਦੇ 'ਆਊਟ' ਹੋਣ ਦੀਆਂ ਅਫਵਾਹਾਂ 'ਤੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

ਇਸ ਫਿਲਮ 'ਚ ਵਿਜੇ ਅਤੇ ਅਨੰਨਿਆ ਪਾਂਡੇ ਤੋਂ ਇਲਾਵਾ ਰਾਮਿਆ ਕ੍ਰਿਸ਼ਨਨ, ਰੋਨਿਤ ਰਾਏ ਅਤੇ ਮਕਰੰਦ ਦੇਸ਼ਪਾਂਡੇ ਵਰਗੇ ਵੱਡੇ ਸਿਤਾਰੇ ਵੀ ਅਹਿਮ ਭੂਮਿਕਾਵਾਂ 'ਚ ਹਨ। ਇੰਨਾ ਹੀ ਨਹੀਂ ਫਿਲਮ 'ਚ ਮਸ਼ਹੂਰ ਮੁੱਕੇਬਾਜ਼ ਮਾਈਕ ਟਾਇਸਨ ਕੈਮਿਓ ਰੋਲ 'ਚ ਨਜ਼ਰ ਆਉਣਗੇ। ਇਹ ਫਿਲਮ 25 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 

View this post on Instagram

 

A post shared by Charmmekaur (@charmmekaur)

You may also like