ਵਿਜੇ ਦੇਵਰਕੋਂਡਾ ਨੇ ਉਨ੍ਹਾਂ ਨੂੰ ਹੰਕਾਰੀ ਦੱਸਣ ਵਾਲੇ ਥੀਏਟਰ ਮਾਲਿਕ ਨਾਲ ਕੀਤੀ ਮੁਲਾਕਾਤ, ਵਾਇਰਲ ਹੋਈ ਤਸਵੀਰ

written by Pushp Raj | August 28, 2022

Vijay Deverakonda meet theater owner: ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਲਾਈਗਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਲਾਇਗਰ ਦੇ ਖਿਲਾਫ ਵੀ ਬਾਈਕਾਟ ਟਰੈਂਡ ਚੱਲ ਰਿਹਾ ਸੀ। ਇਸ ਉੱਤੇ ਬਿਆਨ ਦੇਣ ਨੂੰ ਲੈ ਕੇ ਵਿਜੇ ਨੇ ਇੱਕ ਬਿਆਨ ਦਿੱਤਾ ਸੀ, ਜਿਸ ਦੇ ਚੱਲਦੇ ਇੱਕ ਥੀਏਟਰ ਮਾਲਿਕ ਨੇ ਵਿਜੇ ਨੂੰ ਹੰਕਾਰੀ ਦੱਸਿਆ ਸੀ। ਹੁਣ ਵਿਜੇ ਨੇ ਹੰਕਾਰੀ ਕਹਿਣ ਵਾਲੇ ਇਸ ਥੀਏਟਰ ਮਾਲਿਕ ਨਾਲ ਮੁਲਾਕਾਤ ਕੀਤੀ ਹੈ।

image From intsagram

ਕਰਣ ਜੌਹਰ ਕੇ ਬੈਨਰ ਬਣੀ ਵਿਜੇ ਦੇਵਰਕੋਂਡਾ ਦੀ ਫ਼ਿਲਮ ਲਾਈਗਰ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇੱਕ ਇੰਟਰਵਿਊ ਦੇ ਦੌਰਾਨ ਜਦੋਂ ਪੈਪਰਾਜ਼ੀਸ ਨੇ ਵਿਜੇ ਨੂੰ ਸਵਾਲ ਕੀਤਾ ਤਾਂ, ਵਿਜੇ ਨੇ ਕਿਹਾ ਸੀ ਕਿ ਵੇਖਦੇ ਹਾਂ ਸਾਨੂੰ ਕੌਣ ਰੋਕੇਗਾ ਦੇਖ ਲਵਾਂਗੇ' ਇਸ ਬਿਆਨ ਤੋਂ ਬਾਅਦ ਲਗਾਤਾਰ ਉਨ੍ਹਾਂ ਦੀ ਫ਼ਿਲਮ ਲਾਈਗਰ ਦਾ ਬਾਈਕਾਟ ਕੀਤਾ ਜਾ ਰਿਹਾ ਸੀ।

image From intsagram

ਵਿਜੇ ਦੇ ਇਸ ਬਿਆਨ 'ਤੇ ਮਨੋਜ ਦੇਸਾਈ ਨਾਂਅ ਦਾ ਇੱਕ ਥੀਏਟਰ ਮਾਲਿਕ ਬੇਹੱਦ ਖਫਾ ਸੀ। ਇਸ ਥੀਏਟਰ ਮਾਲਿਕ ਨੇ ਵਿਜੇ ਦੇਵਰਕੋਂਡਾ ਨੂੰ ਹੰਕਾਰੀ ਦੱਸਿਆ ਸੀ। ਦੱਸ ਦਈਏ ਥਿਏਟਰ ਦੇ ਮਾਲਕ ਮਨੋਜ ਦੇਸਾਈ ਨੇ ਗੈਟੀ ਗੈਲੇਕਸੀ ਅਤੇ ਮਰਾਠਾ ਮੰਦਰ ਥੀਏਟਰ ਦੇ ਮਾਲਿਕ ਹਨ।

ਮੀਡੀਆ ਰਿਪੋਰਟਸ ਦੇ ਮੁਤਾਬਕ ਵਿਜੇ ਨੇ ਮਨੋਜ ਦੇਸਾਈ ਨਾਲ ਮੁਲਾਕਾਤ ਕੀਤੀ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਦੋਵੇਂ ਇਕੱਠੇ ਪੋਜ਼ ਦੇ ਰਹੇ ਹਨ। ਆਂਧਰਾ ਬਾਕਸ ਆਫਿਸ ਨੇ ਟਵਿੱਟਰ 'ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, 'ਵਿਜੇ ਦੇਵਰਕੋਂਡਾ ਨੇ ਮੁੰਬਈ ਦੇ ਪ੍ਰਦਰਸ਼ਕ ਮਨੋਜ ਦੇਸਾਈ ਨਾਲ ਮੁਲਾਕਾਤ ਕੀਤੀ ਅਤੇ ਬਾਈਕਾਟ/OTT 'ਤੇ ਦਿੱਤੇ ਬਿਆਨ 'ਤੇ ਅਫਸੋਸ ਪ੍ਰਗਟ ਕੀਤਾ। ਉਹ ਭਲਕੇ ਦੁਬਈ ਵਿੱਚ ਹੋਣ ਵਾਲੇ ਏਸ਼ੀਆ ਕੱਪ ਦੌਰਾਨ ਫ਼ਿਲਮ ਦੀ ਪ੍ਰਮੋਸ਼ਨ ਕਰਨ ਲਈ ਪਹੁੰਚਣਗੇ।

image From intsagram

ਹੋਰ ਪੜ੍ਹੋ: ਈਸ਼ਾਨ ਖੱਟਰ ਨੇ ਸਮੁੰਦਰ ਦੇ ਕਿਨਾਰੇ ਖਰੀਦੀਆ ਆਪਣਾ ਪਹਿਲਾ ਘਰ, ਫੈਨਜ਼ ਨਾਲ ਸ਼ੇਅਰ ਕੀਤੀ ਝਲਕ

ਥੀਏਟਰ ਮਾਲਿਕ ਨਾਲ ਮੁਲਕਾਤ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਫੈਨਜ਼ ਵਿਜੇ ਦੇਵਰਕੋਂਡਾ ਲਈ ਤਰ੍ਹਾਂ -ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਪੋਸਟ 'ਤੇ ਟਿੱਪਣੀ ਕੀਤੀ, 'ਉਹ ਗ਼ਲਤਫਹਿਮੀ ਦੂਰ ਕਰਨ ਗਿਆ ਸੀ।' ਇੱਕ ਨੇ ਕਿਹਾ, 'ਤੁਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ।'

You may also like