ਵਿੰਦੂ ਦਾਰਾ ਸਿੰਘ ਪਿਤਾ ਦਾਰਾ ਸਿੰਘ ਵਾਂਗ ਖੇਡਦੇ ਨੇ ਖ਼ਤਰਿਆਂ ਦੇ ਨਾਲ, ਦੇਖੋ ਵੀਡੀਓ
‘ਰੁਸਤਮ-ਏ-ਹਿੰਦ’, ‘ਰੁਸਤਮ-ਏ-ਪੰਜਾਬ’ ਅਤੇ ‘ਵਰਲਡ ਚੈਂਪੀਅਨ’ ਵਰਗੇ ਖਿਤਾਬ ਹਾਸਲ ਕਰਨ ਵਾਲੇ ਦਾਰਾ ਸਿੰਘ ਨੇ ਪਹਿਲਵਾਨੀ ਦੇ ਨਾਲ ਅਦਾਕਾਰੀ ‘ਚ ਵੀ ਆਪਣਾ ਨਾਂਅ ਚਮਕਾਇਆ ਹੈ। ਜਿਸ ਦੇ ਚੱਲਦੇ ਉਨ੍ਹਾਂ ਦੇ ਪੁੱਤਰ ਵਿੰਦੂ ਦਾਰਾ ਸਿੰਘ ਨੇ ਵੀ ਅਦਾਕਾਰੀ ‘ਚ ਵੀ ਨਾਂਅ ਖੱਟਿਆ ਹੈ। ਵਿੰਦੂ ਦਾਰਾ ਸਿੰਘ ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਖ਼ਤਰਨਾਕ ਸਟੰਟ ਵਾਲੀ ਵੀਡੀਓ ਅਪਲੋਡ ਕੀਤੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਕੇ ਉਨ੍ਹਾਂ ਨੇ ਕਿਵੇਂ ਲੋਹੇ ਦੀ ਰਾਡ ਨੂੰ ਆਪਣੇ ਗਲੇ ਦੇ ਨਾਲ ਮੋੜ ਦਿੰਦੇ ਨੇ। ਇਹ ਸਾਰਾ ਸਟੰਟ ਉਨ੍ਹਾਂ ਪੂਰੇ ਸੁਰੱਖਿਆ ਦੇ ਨਿਰੀਖਣ ‘ਚ ਕੀਤਾ ਹੈ। ਇਵੇਂ ਦੇ ਖ਼ਤਰਨਾਕ ਸਟੰਟਸ ਨੂੰ ਕਦੇ ਵੀ ਸੁਰੱਖਿਆ ਨਿਰੀਖਣ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ ਹੈ।
ਵਿੰਦੂ ਦਾਰਾ ਸਿੰਘ ਨੇ ਕਈ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਜਿਵੇਂ ਸੰਨ ਆਫ਼ ਸਰਦਾਰ, ਕਮਬਖ਼ਤ ਇਸ਼ਕ, ਜੱਟ ਜੇਮਸ ਬਾਂਡ, ਹਾਉਸ ਫੁੱਲ ਆਦਿ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।