ਟੀਵੀ ਅਦਾਕਾਰਾ ਵਿੰਨੀ ਅਰੋੜਾ ਨੇ ਪਤੀ ਧੀਰਜ ਧੂਪਰ ਨਾਲ ਸਾਂਝਾ ਕੀਤਾ ਪ੍ਰੈਗਨੈਂਸੀ ਫੋਟੋਸ਼ੂਟ, ਕੈਪਸ਼ਨ ‘ਚ ਲਿਖੀ ਦਿਲ ਦੀ ਗੱਲ

written by Lajwinder kaur | July 31, 2022

Vinny Arora shares maternity shoot:  ਟੀਵੀ ਅਦਾਕਾਰ ਧੀਰਜ ਧੂਪਰ ਅਤੇ ਵਿੰਨੀ ਅਰੋੜਾ ਜਲਦੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੋਹਾਂ ਨੇ ਹਾਲ ਹੀ 'ਚ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ ਅਤੇ ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ। ਤਸਵੀਰਾਂ 'ਚ ਵਿੰਨੀ ਅਤੇ ਧੀਰਜ ਇੱਕ-ਦੂਜੇ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਵਿੰਨੀ ਅਰੋੜਾ ਨੇ ਕਰੀਮ ਰੰਗ ਦਾ ਆਉਟਫਿੱਟ ਪਾਇਆ ਹੋਇਆ ਅਤੇ ਧੀਰਜ ਧੂਪਰ ਨੇ ਚਿੱਟੀ ਕਮੀਜ਼ ਅਤੇ ਜੀਨਸ ਪਹਿਨੀ ਹੋਈ ਹੈ। ਦੋਵੇਂ ਕਾਫੀ ਕਿਊਟ ਲੱਗ ਰਹੇ ਹਨ ਅਤੇ ਇਹ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਸਰਬਜੀਤ ਚੀਮਾ ਦੇ ਦੋਵੇਂ ਪੁੱਤਰ ਗੁਰਵਰ ਚੀਮਾ ਅਤੇ ਸੁਖਮਨ ਚੀਮਾ ਲੈ ਕੇ ਆ ਰਹੇ ਨੇ ‘TIK TOK’ ਗੀਤ, ਗਾਇਕ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ੀ

vinay arora

ਵਿੰਨੀ ਅਰੋੜਾ ਇਸ ਖੂਬਸੂਰਤ ਡਰੈੱਸ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ ਅਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਤੁਹਾਡੇ ਵੱਲੋਂ ਗਿਫਟ ਕੀਤੀ ਖੁਸ਼ੀ ਹੁਣ ਛੋਟੀਆਂ ਕਿੱਕਾਂ 'ਚ ਬਦਲ ਗਈ ਹੈ।' ਕਮੈਂਟ ਬਾਕਸ 'ਚ ਲੋਕ ਵਿੰਨੀ ਅਤੇ ਧੀਰਜ ਦੀ ਜੋੜੀ ਦੀ ਖੂਬ ਤਾਰੀਫ ਕਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

vinny and dheeraj

ਕਈ ਮਸ਼ਹੂਰ ਹਸਤੀਆਂ ਨੇ ਵੀ ਵਿੰਨੀ ਅਰੋੜਾ ਅਤੇ ਧੀਰਜ ਧੂਪਰ ਦੀਆਂ ਤਾਰੀਫਾਂ ਦੇ ਬੰਨ੍ਹੇ ਹਨ। ਸ਼ਾਇਨੀ ਦੋਸ਼ੀ, ਰੂਹੀ ਚਤੁਰਵੇਦੀ ਅਤੇ ਸੁਦੀਪ ਸਾਹਿਰ, ਜੋ ਕਿ ਜੋੜੇ ਦੇ ਬਹੁਤ ਕਰੀਬ ਹਨ, ਉਹ ਵੀ ਕਮੈਂਟ ਕਰਕੇ ਇਸ ਜੋੜੇ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

Vinny Arora shared baby bump pic

ਇਸ ਤੋਂ ਪਹਿਲਾਂ ਵੀ ਵਿੰਨੀ ਫੈਨਜ਼ ਲਈ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹੀ ਹੈ। ਹਾਲ ਹੀ 'ਚ ਉਸ ਨੇ ਧੀਰਜ ਧੂਪਰ ਨਾਲ ਲਾਲ ਡਰੈੱਸ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

 

 

You may also like