ਮਰਹੂਮ ਅਦਾਕਾਰ ਵਿਨੋਦ ਖੰਨਾ ਦਾ ਪੁੱਤਰ ਵੀ ਚੱਲਿਆ ਪਿਤਾ ਦੀ ਰਾਹ,ਅਪਨਾਉਣ ਜਾ ਰਿਹਾ ਹੈ ਅਧਿਆਤਮ ਦੀ ਰਾਹ,ਕਦੇ ਪੂਨਮ ਪਾਂਡੇ ਨਾਲ ਸਨ ਅਫੇਅਰ ਦੀਆਂ ਖ਼ਬਰਾਂ

Written by  Shaminder   |  November 05th 2019 11:23 AM  |  Updated: November 05th 2019 11:23 AM

ਮਰਹੂਮ ਅਦਾਕਾਰ ਵਿਨੋਦ ਖੰਨਾ ਦਾ ਪੁੱਤਰ ਵੀ ਚੱਲਿਆ ਪਿਤਾ ਦੀ ਰਾਹ,ਅਪਨਾਉਣ ਜਾ ਰਿਹਾ ਹੈ ਅਧਿਆਤਮ ਦੀ ਰਾਹ,ਕਦੇ ਪੂਨਮ ਪਾਂਡੇ ਨਾਲ ਸਨ ਅਫੇਅਰ ਦੀਆਂ ਖ਼ਬਰਾਂ

ਵਿਨੋਦ ਖੰਨਾ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਇੱਕ ਲੰਮਾ ਸਮਾਂ ਬਾਲੀਵੁੱਡ 'ਤੇ ਰਾਜ ਕੀਤਾ । ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ 'ਚ ਕਈ ਕਾਮਯਾਬ ਫ਼ਿਲਮਾਂ ਦਿੱਤੀਆਂ । ਪਰ ਉਨ੍ਹਾਂ ਵਾਂਗ ਉਨ੍ਹਾਂ ਦੇ ਪੁੱਤਰ ਫ਼ਿਲਮਾਂ 'ਚ ਕੁਝ ਖ਼ਾਸ ਨਹੀਂ ਕਰ ਪਾਏ । ਹਾਲਾਂਕਿ ਅਕਸ਼ੇ ਖੰਨਾ ਨੇ ਜ਼ਰੂਰ ਕੁਝ ਹਿੱਟ ਫ਼ਿਲਮਾਂ ਦਿੱਤੀਆਂ । ਪਰ ਉਨ੍ਹਾਂ ਦੇ ਦੂਜੇ ਪੁੱਤਰ ਸਾਕਸ਼ੀ ਖੰਨਾ ਲਾਈਮ ਲਾਈਟ ਤੋਂ ਹਮੇਸ਼ਾ ਹੀ ਦੂਰ ਰਹੇ ਹਨ ।

ਹੋਰ ਵੇਖੋ:ਬਾਲੀਵੁੱਡ ਦੇ ਇਸ ਅਦਾਕਾਰ ਨਾਲ ਰੋਮਾਂਟਿਕ ਸੀਨ ਕਰਨ ਤੋਂ ਡਰਦੀਆਂ ਸਨ ਮਾਧੁਰੀ ਤੇ ਡਿੰਪਲ ਕਪਾਡੀਆ, ਇਹ ਸੀ ਵੱਡਾ ਕਾਰਨ

viond khanna viond khanna

ਹਾਲਾਂਕਿ ਕੁਝ ਸਮਾਂ ਪਹਿਲਾਂ ਸਾਕਸ਼ੀ ਖੰਨਾ ਦੇ ਬਾਲੀਵੁੱਡ 'ਚ ਐਂਟਰੀ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਪਰ ਸਾਕਸ਼ੀ ਨੇ ਫ਼ਿਲਮਾਂ ਤੋਂ ਦੂਰੀ ਹੀ ਬਣਾਈ ਰੱਖੀ ਅਤੇ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਹ ਜਲਦ ਹੀ ਆਪਣੇ ਪਿਤਾ ਦੀ ਰਾਹ 'ਤੇ ਚੱਲਣ ਜਾ ਰਹੇ ਨੇ ।

viond khanna with family viond khanna with family

ਉਹ ਸੰਸਾਰਕ ਮੋਹ ਮਾਇਆ ਤਿਆਗ ਕੇ ਸੰਨਿਆਸੀ ਬਣਨ ਜਾ ਰਹੇ ਹਨ ।ਖ਼ਬਰਾਂ ਆ ਰਹੀਆਂ ਹਨ ਕਿ ਸਾਕਸ਼ੀ ਖੰਨਾ ਨੇ ਓਸ਼ੋ ਇੰਟਰਨੈਸ਼ਨਲ ਜੁਆਇਨ ਕਰ ਲਿਆ ਹੈ, ਹਾਲਾਂਕਿ ਹੁਣ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ।ਸਪਾਟਬੁਆਏ ਦੀ ਇਕ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਗਿਆ ਹੈ ਕਿ ਵਿਨੋਦ ਖੰਨਾ ਦੇ ਬੇਟੇ ਸਾਕਸ਼ੀ ਵੀ ਅਧਿਆਤਮ ਵੱਲ ਜਾ ਰਹੇ ਹਨ।

sakshi khanna sakshi khanna

ਦੱਸ ਦਈਏ ਕਿ ਵਿਨੋਦ ਖੰਨਾ ਨੇ ਵੀ ਉਸ ਸਮੇਂ ਅਧਿਆਤਮ ਦਾ ਰਸਤਾ ਅਪਣਾ ਲਿਆ ਸੀ ਜਦੋਂ ਉਨ੍ਹਾਂ ਦਾ ਕਰੀਅਰ ਬੁਲੰਦੀਆਂ ਨੂੰ ਛੂਹ ਰਿਹਾ ਸੀ । ਦੱਸ ਦਈਏ ਕਿ ਸਾਕਸ਼ੀ ਖੰਨਾ ਵਿਨੋਦ ਖੰਨਾ ਦੀ ਦੂਜੀ ਪਤਨੀ ਕਵਿਤਾ ਦੇ ਪੁੱਤਰ ਹਨ ।

viond khanna viond khanna

ਕਦੇ ਪੂਨਮ ਪਾਂਡੇ ਨਾਲ ਸਨ ਅਫੇਅਰ ਦੀਆਂ ਖ਼ਬਰਾਂ ।ਖ਼ਬਰਾਂ ਮੁਤਾਬਕ ਸਾਕਸ਼ੀ ਖੰਨਾ ਦੀਆਂ ਅਦਾਕਾਰਾ ਪੂਨਮ ਪਾਂਡੇ ਨਾਲ ਅਫੇਅਰ ਦੀ ਚਰਚਾ ਵੀ ਸੀ । ਪਰ ਹੁਣ ਉਨ੍ਹਾਂ ਵੱਲੋਂ ਅਧਿਆਤਮ ਦਾ ਰਸਤਾ ਚੁਣੇ ਜਾਣ ਦੀਆਂ ਖ਼ਬਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network