ਨੇਹਾ ਕੱਕੜ ਦਾ ਇਹ ਪੁਰਾਣਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਗਰੀਬ ਬੱਚਿਆਂ ਦੇ ਚਿਹਰੇ ‘ਤੇ ਬਿਖੇਰੀ ਮੁਸਕਾਨ, ਦੇਖੋ ਵੀਡੀਓ

written by Lajwinder kaur | April 29, 2021

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਜਿਨ੍ਹਾਂ ਨੂੰ ਉਨ੍ਹਾਂ ਦੇ ਚੁਲਬੁਲੇ ਸੁਭਾਅ ਕਰਕੇ ਵੀ ਜਾਣਿਆ ਜਾਂਦਾ ਹੈ ਉਨ੍ਹਾਂ ਦੇ ਹੱਸਮੁੱਖ ਸੁਭਾਅ ਹੋਣ ਕਰਕੇ ਸੋਸ਼ਲ ਮੀਡੀਆ ਉੱਤੇ ਲੰਬੀ ਚੌੜੀ ਫੈਨ ਫਾਲਵਿੰਗ ਹੈ। ਜਿਸ ਕਰਕੇ ਉਨ੍ਹਾਂ ਦੇ ਵੀਡੀਓਜ਼ ਤੇ ਤਸਵੀਰਾਂ ਖੂਬ ਸ਼ੇਅਰ ਹੁੰਦੀਆਂ ਰਹਿੰਦੀਆਂ ਨੇ। ਅਜਿਹੇ ‘ਚ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

image of neha kakkar image source- instagram
  ਹੋਰ ਪੜ੍ਹੋ :  ਸ਼ਿਲਪਾ ਸ਼ੈੱਟੀ ਨੇ ਆਪਣੀ ਛੋਟੀ ਭੈਣ ਸ਼ਮਿਤਾ ਸ਼ੈੱਟੀ ਦੇ ਨਾਲ ਸਾਂਝਾ ਕੀਤਾ ਮਸਤੀ ਵਾਲਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
bollywood singer neha kakkar image source- instagram
ਨੇਹਾ ਕੱਕੜ ਦੇ ਇੱਕ ਫੈਨ ਫੇਜ ਨੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ। ਇਹ ਵੀਡੀਓ ਨੇਹਾ ਕੱਕੜ ਦੇ ਵਿਆਹ ਤੋਂ ਬਾਅਦ ਦੀ ਹੈ। ਉਨ੍ਹਾਂ ਦੇ ਹੱਥਾਂ ‘ਚ ਲਾਲ ਰੰਗ ਦਾ ਚੂੜਾ ਨਜ਼ਰ ਆ ਰਿਹਾ ਹੈ। ਉਹ ਗੱਡੀ ‘ਚ ਬੈਠੀ ਹੋਈ ਤੇ ਬਾਹਰ ਖੜ੍ਹੇ ਦੋ ਬੱਚਿਆਂ ਨੂੰ ਹਾਏ-ਹੈਲੋ ਕਰ ਰਹੀ ਹੈ। ਫਿਰ ਨੇਹਾ ਕੱਕੜ ਨੇ ਆਪਣੀ ਕਾਰ ਦਾ ਸ਼ੀਸ਼ਾ ਖੋਲ੍ਹ ਕੇ ਉਨ੍ਹਾਂ ਬੱਚਿਆਂ ਨੂੰ ਪੁੱਛਿਆ ਉਹ ਕੀ ਕਹਿਣਾ ਚਾਹੁੰਦੇ ਨੇ। ਤਾਂ ਬੱਚੇ ਨੇ ਕਿਹਾ ਅਸੀਂ ਬਸ ‘ਹਾਏ’ ਹੀ ਕਹਿਣਾ ਚਾਹੁੰਦੇ ਸੀ। ਬੱਚਿਆਂ ਦੀ ਇਹ ਵਿਸ਼ ਨੇਹਾ ਕੱਕੜ ਨੇ ਆਪਣੇ ਮੋਬਾਇਲ ਦੇ ਕੈਮਰੇ ‘ਚ ਕੈਦ ਕਰ ਲਈ। ਵੀਡੀਓ ‘ਚ ਦੇਖ ਸਕਦੇ ਹੋ ਨੇਹਾ ਨੂੰ ਮਿਲਕੇ ਬੱਚਿਆਂ ਦੇ ਚਿਹਰੇ ਉੱਤ ਜਿਹੜੀ ਖੁਸ਼ੀ ਆਈ ਉਹ ਅਣਮੁੱਲੀ ਹੈ। ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ।
bollywood singer neha kakkar withe hubby rohanpreet image source- instagram
ਜੇ ਗੱਲ ਕਰੀਏ ਨੇਹਾ ਕੱਕੜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਕਈ ਹਿੱਟ ਦਿੱਤੇ ਨੇ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ।
neha kakkar and rohanpreet singh image source- instagram
 
View this post on Instagram
 

A post shared by Neha Kakkar (@its_nehakakkar)

 

0 Comments
0

You may also like