ਪੰਜਾਬੀ ਗੀਤ 'ਤੇ ਇਸ ਬਜ਼ੁਰਗ ਬੀਬੀ ਨੇ ਪਾਇਆ ਅਜਿਹਾ ਭੰਗੜਾ, ਚੰਗੇ-ਚੰਗੇ ਗੱਭਰੂ ਵੀ ਫੇਲ ਨਜ਼ਰ ਆ ਰਹੇ ਨੇ

written by Lajwinder kaur | December 23, 2022 03:54pm

Aunty performs bhangra, viral video: ਸੋਸ਼ਲ ਮੀਡੀਆ ਕਿਸੇ ਨੂੰ ਵੀ ਸਟਾਰ ਬਣਾ ਸਕਦਾ ਹੈ, ਸ਼ਰਤ ਸਿਰਫ ਇਹ ਹੈ ਕਿ ਤੁਹਾਡੇ ਵਿਚ ਉਹ ਹੁਨਰ ਹੋਣਾ ਚਾਹੀਦਾ ਹੈ, ਜੋ ਕਿ ਸਭ ਦਾ ਦਿਲ ਜਿੱਤ ਲਵੇ। ਸੋਸ਼ਲ ਮੀਡੀਆ ਉੱਤੇ ਅਕਸਰ ਹੀ ਅਜੇ ਵੀਡੀਓਜ਼ ਵਾਇਰਲ ਹੁੰਦੇ ਹਨ, ਜੋ ਕਿ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਕਈ ਵਾਰ ਕੁਝ ਵੀਡੀਓਜ਼ ਦਰਸ਼ਕਾਂ ਨੂੰ ਭਾਵੁਕ ਕਰ ਦਿੰਦੇ ਹਨ।

60 year old lady dance on punjabi song

ਪ੍ਰਤਿਭਾ ਕਿਸੇ ਵੀ ਉਮਰ 'ਤੇ ਨਿਰਭਰ ਨਹੀਂ ਹੁੰਦੀ, ਅਜਿਹੀ ਮਿਸਾਲ ਪੇਸ਼ ਕੀਤੀ ਹੈ ਇੱਕ ਬਜ਼ੁਰਗ ਔਰਤ ਨੇ, ਜਿਸ ਨੇ ਲੋਕਾਂ ਨੂੰ ਆਪਣੇ ਡਾਂਸ ਦੇ ਹੁਨਰ ਦਾ ਦੀਵਾਨਾ ਬਣਾ ਦਿੱਤਾ ਹੈ। ਇਸ ਔਰਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਰੀਬ 60 ਸਾਲ ਦੀ ਇਹ ਔਰਤ ਨੇ ਗਾਇਕ ਸੁਰਜੀਤ ਬਿੰਦਰਖੀਆ ਦੇ ਮਸ਼ਹੂਰ ਗੀਤ ਤੇਰਾ ਯਾਰ ਬੋਲਦਾ ਉੱਤੇ ਇੰਨਾ ਸ਼ਾਨਦਾਰ ਭੰਗੜਾ ਪਾਇਆ ਹੈ ਕਿ ਲੋਕ ਤਾੜੀਆਂ ਮਾਰਨ ਲਈ ਮਜਬੂਰ ਹੋ ਰਹੇ ਹਨ।

see viral video of old lady

ਹੋਰ ਪੜ੍ਹੋ : ਆਸਕਰ ਅਵਾਰਡ ਲਈ ਸ਼ਾਰਟਲਿਸਟ ਹੋਣ ਵਾਲਾ ਪਹਿਲਾ ਭਾਰਤੀ ਗੀਤ ਬਣਿਆ ਫ਼ਿਲਮ ‘RRR’ ਦਾ 'ਨਾਟੂ ਨਾਟੂ'

ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਇਸ ਵੀਡੀਓ 'ਚ ਇਹ ਬਜ਼ੁਰਗ ਔਰਤ ਪੰਜਾਬੀ ਗੀਤ 'ਤੇ ਖੂਬ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ, ਖਾਸ ਗੱਲ ਇਹ ਹੈ ਕਿ ਇਸ ਪੂਰੀ ਡਾਂਸ ਪਰਫਾਰਮੈਂਸ ਦੌਰਾਨ ਉਸ ਦੇ ਚਿਹਰੇ 'ਤੇ ਮੁਸਕਰਾਹਟ ਬਣੀ ਰਹਿੰਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਖੁਦ ਆਪਣੇ ਡਾਂਸ ਦਾ ਕਿੰਨਾ ਆਨੰਦ ਲੈ ਰਹੀ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਇਸ ਔਰਤ ਦੇ ਹੱਥ ਉੱਤੇ ਸੱਟ ਵੀ ਲੱਗੀ ਹੋਈ ਹੈ ਪਰ ਫਿਰ ਉਹ ਪੂਰੀ ਜ਼ਿੰਦਾਦਿਲੀ ਦੇ ਨਾਲ ਭੰਗੜਾ ਪਾ ਰਹੀ ਹੈ।  ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।

viral video of old lady

You may also like