ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ ਅਮਰਿੰਦਰ ਗਿੱਲ ਦਾ ਇਹ ਵੀਡੀਓ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਪੁਰਾਣਾ ਵੀਡੀਓ

written by Lajwinder kaur | June 30, 2021

ਪੰਜਾਬੀ ਮਿਊਜ਼ਿਕ ਜਗਤ ਦੇ ਹਰਮਨ ਪਿਆਰੇ ਗਾਇਕ ਅਮਰਿੰਦਰ ਗਿੱਲ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ। ਇਸ ਦਾ ਕਾਰਨ ਹੈ ਉਨ੍ਹਾਂ ਦੇ ਬਹੁਤ ਘੱਟ ਇੰਟਰਵਿਊਜ਼ ਨੇ। ਜੀ ਹਾਂ ਉਹ ਬਹੁਤ ਹੀ ਘੱਟ ਇੰਟਰਵਿਊਜ਼ ਤੇ ਲਾਈਵ ਹੁੰਦੇ ਨੇ। ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਬਹੁਤ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੀ ਇੱਕ ਝਲਕ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ। ਅਜਿਹੇ ‘ਚ ਉਨ੍ਹਾਂ ਦਾ ਇੱਕ ਗੀਤ ਗਾਉਂਦੇ ਹੋਇਆ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਉਹ ‘ਜਦੋਂ ਮਿਲਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ’ ਗਾਉਂਦੇ ਹੋਏ ਨਜ਼ਰ ਆ ਰਹੇ ਨੇ।

Amrinder Image Source: .instagram
ਹੋਰ ਪੜ੍ਹੋ : ਸਰਗੁਣ ਮਹਿਤਾ ਦੋ ਮਹੀਨੇ ਬਾਅਦ ਮਿਲੀ ਪਤੀ ਨੂੰ, ਪਤਨੀ ਨੂੰ ਦੇਖਕੇ ਖੁਸ਼ੀ ਦੇ ਨਾਲ ਭਾਵੁਕ ਹੋਏ ਰਵੀ ਦੁਬੇ, ਦੇਖੋ ਵੀਡੀਓ
ਹੋਰ ਪੜ੍ਹੋ : ਖ਼ਾਨ ਸਾਬ ਨੇ ਕਰਵਾਇਆ ਨਵਾਂ ਹੇਅਰ ਸਟਾਈਲ, ਪ੍ਰਸ਼ੰਸਕ ਕਰ ਰਹੇ ਨੇ ਮਜ਼ੇਦਾਰ ਕਮੈਂਟ, ਇੱਕ ਯੂਜ਼ਰ ਨੇ ਕਿਹਾ–‘ਭਾਈ ਟਵਿੱਟਰ ਲੱਗ..
inside image of amrinder gill Image Source: .instagram
ਇਹ ਵੀਡੀਓ ਉਨ੍ਹਾਂ ਦਾ ਪੀਟੀਸੀ ਪੰਜਾਬੀ ਦੇ ਨਾਲ ਦਿੱਤੇ ਹੋਏ ਇੰਟਰਵਿਊ ਦਾ ਹੈ। ਜੋ ਕਿ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਦਰਸ਼ਕਾਂ ਨੂੰ ਆਪਣੇ ਗਾਇਕ ਅਮਰਿੰਦਰ ਗਿੱਲ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।
Amrinder Gill Shared First Look Of His Most Awaited Album 'Judaa-3' With Fans Image Source: .instagram
ਜੇ ਗੱਲ ਕਰੀਏ ਅਮਰਿੰਦਰ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣੀ ਮਿਊਜ਼ਿਕ ਐਲਬਮ ‘ਜੁਦਾ-3’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਬਾਕਮਾਲ ਦਾ ਕੰਮ ਕਰ ਰਹੇ ਨੇ।  
 
View this post on Instagram
 

A post shared by PTC Punjabi (@ptc.network)

0 Comments
0

You may also like