ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਕਰਨ ਔਜਲਾ ਦਾ ਇਹ ਪੁਰਾਣਾ ਵੀਡੀਓ, ਭੈਣਾਂ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆਏ ਗਾਇਕ

written by Lajwinder kaur | August 03, 2020 10:42am

ਅੱਜ ਪੂਰਾ ਦੇਸ਼ ਰੱਖੜੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰ ਰਿਹਾ ਹੈ । ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਣ ਵਾਲਾ ਤਿਉਹਾਰ ਰੱਖੜੀ , ਦੇਸੀ ਮਹੀਨੇ ਸਾਉਣ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ । ਅਜਿਹੇ ‘ਚ ਪੰਜਾਬੀ ਕਲਾਕਾਰਾਂ ਵੀ ਇਸ ਤਿਉਹਾਰ ਬਹੁਤ ਪਿਆਰ ਦੇ ਨਾਲ ਮਨਾਉਂਦੇ ਨੇ ।

 

ਹੋਰ ਵੇਖੋ : ਕਰਨ ਔਜਲਾ ਦੀ ਦੋਵੇਂ ਬਾਹਾਂ ‘ਤੇ ਬਣੇ ਟੈਟੂਆਂ ਪਿੱਛੇ ਕਿ ਹੈ Story, ਕਿਉਂ ਬਣਾਇਆ ਮਾਂ-ਬਾਪ, Wolf ਤੇ ਸ਼ਹੀਦਾਂ ਦੇ Tattoo

ਸੋਸ਼ਲ ਮੀਡੀਆ ਉੱਤੇ ਪੰਜਾਬੀ ਗਾਇਕ ਕਰਨ ਔਜਲਾ ਦੇ ਇੱਕ ਪੁਰਾਣਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੀ ਭੈਣਾਂ ਦੇ ਨਾਲ ਦਿਖਾਈ ਦੇ ਰਹੇ ਨੇ । ਉਨ੍ਹਾਂ ਦੀ ਭੈਣਾਂ ਆਪਣੇ ਭਰਾ ਕਰਨ ਔਜਲਾ ਦੇ ਹੱਥ ‘ਤੇ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੇ ਨੇ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।  

ਜੇ ਗੱਲ ਕਰੀਏ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਗੀਤਾਂ ਦੀ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ । ਹਾਲ ਹੀ ‘ਚ ਉਹ ‘ਹਾਂ ਹੈਗੇ ਆ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ । ਇਹ ਗੀਤ ਅਜੇ ਤੱਕ ਟਰੈਂਡਿੰਗ ‘ਚ ਚੱਲ ਰਿਹਾ ਹੈ ।

You may also like