ਉਰਫੀ ਜਾਵੇਦ ਨੇ ਗੁੱਸੇ ‘ਚ ਮਹਿਲਾ ਹੇਅਰ ਸਟਾਈਲਿਸਟ ਦੇ ਚਿਹਰੇ  'ਤੇ ਸੁੱਟਿਆ ਪਾਣੀ; ਦੇਖੋ ਵਾਇਰਲ ਵੀਡੀਓ

Written by  Lajwinder kaur   |  February 05th 2023 04:57 PM  |  Updated: February 05th 2023 04:57 PM

ਉਰਫੀ ਜਾਵੇਦ ਨੇ ਗੁੱਸੇ ‘ਚ ਮਹਿਲਾ ਹੇਅਰ ਸਟਾਈਲਿਸਟ ਦੇ ਚਿਹਰੇ  'ਤੇ ਸੁੱਟਿਆ ਪਾਣੀ; ਦੇਖੋ ਵਾਇਰਲ ਵੀਡੀਓ

Uorfi Javed viral video: ਅਦਾਕਾਰਾ ਉਰਫੀ ਜਾਵੇਦ ਅਕਸਰ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ। ਜਿੱਥੇ ਕਈ ਲੋਕ ਉਰਫੀ ਦੇ ਕੱਪੜੇ ਪਸੰਦ ਕਰਦੇ ਹਨ, ਉੱਥੇ ਹੀ ਉਸ ਨੂੰ ਕਾਫੀ ਟ੍ਰੋਲ ਵੀ ਕੀਤਾ ਜਾਂਦਾ ਹੈ। ਇਸ ਦੌਰਾਨ ਉਰਫੀ ਜਾਵੇਦ ਇੱਕ ਵਾਰ ਫਿਰ ਸੁਰਖੀਆਂ 'ਚ ਹੈ ਪਰ ਇਸ ਵਾਰ ਕਾਰਨ ਉਨ੍ਹਾਂ ਦਾ ਇੱਕ ਵੀਡੀਓ ਹੈ, ਜਿਸ 'ਚ ਉਹ ਗੁੱਸੇ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਰਫੀ ਗੁੱਸੇ ਨਾਲ ਆਪਣੀ ਮਹਿਲਾ ਹੇਅਰ ਸਟਾਈਲਿਸਟ ਦੇ ਚਿਹਰੇ 'ਤੇ ਪਾਣੀ ਸੁੱਟਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਕਾਰਨ ਉਰਫੀ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।

Uorfi Javed news

ਹੋਰ ਪੜ੍ਹੋ : 'ਮੈਂ ਖਿਲਾੜੀ ਤੂੰ ਅਨਾੜੀ' 'ਤੇ ਅਕਸ਼ੇ ਕੁਮਾਰ ਤੇ ਸਲਮਾਨ ਖ਼ਾਨ ਨੇ ਕੀਤਾ ਜ਼ਬਰਦਸਤ ਡਾਂਸ, ਪ੍ਰਸ਼ੰਸਕ ਕਰ ਰਹੇ ਨੇ ਖੂਬ ਤਾਰੀਫ਼

Uorfi Javed viral video

 

ਉਰਫੀ ਦੀ ਵੀਡੀਓ ਕੀ ਹੈ ਅਤੇ ਸੋਸ਼ਲ ਮੀਡੀਆ ਯੂਜ਼ਰਸ ਦੀ ਕੀ ਪ੍ਰਤੀਕਿਰਿਆ ਹੈ

ਉਰਫੀ ਜਾਵੇਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਰਫੀ ਜਾਵੇਦ ਆਪਣੀ ਮੇਕਅੱਪ ਟੀਮ ਨਾਲ ਬੈਠੀ ਹੈ ਅਤੇ ਕਾਫੀ ਗੁੱਸੇ 'ਚ ਨਜ਼ਰ ਆ ਰਹੀ ਹੈ। ਉਰਫੀ ਆਪਣੀ ਟੀਮ 'ਤੇ ਚੀਕਦੀ ਹੈ-'ਤੁਸੀਂ ਹੱਸ ਰਹੇ ਹੋ, ਤੁਹਾਡਾ ਦਿਮਾਗ ਖਰਾਬ ਹੋ ਰਿਹਾ ਹੈ...' ਉਰਫੀ ਦੇ ਹੱਥ ਵਿੱਚ ਪਾਣੀ ਦੀ ਬੋਤਲ ਹੈ ਅਤੇ ਗੁੱਸੇ ਵਿੱਚ, ਉਰਫੀ ਆਪਣੀ ਮਹਿਲਾ ਹੇਅਰ ਸਟਾਈਲਿਸਟ ਦੇ ਚਿਹਰੇ 'ਤੇ ਪਾਣੀ ਸੁੱਟਦੀ ਹੈ ਅਤੇ ਉੱਚੀ-ਉੱਚੀ ਹੱਸਣ ਲੱਗਦੀ ਹੈ। ਦਰਅਸਲ ਇਹ Urfi ਦਾ ਪ੍ਰੈਂਕ ਵੀਡੀਓ ਹੈ, ਜੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

viral video Uorfi Javed

ਉਰਫੀ ਦਾ ਸਟਾਈਲਿਸ਼ ਸਟਾਈਲ

ਜ਼ਿਕਰਯੋਗ ਹੈ ਕਿ ਉਰਫੀ ਜਾਵੇਦ ਅਕਸਰ ਆਪਣੇ ਕੱਪੜਿਆਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਰਫੀ ਜਾਵੇਦ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਆਪਣੀ ਫੈਸ਼ਨ ਸੈਂਸ ਕਾਰਨ ਉਸ ਨੂੰ ਨਾ ਸਿਰਫ ਟ੍ਰੋਲਸ ਬਲਕਿ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਰਫੀ ਜਾਵੇਦ ਦੇ ਇੰਸਟਾਗ੍ਰਾਮ 'ਤੇ 4 ਮਿਲੀਅਨ ਫਾਲੋਅਰਜ਼ ਹਨ।

viral video Uorfi Javed

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network