ਪਤਨੀ ਕੈਟਰੀਨਾ ਕੈਫ ਲਈ ਵਿੱਕੀ ਕੌਸ਼ਲ ਬਣੇ ਡਾਇਰੈਕਟਰ, ਪ੍ਰਸ਼ੰਸਕਾਂ ਨੇ ਕਿਹਾ- ‘ਬੈਸਟ ਪਤੀ’
Katrina Kaif-Vicky Kaushal Video: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫ਼ਿਲਮ ਫੋਨ ਭੂਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਅਭਿਨੇਤਰੀ ਫ਼ਿਲਮ ਦਾ ਜ਼ੋਰਦਾਰ ਪ੍ਰਚਾਰ ਵੀ ਕਰ ਰਹੀ ਹੈ। ਫ਼ਿਲਮ ‘ਚ ਕੈਟਰੀਨਾ ਕੈਫ ਦੇ ਨਾਲ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ ਅਤੇ ਫ਼ਿਲਮ ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਸੋਸ਼ਲ਼ ਮੀਡੀਆ ਉੱਤੇ ਅਦਾਕਾਰਾ ਦਾ ਇੱਕ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸ ‘ਚ ਉਹ ਹੈਲੋਵੀਨ ਵਾਲੀ ਲੁੱਕ ‘ਚ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀਆਂ ਬੱਚੀਆਂ ਨਾਲ ਮਨਾਇਆ ਹੈਲੋਵੀਨ ਦਾ ਤਿਉਹਾਰ, ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਤਸਵੀਰਾਂ
image source: instagram
ਅਦਾਕਾਰਾ ਕੈਟਰੀਨਾ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਹਾਰਲੇ ਕੁਇਨ ਦੀ ਪੋਸ਼ਾਕ 'ਚ ਨਜ਼ਰ ਆ ਰਹੀ ਹੈ ਅਤੇ ਫੋਟੋਸ਼ੂਟ ਦੌਰਾਨ ਉਸ ਦੇ ਪਿਆਰੇ ਪਤੀ ਵਿੱਕੀ ਕੌਸ਼ਲ ਉਸ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਵਿੱਕੀ ਕੈਟਰੀਨਾ ਨੂੰ ਡਾਇਰੈਕਸ਼ਨ ਦਿੰਦੇ ਹੋਏ ਪੋਜ਼ ਕਿਵੇਂ ਦੇਣੇ ਉਸ ਬਾਰੇ ਦੱਸ ਰਹੇ ਹਨ। ਇਸ ਦੇ ਨਾਲ ਹੀ ਕੈਟਰੀਨਾ ਵੀ ਪੂਰੀ ਤਰ੍ਹਾਂ ਆਪਣੇ ਪਤੀ ਦੇ ਨਿਰਦੇਸ਼ਾਂ 'ਤੇ ਚੱਲਦੀ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਟਰੀਨਾ ਨੇ ਕੈਪਸ਼ਨ 'ਚ ਲਿਖਿਆ, ''ਜਦੋਂ ਪਤੀ ਡਾਇਰੈਕਟਰ ਬਣ ਜਾਂਦਾ ਹੈ’।
image source: instagram
ਇਸ ਦੇ ਨਾਲ ਹੀ ਫੈਨਜ਼ ਕੈਟਰੀਨਾ ਅਤੇ ਵਿੱਕੀ ਦੇ ਇਸ ਵੀਡੀਓ 'ਤੇ ਖੂਬ ਪਿਆਰ ਲੁਟਾ ਰਹੇ ਹਨ। ਕਈ ਯੂਜ਼ਰਸ ਨੇ ਵਿੱਕੀ ਨੂੰ ਸਭ ਤੋਂ ਵਧੀਆ ਪਤੀ ਦੱਸਿਆ ਹੈ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ, 'ਵਿੱਕੀ ਸਭ ਤੋਂ ਕਿਊਟ ਹੈ'। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਕਮੈਂਟ 'ਚ ਲਿਖਿਆ, 'ਇਹ ਜੋੜਾ ਹਮੇਸ਼ਾ ਦਿਲ ਜਿੱਤਦਾ ਹੈ’। ਵਿੱਕੀ ਅਤੇ ਕੈਟ ਦੇ ਵੀਡੀਓ 'ਤੇ ਪ੍ਰਸ਼ੰਸਕ ਦਿਲ ਦੇ ਇਮੋਜੀ ਵੀ ਪੋਸਟ ਕਰ ਰਹੇ ਹਨ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ।
image source: instagram
ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ 9 ਦਸੰਬਰ 2021 ਨੂੰ ਹੋਇਆ ਸੀ। ਦੋਵੇਂ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕਰਦੇ ਹਨ।
View this post on Instagram