ਅੰਬਾਨੀਆਂ ਦੇ ਫੰਕਸ਼ਨ 'ਚ ਰਜਨੀਕਾਂਤ ਦੀ ਇਸ ਹਰਕਤ ਨੇ ਤੋੜਿਆ ਫੈਨਜ਼ ਦਾ ਦਿਲ, ਸੋਸ਼ਲ ਮੀਡੀਆ 'ਤੇ ਟ੍ਰੋਲ ਹੋਏ ਸੁਪਰਸਟਾਰ

Written by  Pushp Raj   |  March 06th 2024 05:31 PM  |  Updated: March 06th 2024 05:31 PM

ਅੰਬਾਨੀਆਂ ਦੇ ਫੰਕਸ਼ਨ 'ਚ ਰਜਨੀਕਾਂਤ ਦੀ ਇਸ ਹਰਕਤ ਨੇ ਤੋੜਿਆ ਫੈਨਜ਼ ਦਾ ਦਿਲ, ਸੋਸ਼ਲ ਮੀਡੀਆ 'ਤੇ ਟ੍ਰੋਲ ਹੋਏ ਸੁਪਰਸਟਾਰ

Rajinikanth trolled on Social Media: ਸਾਊਥ ਫਿਲਮਾਂ ਦੇ ਮਸ਼ਹੂਰ ਸੁਪਰਸਟਾਰ ਰਜਨੀਕਾਂਤ (Rajinikanth)  ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਹਾਲ ਹੀ ਵਿੱਚ ਅੰਬਾਨੀ ਪਰਿਵਾਰ ਦੇ ਫੰਕਸ਼ਨ ਦੌਰਾਨ ਅਦਾਕਾਰ ਨੇ ਕੁਝ ਅਜਿਹੀ ਹਰਕਤ ਕੀਤੀ, ਜਿਸ ਦੇ ਕਾਰਨ ਉਨ੍ਹਾਂ ਟ੍ਰੋਲ ਹੋਣਾ ਪੈ ਰਿਹਾ ਹੈ। ਆਓ ਜਾਣਦੇ ਹਾਂ ਕਿਉਂ । 

ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਪਾਰਟੀ 'ਚ ਬਾਲੀਵੁੱਡ ਦੇ ਨਾਲ-ਨਾਲ ਸਾਊਥ  ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ 'ਚ ਥਲਾਈਵਾ ਰਜਨੀਕਾਂਤ ਵੀ ਆਪਣੀ ਪਤਨੀ ਲਤਾ ਅਤੇ ਧੀ ਐਸ਼ਵਰਿਆ ਨਾਲ ਪਾਰਟੀ ਵਿੱਚ ਪਹੁੰਚੇ।

 

ਰਜਨੀਕਾਂਤ ਨੂੰ ਕਰਨਾ ਪਿਆ ਟ੍ਰੋਲਿੰਗ ਦਾ ਸਾਹਮਣਾ 

ਹਾਲਾਂਕਿ ਰਜਨੀਕਾਂਤ ਦੀ ਸੋਸ਼ਲ ਮੀਡੀਆ 'ਤੇ ਆਲੋਚਨਾ ਹੋ ਰਹੀ ਹੈ ਕਿਉਂਕਿ ਰਜਨੀਕਾਂਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਅਦਾਕਾਰ ਨੇ ਲੋਕਾਂ ਸਾਹਮਣੇ  ਕੁਝ ਅਜਿਹਾ ਕੀਤਾ, ਜਿਸ ਨੂੰ ਵੇਖ ਪ੍ਰਸ਼ੰਸਕ ਭੜਕ ਗਏ।

ਇਸ ਕਾਰਨ ਟ੍ਰੋਲ ਹੋਏ ਰਜਨੀਕਾਂਤ

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਹੀ ਰਜਨੀਕਾਂਤ ਆਪਣੇ ਪਰਿਵਾਰ ਨਾਲ ਘਰ ਜਾਣ ਲਈ ਰਵਾਨਾ ਹੋਣ ਲੱਗੇ ਤਾਂ ਪੈਪਰਾਜ਼ੀਸ ਨੇ ਉਨ੍ਹਾਂ ਘੇਰ ਲਿਆ। ਰਜਨੀਕਾਂਤ ਨੇ ਪਰਿਵਾਰ ਨਾਲ ਪੈਪਰਾਜ਼ੀਸ ਲਈ ਕਾਫੀ ਪੋਜ਼ ਵੀ ਦਿੱਤੇ ਪਰ ਇਸ ਦੌਰਾਨ ਉਨ੍ਹਾਂ ਨੇ ਆਪਣੇ ਪਿੱਛੇ ਖੜ੍ਹੀ ਆਪਣੀ ਹਾਊਸ ਹੈਲਪਰ ਨੂੰ ਹੱਥ ਨਾਲ ਪਿੱਛੇ ਹਟਣ ਦਾ ਇਸ਼ਾਰਾ ਕੀਤਾ, ਤਾਂ ਕਿ ਉਹ ਕੈਮਰੇ ਦੇ ਫਰੇਮ 'ਚ ਨਾਂ ਆਵੇ। ਕਈ ਲੋਕਾਂ ਨੂੰ ਅਦਾਕਾਰ ਦੀ ਇਹ ਹਰਕਤ ਪਸੰਦ ਨਹੀਂ ਆਈ। ਜਿਸ ਦੇ ਚੱਲਦੇ ਲਗਾਤਾਰ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤਾ ਜਾ ਰਿਹਾ ਹੈ।

ਫੈਨਜ਼ ਨੇ ਇੰਝ ਦਿੱਤੀ ਪ੍ਰਤੀਕਿਰਿਆ

ਰਜਨੀਕਾਂਤ ਦੀ ਇਸ ਵਾਇਰਲ ਵੀਡੀਓ (Viral Video) 'ਤੇ ਕੁਮੈਂਟ ਕਰਦਿਆਂ ਇ$ਕ ਯੂਜ਼ਰ ਨੇ ਕਿਹਾ, 'ਮੈਨੂੰ ਔਰਤ ਦੀ ਇੱਜ਼ਤ ਦੀ ਚਿੰਤਾ ਹੈ, ਉਸ ਨੂੰ ਉਸ ਦੀ ਥਾਂ ਦਿਖਾਈ ਗਈ। ਕਾਸ਼ ਉਸ ਕੋਲ ਵੀ ਇਹੀ ਪੈਸਾ ਹੁੰਦਾ ਤਾਂ ਉਹ ਅਪਮਾਨਿਤ ਮਹਿਸੂਸ ਨਾਂ ਕਰਦੀ।' ਇੱਕ ਹੋਰ ਯੂਜ਼ਰ ਵੀਡੀਓ ਉੱਤੇ ਕਮੈਂਟ ਕਰਦਿਆਂ ਲਿਖਿਆ,  'ਉਸ ਨੂੰ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਦਾ ਸਾਮਾਨ ਚੁੱਕਦੇ ਹਨ।' ਇੱਕ ਹੋਰ ਉਪਭੋਗਤਾ ਨੇ ਕਿਹਾ, 'ਇਹ ਵਿਅਕਤੀ ਤੇ ਇਨ੍ਹਾਂ ਦਾ ਪਰਿਵਾਰ ਕਿੰਨਾ ਘਟੀਆ ਹੈ।' 

ਹੋਰ ਪੜ੍ਹੋ: ਹਿਮਾਂਸ਼ੀ ਨਾਲ ਬ੍ਰੇਅਕਪ ਮਗਰੋਂ ਛਲਕਿਆ ਆਸਿਮ ਰਿਆਜ਼ ਦਾ ਦਰਦ, ਦੱਸੀ ਬ੍ਰੇਕਅਪ ਦੇ ਪਿੱਛੇ ਦੀ ਸੱਚਾਈ

ਇਸ ਵੀਡੀਓ ਉੱਤੇ ਰਿਐਕਟ ਕਰਦੇ ਹੋਏ ਕਈ ਲੋਕਾਂ ਨੇ ਸੁਪਰਸਟਾਰ ਨੂੰ ਆਪਣੇ ਹਾਊਸ ਹੈਲਪਰ ਨਾਲ ਚੰਗਾ ਵਿਵਹਾਰ ਕਰਨ ਅਤੇ ਸਨਮਾਨ ਦੇਣ ਦੀ ਹਿਦਾਇਤਾਂ ਵੀ ਦਿੱਤੀਆਂ ਤੇ ਕਿਹਾ ਕਿ ਭਾਵੇਂ ਕੋਈ ਵੀ ਹੋਵੇ ਤੇ ਹਰ ਕਿਸੇ ਨੂੰ ਸਨਮਾਨ ਪਾਉਣ ਦਾ ਪੂਰਾ ਅਧਿਕਾਰ ਹੈ ਤੇ ਇੱਕ ਸਟਾਰ ਹੋਣ ਦੇ ਨਾਤੇ ਤੁਹਾਡਾ ਇਹ ਵਿਵਹਾਰ ਸਮਾਜਿਕ ਨਹੀਂ ਜਾਪਦਾ, ਕਿਰਪਾ ਕਰਕੇ ਮੁੜ ਅਜਿਹਾ ਨਾਂ ਕਰੋ ਤੇ ਨਾਂ ਹੀ ਕਿਸੇ ਦਾ ਅਪਮਾਨ ਕਰੋ।   

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network