ਵਿਰਾਟ ਅਨੁਸ਼ਕਾ ਦੇ ਵਿਆਹ ਦੀ ਵਰ੍ਹੇਗੰਢ, ਅਨੁਸ਼ਕਾ ਨੇ ਫਨੀ ਫੋਟੋਜ਼ ਕੀਤੀਆਂ ਸ਼ੇਅਰ

written by Pushp Raj | December 11, 2021

ਪਾਵਰ ਕਪਲ ਦੇ ਨਾਂਅ ਨਾਲ ਮਸ਼ਹੂਰ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਅੱਜ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਹਨ। ਇਸ ਮੌਕੇ ਅਨੁਸ਼ਕਾ ਨੇ ਪਤੀ ਵਿਰਾਟ ਕੋਹਲੀ ਨਾਲ ਆਪਣੀ ਕੁਝ ਫਨੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਕੀ ਵਿਰੁਸ਼ਕਾ ਦੇ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ।

virushka pic image from google

ਅਨੁਸ਼ਕਾ ਸ਼ਰਮਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਵਿਰਾਟ ਕੋਹਲੀ ਕ੍ਰਿਕਟਰ ਹਨ। ਦੋਹਾਂ ਦੀ ਮੁਲਾਕਾਤ ਇੱਕ ਵਿਗਿਆਪਨ ਦੀ ਸ਼ੂਟਿੰਗ ਦੇ ਦੌਰਾਨ ਹੋਈ ਸੀ। ਦੋਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਮੀਡੀਆ ਸਾਹਮਣੇ ਆਫ਼ੀਸ਼ੀਅਲ ਤੌਰ 'ਤੇ ਕਬੂਲ ਨਹੀਂ ਕੀਤਾ ਸੀ, ਪਰ ਕੁਝ ਸਮਾਂ ਬਾਅਦ ਦੋਹਾਂ ਨੇ 11 ਦਸੰਬਰ 2017 ਇਟਲੀ ਵਿੱਚ ਜਾ ਕੇ ਵਿਆਹ ਕਰਵਾ ਲਿਆ। ਅਕਸਰ ਅਨੁਸ਼ਕਾ ਨੂੰ ਮੈਚ ਦੇ ਦੌਰਾਨ ਵੇਖਿਆ ਜਾਂਦਾ ਹੈ, ਉਹ ਹਰ ਮੈਚ ਦੇ ਦੌਰਾਨ ਪਤੀ ਵਿਰਾਟ ਦਾ ਹੌਸਲਾ ਵਧਾਉਂਦੀ ਹੈ।

ਹੋਰ ਪੜ੍ਹੋ :  ਪਰਮੀਸ਼ ਵਰਮਾ ਦਾ ਨਵਾਂ ਗੀਤ ਮਿਸਟਰ ਹਰਿਆਣਾ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

virushka with vamika image from Instagram

ਵਿਰਾਟ ਤੇ ਅਨੁਸ਼ਕਾ ਇਸੇ ਸਾਲ ਮਾਤਾ-ਪਿਤਾ ਬਣੇ ਹਨ, ਉਨ੍ਹਾਂ ਦੀ 11 ਮਹੀਨੇ ਦੀ ਧੀ ਦਾ ਨਾਂਅ ਵਾਮਿਕਾ ਹੈ। ਇਸ ਜੋੜੀ ਨੇ ਅਜੇ ਤੱਕ ਆਪਣੀ ਧੀ ਵਾਮਿਕਾ ਦਾ ਫੇਸ ਰਵੀਲ ਨਹੀਂ ਕੀਤਾ ਹੈ।

ਹੋਰ ਪੜ੍ਹੋ : ਜਲਦ ਹੀ ਆਵੇਗਾ ਗੁਰਨਾਮ ਭੁੱਲਰ ਦਾ ਨਵਾਂ ਗੀਤ ਮਿੱਠੀ-ਮਿੱਠੀ

ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਅਨੁਸ਼ਕਾ ਨੇ ਪਤੀ ਵਿਰਾਟ ਦੇ ਨਾਲ ਕੁਝ ਫਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਇਸ ਜੋੜੀ ਦਾ ਆਪਸੀ ਪਿਆਰ ਵੇਖ ਸਕਦੇ ਹੋ।

 

View this post on Instagram

 

A post shared by AnushkaSharma1588 (@anushkasharma)

ਅਨੁਸ਼ਕਾ ਨੇ ਇਸ ਦੇ ਨਾਲ ਹੀ ਪਤੀ ਲਈ ਇੱਕ ਪਿਆਰ ਭਰਿਆ ਪੋਸਟ ਵੀ ਲਿਖਿਆ ਹੈ। ਉਸ ਨੇ ਲਿਖਿਆ ਹੈ ਕਿ ਉਹ ਲੋਕ ਖੁਸ਼ਕਿਸਮਤ ਹਨ ਜੋ ਤੁਹਾਨੂੰ ਅਸਲ ਵਿੱਚ ਜਾਣਦੇ ਹਨ। ਹਮੇਸ਼ਾ ਮੇਰਾ ਸਾਥ ਦੇਣ ਲਈ ਅਤੇ ਮੇਰੀ ਗੱਲ ਸੁਣਨ ਲਈ ਆਪਣਾ ਦਿਮਾਗ ਖੁੱਲ੍ਹਾ ਰੱਖਣ ਲਈ ਸ਼ੁਕਰੀਆ! ਅਕਸਰ ਵਿਰਾਟ ਕੋਹਲੀ ਨੂੰ ਵੀ ਅਨੁਸ਼ਕਾ ਦੀ ਤਾਰੀਫ਼ ਕਰਦੇ ਹੋਏ ਸੁਣਿਆ ਗਿਆ ਹੈ, ਉਹ ਅਨੁਸ਼ਕਾ ਨੂੰ ਇੱਕ ਚੰਗੀ ਪਤਨੀ ਤੇ ਚੰਗਾ ਇਨਸਾਨ ਦੱਸਦੇ ਹਨ।

You may also like