ਵਿਵੇਕ ਅਗਨੀਹੋਤਰੀ ਨੇ ਦੱਸਿਆ ਕਿੰਝ ਬਚਾਇਆ ਜਾ ਸਕਦਾ ਹੈ ਬਾਲੀਵੁੱਡ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | September 26, 2022 09:53am

Vivek Agnihotri statement on Bollywood: ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਵਿਵੇਕ ਅਗਨੀਹੋਤਰੀ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਆਪਣੇ ਇੱਕ ਬਿਆਨ ਦੇ ਚੱਲਦੇ ਵਿਵੇਕ ਅਗਨੀਹੋਤਰੀ ਮੁੜ ਸੁਰਖੀਆਂ ਦੇ ਵਿੱਚ ਆ ਗਏ ਹਨ। ਵਿਵੇਕ ਨੇ ਇਸ ਵਾਰ ਬਾਲੀਵੁੱਡ ਨੂੰ ਲੈ ਕੇ ਨਵਾਂ ਬਿਆਨ ਦਿੱਤਾ ਹੈ।

Vivek Agnihotri lashes out at Wikipedia for terming 'The Kashmir Files' as 'fictional', 'inaccurate' Image Source: Twitter

ਦੱਸ ਦਈਏ ਕਿ ਵਿਵੇਕ ਅਗਨੀਹੋਤਰੀ ਨੇ ਦੇਸ਼ 'ਚ ਚੱਲ ਰਹੇ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਹੁਣ ਬਾਲੀਵੁੱਡ ਦੇ ਮੌਜੂਦਾ ਹਲਾਤਾਂ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਇਸ ਨੂੰ ਸੁਧਾਰਨ ਦਾ ਤਰੀਕਾ ਦੱਸਿਆ ਹੈ। ਇਸ ਦੇ ਨਾਲ ਹੀ ਵਿਵੇਕ ਅਗਨੀਹੋਤਰੀ ਨੇ ਬਾਲੀਵੁੱਡ ਸਿਤਾਰਿਆਂ ਦੀ ਫੀਸ ਅਤੇ ਖਰਚੇ 'ਤੇ ਵੀ ਤੰਜ਼ ਕਸਿਆ ਹੈ।

ਦਰਅਸਲ, ਕੋਰੋਨਾ ਤੋਂ ਬਾਅਦ ਬਾਲੀਵੁੱਡ ਦੀਆਂ ਮਹਿਜ਼ ਕੁਝ ਹੀ ਫ਼ਿਲਮਾਂ ਬਾਕਸ ਆਫਿਸ 'ਤੇ ਹਿੱਟ ਹੋਈਆਂ ਹਨ। ਇਨ੍ਹਾਂ ਹਿੱਟ ਫ਼ਿਲਮਾਂ ਦੇ ਵਿੱਚ ਵਿਵੇਕ ਅਗਨੀਹੋਤਰੀ ਦੀ ਫ਼ਿਲਮ 'ਦਿ ਕਸ਼ਮੀਰ ਫਾਈਲਜ਼' ਵੀ ਸ਼ਾਮਲ ਹੈ।

ਇਸ ਤੋਂ ਇਲਾਵਾ ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਬਾਈਕਾਟ ਦੀ ਮਾਰ ਝੱਲ ਰਿਹਾ ਹੈ। ਬਾਲੀਵੁੱਡ ਬਾਈਕਾਟ ਟ੍ਰੈਂਡ ਦੇ ਕਾਰਨ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਅਤੇ ਰਣਬੀਰ ਕਪੂਰ ਦੀ 'ਸ਼ਮਸ਼ੇਰਾ' ਤੇ ਅਕਸ਼ੈ ਕੁਮਾਰ ਦੀ ਫ਼ਿਲਮ 'ਰਕਸ਼ਾ ਬੰਧਨ' ਬਾਕਸ ਆਫਿਸ 'ਤੇ ਚੰਗੀ ਕਮਾਈ ਕਰਨ ਵਿੱਚ ਅਸਫਲ ਰਹੀਆਂ। ਹਾਲਾਂਕਿ ਇਸ ਦੌਰਾਨ ਕਾਰਤਿਕ ਆਰੀਅਨ ਦੀ 'ਭੂਲ ਭੁਲੱਇਆ' ਅਤੇ ਰਣਬੀਰ-ਆਲੀਆ ਦੀ ਫ਼ਿਲਮ 'ਬ੍ਰਹਮਾਸ਼ਤਰ' ਨੇ ਵਧੀਆ ਕਮਾਈ ਕੀਤੀ ਹੈ।

Image Source: Twitter

ਬਾਲੀਵੁੱਡ ਦੇ ਇਨ੍ਹਾਂ ਮੌਜੂਦਾ ਹਲਾਤਾਂ ਨੂੰ ਵੇਖਦੇ ਹੋਏ , ਵਿਵੇਕ ਅਗਨੀਹੋਤਰੀ ਨੇ ਟਵੀਟ ਕੀਤਾ ਅਤੇ ਦੱਸਿਆ ਕਿ ਬਾਲੀਵੁੱਡ ਨੂੰ ਕੀ ਕਰਨਾ ਪਵੇਗਾ ਤਾਂ ਕਿ ਉਹ ਫ਼ਲਾਪ ਤੋਂ ਬਾਹਰ ਆ ਸਕਣ। ਵਿਵੇਕ ਅਗਨੀਹੋਤਰੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਅਤੇ ਲਿਖਿਆ - "ਘੱਟ ਕੀਮਤ, ਘੱਟ ਹੰਕਾਰ, ਘੱਟ ਸਟਾਰ ਫੀਸ। ਪੀ.ਆਰ ਅਤੇ ਏਅਰਪੋਰਟ ਲੁਕ 'ਤੇ ਵੀ ਘੱਟ ਬਰਬਾਦੀ।"

ਇਸ ਤੋਂ ਇਲਾਵਾ ਵਿਵੇਕ ਨੇ ਬਾਲੀਵੁੱਡ ਦੇ ਦੂਜੇ ਫਾਰਮੂਲੇ ਦਾ ਜ਼ਿਕਰ ਕਰਦੇ ਹੋਏ ਲਿਖਿਆ - "ਜ਼ਿਆਦਾ ਰਿਸਰਚ, ਜ਼ਿਆਦਾ ਕੰਟੈਂਟ, ਜ਼ਿਆਦਾ ਭਾਰਤ। ਬਾਲੀਵੁੱਡ ਨੂੰ ਮੁੜ ਸਥਾਪਿਤ ਕਰਨ ਦੇ ਆਸਾਨ ਤਰੀਕੇ... ਫ਼ਿਲਮ ਨਿਰਮਾਤਾ ਨੇ ਬਾਲੀਵੁੱਡ ਨੂੰ ਇਹ ਸਧਾਰਨ ਮੰਤਰ ਦੱਸ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

Image Source: Twitter

ਹੋਰ ਪੜ੍ਹੋ: ਕੀ ਆਪਣੇ ਸੰਗੀਤ ਲੇਬਲ 'ਕਾਲੀ ਦੋਨਾਲੀ ਮਿਊਜ਼ਿਕ' ਨੂੰ ਬੰਦ ਕਰਨ ਜਾ ਰਹੇ ਨੇ ਰੈਪਰ ਬੋਹੇਮੀਆ ? ਗਾਇਕ ਦੀ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼

ਹਾਲ ਹੀ 'ਚ ਵਿਵੇਕ ਅਗਨੀਹੋਤਰੀ ਨੇ ਇਕ ਹੋਰ ਬਿਆਨ ਦਿੱਤਾ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਮੈਂ ਕਿਸੇ ਦੇ ਖ਼ਿਲਾਫ਼ ਨਹੀਂ ਹਾਂ। ਮੈਂ ਸਿਰਫ਼ ਫ਼ਿਲਮ ਇੰਡਸਟਰੀ ਨੂੰ ਸੁਧਾਰਨਾ ਚਾਹੁੰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਹ ਬਾਲੀਵੁੱਡ 'ਚ ਫ਼ਰਜ਼ੀ ਕਾਰੋਬਾਰ ਦਾ ਗਰਮ ਹਵਾ ਦਾ ਗੁਬਾਰਾ ਹੈ, ਜੋ ਹੁਣ ਫੱਟ ਗਿਆ ਹੈ।

You may also like