ਇੰਦਰਜੀਤ ਨਿੱਕੂ, ਗੁਰਮੀਤ ਸਿੰਘ ਅਤੇ ਮੰਨਤ ਨੂਰ ਕਰਨਗੇ ਛੋਟਾ ਚੈਂਪ ਦੇ ਮੋਹਾਲੀ ਆਡੀਸ਼ਨ ਨੂੰ ਜੱਜ, ਦੇਖੋ ਵੀਡੀਓ
ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 6 ਦੇ ਆਡੀਸ਼ਨਾਂ ਦਾ ਸਿਲਸਿਲਾ ਕੱਲ੍ਹ ਤੋਂ ਮੋਹਾਲੀ 'ਚ ਸ਼ੁਰੂ ਹੋਣ ਜਾ ਰਿਹਾ ਹੈ। ਜਿਸ 'ਚ ਬੱਚੇ ਆਪਣੇ ਗਾਇਕੀ ਨਾਲ ਦਰਸ਼ਕਾਂ ਦੇ ਨਾਲ ਨਾਲ ਜੱਜਾਂ ਦਾ ਵੀ ਦਿਲ ਜਿੱਤਣਗੇ। ਮੋਹਾਲੀ ਦੇ ਫੇਸ ਅੱਠ 'ਚ ਪਲਾਟ ਨੰਬਰ F 138, ਪੀਟੀਸੀ ਨੈੱਟਵਰਕ, ਇੰਡਸਟਰੀਅਲ ਏਰੀਆ 'ਚ ਹੋਣ ਜਾ ਰਹੇ। ਛੋਟਾ ਚੈਂਪ ਦੇ ਆਡੀਸ਼ਨ ਇੰਦਰਜੀਤ ਨਿੱਕੂ, ਗੁਰਮੀਤ ਸਿੰਘ, ਅਤੇ ਮੰਨਤ ਨੂਰ ਵੱਲੋਂ ਜੱਜ ਕੀਤਾ ਜਾਵੇਗਾ। ਜਿੱਥੇ ਅੱਗੇ ਵਧਣ ਦਾ ਮੌਕਾ ਮਿਲੇਗਾ 8 ਤੋਂ 14 ਸਾਲ ਦੇ ਉਹਨਾਂ ਗਾਇਕਾਂ ਨੂੰ ਜਿੰਨ੍ਹਾਂ ਦੀ ਗਾਇਕੀ ਜੱਜਾਂ ਦਾ ਦਿਲ ਜਿੱਤੇਗੀ। ਸੋ ਹੋ ਜਾਓ ਤਿਆਰ ਕਰ ਲਓ ਤਿਆਰੀਆਂ ਵਾਈਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 6 ਬਣਨ ਦੀਆਂ। ਆਡੀਸ਼ਨਾਂ ਦਾ ਸਿਲਸਿਲਾ ਪੀਟੀਸੀ ਨੈੱਟਵਰਕ ਦੇ ਦਫ਼ਤਰ ‘ਚ ਸਵੇਰੇ ਨੌ ਵਜੇ ਤੋਂ ਸ਼ੁਰੂ ਹੋ ਜਾਵੇਗਾ।
ਇਸ ਲਈ ਜੋ ਵੀ ਆਪਣੇ ਹੁਨਰ ਨੂੰ ਇਸ ਵੱਡੇ ਮੰਚ 'ਤੇ ਆ ਕੇ ਦੁਨੀਆਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਨ ਉਹ ਪਹੁੰਚੋ ਹੇਠ ਲਿਖੇ ਪਤੇ 'ਤੇ
ਪੀਟੀਸੀ ਨੈੱਟਵਰਕ ਪਲਾਟ ਨੰਬਰ F-138,ਫੇਸ ਅੱਠ ਬੀ,
ਇੰਡਸਟਰੀਅਲ ਫੋਕਲ ਪੁਆਇੰਟ
ਸੈਕਟਰ-74 ,ਐੱਸ.ਏ.ਐੱਸ ਨਗਰ
ਮੋਹਾਲੀ-160055,ਪੰਜਾਬ ।