ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਬੱਚਾ ਗਾਇਕੀ ਦੇ ਖੇਤਰ ‘ਚ ਚਮਕਾਉਣਾ ਚਾਹੁੰਦਾ ਹੈ ਨਾਮ, ਮਾਪਿਆਂ ਦੇ ਦਿਹਾਂਤ ਤੋਂ ਬਾਅਦ ਰੇਹੜੀ ਲਾ ਕੇ ਕਰਦਾ ਹੈ ਗੁਜ਼ਾਰਾ

written by Shaminder | June 15, 2022

ਪ੍ਰਤਿਭਾ ਕਿਸੇ ਦੀ ਵੀ ਮੁਹਤਾਜ ਨਹੀਂ ਹੁੰਦੀ। ਬਸ਼ਰਤੇ ਕਿ ਉਸ ਨੂੰ ਕੋਈ ਪਛਾਨਣ ਵਾਲਾ ਹੋਵੇ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਇੱਕ ਪ੍ਰਤਿਭਾ ਦੇ ਨਾਲ ਮਿਲਵਾਉਣ ਜਾ ਰਹੇ ਹਾਂ ।ਇਹ ਬੱਚਾ ਅੰਮ੍ਰਿਤਸਰ (Amritsar) ਦਾ ਰਹਿਣ ਵਾਲਾ ਹੈ ਅਤੇ ਇਸ ਨਾਮ ਦੀਪਕ ਸਿੰਘ (Deepak Singh)ਹੈ । ਬੱਚੇ ਦੇ ਮਾਪੇ ਜਦੋਂ ਉਹ ਬਹੁਤ ਹੀ ਨਿੱਕਾ ਜਿਹਾ ਹੁੰਦਾ ਸੀ ਉਦੋਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ।

deepak singh,-min image From PTC Video

ਹੋਰ ਪੜ੍ਹੋ : ਪੰਜਾਬੀ ਗਾਇਕਾ ਕੰਚਨ ਬਾਵਾ ਦੇ ਪੁੱਤਰ ਨੇ ਸ਼ਰੇਆਮ ਚਲਾਈਆਂ ਗੋਲੀਆਂ, ਪੁਲਿਸ ਨੇ ਕੀਤਾ ਮਾਮਲਾ ਦਰਜ

ਜਿਸ ਤੋਂ ਬਾਅਦ ਉਸ ਦਾ ਚਾਚਾ ਹੀ ਉਸ ਨੂੰ ਪਾਲ ਰਿਹਾ ਹੈ ਅਤੇ ਬੱਚੇ ਦੇ ਚਾਚਾ ਹੀ ਉਸ ਦੀ ਹਰ ਚੀਜ ਦਾ ਖਿਆਲ ਰੱਖਦਾ ਹੈ । ਇਹ ਬੱਚਾ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਪੂਰੀ ਵਾਹ ਲਾ ਰਿਹਾ ਹੈ । ਉਸ ਦਾ ਸੁਫ਼ਨਾ ਇੱਕ ਸਫਲ ਗਾਇਕ ਬਨਣ ਦਾ ਹੈ ।

deepak singh ,, ;

ਹੋਰ ਪੜ੍ਹੋ : ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ਬ੍ਰਹਮਾਸਤਰ ਦਾ ਟ੍ਰੇਲਰ ਰਿਲੀਜ

ਜਿਸ ਲਈ ਉਹ ਦਿਨ ਰਾਤ ਮਿਹਨਤ ਕਰਦਾ ਹੈ ਅਤੇ ਪੜ੍ਹਾਈ ਦੇ ਨਾਲ –ਨਾਲ ਉਹ ਰੇਹੜੀ ਵੀ ਲਗਾਉਂਦਾ ਹੈ । ਮਾਪਿਆਂ ਦਾ ਜਿਕਰ ਕਰਦੇ ਹੋਏ ਇਸ ਬੱਚੇ ਦੀਆਂ ਅੱਖਾਂ ‘ਚੋਂ ਹੰਝੂ ਵਹਿ ਪੈਂਦੇ ਨੇ । ਮਾਂ ਨੂੰ ਲੈ ਕੇ ਉਹ ਭਾਵੁਕ ਹੋ ਜਾਂਦਾ ਹੈ ਅਤੇ ਮਾਂ ਦੇ ਬਾਰੇ ਉਸ ਨੇ ਗੀਤ ਵੀ ਲਿਖਿਆ ਹੈ ।

deepak singh

ਇਸ ਗੀਤ ਨੂੰ ਉਸ ਨੇ ਗਾ ਕੇ ਵੀ ਸਭ ਦੇ ਨਾਲ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਇਹ ਵੀ ਕਹਿ ਰਿਹਾ ਹੈ ਕਿ ਰਣਜੀਤ ਬਾਵਾ ਉਸ ਦੇ ਇਸ ਵੀਡੀਓ ਨੂੰ ਵੇਖੇ ਤਾਂ ਉਸ ਨੂੰ ਗਾਉਂਣ ਦਾ ਮੌਕਾ ਦੇਵੇ । ਦੀਪਕ ਸਿੰਘ ਨਾਂਅ ਦਾ ਇਹ ਬੱਚਾ ਵਾਇਸ ਆਫ਼ ਪੰਜਾਬ ਛੋਟਾ ਚੈਂਪ ‘ਚ ਵੀ ਸ਼ਾਮਿਲ ਹੋਣ ਦੇ ਲਈ ਆਇਆ ਸੀ, ਪਰ ਉਮਰ ਜਿਆਦਾ ਹੋਣ ਕਾਰਨ ਰਿਜੈਕਟ ਹੋ ਗਿਆ ਸੀ ।

You may also like