‘ਵਾਇਸ ਆਫ਼ ਪੰਜਾਬ’ ਦੇ ਅੰਮ੍ਰਿਤਸਰ ਆਡੀਸ਼ਨ ਲਈ ਮੁੰਡੇ ਕੁੜੀਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
ਵਾਇਸ ਆਫ਼ ਪੰਜਾਬ ਸੀਜ਼ਨ 10 - ਪੀਟੀਸੀ ਪੰਜਾਬੀ ਦੇ ਟੇਲੈਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ 10’ ਦੇ ਆਡੀਸ਼ਨ ਸ਼ੁਰੂ ਹੋ ਗਏ ਹਨ। ਪੀਟੀਸੀ ਨੈੱਟਵਰਕ ਵੱਲੋਂ ਪਹਿਲਾ ਆਡੀਸ਼ਨ ਸਿਫਤੀ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਰੱਖਿਆ ਗਿਆ ਹੈ । ਅੰਮ੍ਰਿਤਸਰ ਦੇ ਗੁਰੂ ਨਾਨਕ ਭਵਨ ਵਿੱਚ ਚੱਲ ਰਹੇ ਇਹਨਾਂ ਆਡੀਸ਼ਨਾਂ ਵਿੱਚ ਉਹ ਨੌਜਵਾਨ ਲੰਮੀਆਂ ਕਤਾਰਾਂ ਵਿੱਚ ਖੜੇ ਹੋਏ ਹਨ ਜਿਹੜੇ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਂਅ ਬਨਾਉਣਾ ਚਾਹੁੰਦੇ ਹਨ । ਆਡੀਸ਼ਨ ਦੇਣ ਆਏ ਮੁੰਡੇ ਕੁੜੀਆਂ ਦੀ ਭੀੜ ਦੇਖਦੇ ਹੀ ਬਣ ਰਹੀ ਹੈ ।
https://www.instagram.com/p/B4_ryxhB3ep/
‘ਵਾਇਸ ਆਫ਼ ਪੰਜਾਬ’ ਦੇ 10ਵੇਂ ਸੀਜ਼ਨ ਦੇ ਮੁਕਾਬਲੇ ’ਚ ਉਹ ਨੌਜਵਾਨ ਹੀ ਅੱੱਗੇ ਜਾਣਗੇ ਜਿਹੜੇ ਇਹਨਾਂ ਆਡੀਸ਼ਨਾਂ ’ਚ ਅੱਗੇ ਜਾਣਗੇ ।
ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਹਰ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਅਤੇ ਆਡੀਸ਼ਨ ਸਮੇਂ ਹਰ ਪ੍ਰੀਤਭਾਗੀ ਕੋਲ ਆਪਣਾ ਪਹਿਚਾਣ ਪੱਤਰ ਜਾਂ ਅਜਿਹਾ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ, ਜਿਸ ਰਾਹੀਂ ਉਸ ਦੀ ਪਹਿਚਾਣ ਤੇ ਉਮਰ ਦਾ ਪਤਾ ਲੱਗ ਸਕੇ । ਇਸ ਤੋਂ ਇਲਾਵਾ ਪ੍ਰਤੀਭਾਗੀ ਆਪਣੇ ਨਾਲ ਤਿੰਨ ਤਸਵੀਰਾਂ ਵੀ ਲੈ ਕੇ ਆਉਣ ।
ਅੰਮ੍ਰਿਤਸਰ ਦੇ ਆਡੀਸ਼ਨ ਤੋਂ ਬਾਅਦ ਪੰਜਾਬ ਦੇ ਹੋਰ ਸ਼ਹਿਰਾਂ ’ਚ ਵੀ ਆਡੀਸ਼ਨ ਹੋਣਗੇ ਜਿੰਨਾਂ ਦਾ ਵੇਰਵਾ ਇਸ ਤਰ੍ਹਾਂ ਹੈ ।
ਸ਼ਹਿਰ | ਤਾਰੀਖ ਤੇ ਸਮਾਂ | ਪਤਾ |
ਬਠਿੰਡਾ | 20 ਨਵੰਬਰ, ਸਵੇਰੇ 9 :00 ਵਜੇ | ਬਾਬਾ ਫਰੀਦ ਗਰੁੱਪ ਆਫ਼ ਇੰਸਟੀਟਿਊਟ, ਪਿੰਡ – ਦਿਓਂ, ਬਠਿੰਡਾ |
ਲੁਧਿਆਣਾ | 22 ਨਵੰਬਰ, ਸਵੇਰੇ 9 :00 ਵਜੇ | ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ, ਲੁਧਿਆਣਾ |
ਜਲੰਧਰ | 24 ਨਵੰਬਰ, ਸਵੇਰੇ 9 :00 ਵਜੇ | ਬਲਦੇਵ ਰਾਏ ਮਿੱਤਲ ਆਡੀਟੋਰੀਅਮ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ |
ਪਟਿਆਲਾ | 26 ਨਵੰਬਰ, ਸਵੇਰੇ 9 :00 ਵਜੇ | ਸੰਨੀ ਓਬਰਾਏ ਆਰਟਸ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ ਪਟਿਆਲਾ |
ਮੋਹਾਲੀ | 28 ਨਵੰਬਰ, ਸਵੇਰੇ 9 :00 ਵਜੇ | ਦਾਰਾ ਸਟੂਡੀਓ, ਫੇਸ-6, ਸੈਕਟਰ 56, ਐੱਨਐੱਚ-21, ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਮੋਹਾਲੀ ਪੰਜਾਬ |
ਹੁਣ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ਆਪਣੀ ਐਂਟਰੀ । ਆਪਣੀ ਐਂਟਰੀ ਭੇਜਣ ਲਈ ਅੱਜ ਹੀ ਡਾਉਨਲੋਡ ਕਰੋ ‘ਪੀਟੀਸੀ ਪਲੇਅ’ ਐਪ। ‘ਪੀਟੀਸੀ ਪਲੇਅ’ ਐਪ ਡਾਉਨਲੋਡ ਕਰਨ ਤੋਂ ਬਾਅਦ ਕਲਿੱਕ ਕਰੋ ‘ਪੀਟੀਸੀ ਵਾਇਸ ਆਫ਼ ਪੰਜਾਬ’ ਸੀਜ਼ਨ-10 ਦੇ ਫਾਰਮ ’ਤੇ, ਭਰੋ ਆਪਣੀ ਜਾਣਕਾਰੀ ਤੇ ਅੱਪਲੋਡ ਕਰੋ ਆਪਣੀ ਆਵਾਜ਼ ਵਿੱਚ ਰਿਕਾਰਡ ਕੀਤਾ ਕੋਈ ਗਾਣਾ । ਜਿਨ੍ਹਾਂ ਦੀ ਆਵਾਜ਼ ਵਿੱਚ ਹੋਵੇਗਾ ਦਮ ਉਹਨਾਂ ਨੂੰ ਮਿਲੇਗੀ ‘ਵਾਇਸ ਆਫ਼ ਪੰਜਾਬ’ ਦੇ ਆਡੀਸ਼ਨ ਵਿੱਚ ਸਿੱਧੀ ਐਂਟਰੀ ।