
ਵਾਮਿਕਾ ਗੱਬੀ (Wamiqa Gabbi) ਜਲਦ ਓਟੀਟੀ ਪਲੇਟਫਾਰਮ ‘ਤੇ ਐਂਟਰੀ ਕਰਨ ਜਾ ਰਹੀ ਹੈ । ਵਾਮਿਕਾ ਗੱਬੀ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਉਸ ਨੇ ਜਿੱਥੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਪਛਾਣ ਬਣਾਈ ਹੈ, ਉੱਥੇ ਹੀ ਹੁਣ ਉਸ ਨੇ ਮੁੜ ਤੋਂ ਪੰਜਾਬੀ ਇੰਡਸਟਰੀ ਦਾ ਮਾਣ ਵਧਾਇਆ ਹੈ । ਜਲਦ ਹੀ ਰੋਮਾਂਟਿਕ ਕਾਮੇਡੀ ਸੰਗ੍ਰਹਿ ‘ਮਾਡਰਨ ਲਵ’ ਦੇ ਭਾਰਤੀ ਰੂਪਾਂਤਰ ਦਾ ਹਿੱਸਾ ਬਣਨ ਜਾ ਰਹੀ ਹੈ । ਜਿਸ ‘ਚ ਉਸ ਦੇ ਨਾਲ ਅਭਿਨੇਤਾ ਪ੍ਰਤੀਕ ਗਾਂਧੀ ਅਤੇ ਫਾਤਿਮਾ ਸਨਾ ਸ਼ੇਖ ਵੀ ਓਟੀਟੀ ਸਕ੍ਰੀਨ ਸ਼ੇਅਰ ਕਰਨਗੇ।

ਹੋਰ ਪੜ੍ਹੋ : ਤਾਪਸੀ ਪੰਨੂ ਸਰਵੋਤਮ ਅਦਾਕਾਰਾ ਦੀ ਸੂਚੀ ‘ਚ ਸ਼ਾਮਿਲ, ਅਦਾਕਾਰਾ ਨੇ ਸਾਂਝੀ ਕੀਤੀ ਜਾਣਕਾਰੀ
ਵਾਮਿਕਾ ਗੱਬੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।ਮੀਡੀਆ ਰਿਪੋਰਟਾਂ ਮੁਤਾਬਕ ਹਰੇਕ ਅਭਿਨੇਤਾ ਸੰਗ੍ਰਹਿ 'ਚ ਵੱਖ-ਵੱਖ ਨਿਰਦੇਸ਼ਕਾਂ ਦੀਆਂ ਕਹਾਣੀਆਂ ਦਾ ਨਿਰਦੇਸ਼ਨ ਕਰ ਰਿਹਾ ਹੈ। ਅਤੇ ਇਹ ਨਿਰਦੇਸ਼ਕਾਂ ਅਤੇ ਅਦਾਕਾਰਾਂ ਦੀ ਇਕ ਦਿਲਚਸਪ ਲਾਈਨਅੱਪ ਹੈ ਜੋ ਇਕੱਠੇ ਹੋਏ ਹਨ।
ਇਹ ਲੜੀ 2021ਵਿਚ ਦੇਰ ਨਾਲ ਸ਼ੂਟ ਕੀਤੀ ਗਈ ਸੀ ਅਤੇ ਮੰਨਿਆ ਜਾਂਦਾ ਹੈ ਕਿ ਇਹ ਜਲਦੀ ਹੀ ਇਕ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਵਾਮਿਕਾ ਗੱਬੀ ਇਸ ਤੋਂ ਪਹਿਲਾਂ ਕਈ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ । ਉਸ ਨੇ ਮਾਡਰਨ ਕੁੜੀ ਤੋਂ ਲੈ ਕੇ ਪਿੰਡ ਦੀ ਸਿੱਧੀ ਸਾਦੀ ਕੁੜੀ ਦੇ ਕਿਰਦਾਰ ਵੀ ਨਿਭਾਏ ਹਨ ।
View this post on Instagram